NPCI: ਦੇਸ਼ ਵਿੱਚ ਯੂਪੀਆਈ ਲੈਣ-ਦੇਣ (Transaction) ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਮਾਰਟਫੋਨ ਦੀ ਵਰਤੋਂ ਕਰਨ ਵਾਲਾ ਲਗਭਗ ਹਰ ਵਿਅਕਤੀ ਛੋਟੇ ਤੋਂ ਲੈਕੇ ਵੱਡੇ ਲੈਣ-ਦੇਣ ਅਤੇ ਪੈਸੇ ਟਰਾਂਸਫਰ ਕਰਨ ਲਈ UPI ਦੀ ਵਰਤੋਂ ਕਰ ਰਿਹਾ ਹੈ। ਵੱਡੇ ਦੁਕਾਨਦਾਰਾਂ ਤੋਂ ਲੈ ਕੇ ਸੜਕ ਕਿਨਾਰੇ ਲੱਗੀਆਂ ਛੋਟੀਆਂ ਦੁਕਾਨਾਂ ਵਾਲਿਆਂ ਨੇ ਵੀ QR ਕੋਡ ਰਾਹੀਂ ਭੁਗਤਾਨ ਕਰਨ ਦੇ ਸਿਸਟਮ ਨੂੰ ਅਪਣਾ ਲਿਆ ਹੈ। ਹਾਲਾਂਕਿ, ਇਸ ਦੀ ਡੇਲੀ ਲਿਮਿਟ ਨੂੰ ਲੈ ਕੇ ਹਮੇਸ਼ਾ ਸਵਾਲ ਉੱਠਦੇ ਰਹੇ ਹਨ।


ਹੁਣ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਵੀ ਇਸ ਸਮੱਸਿਆ ਨੂੰ ਦੂਰ ਕਰ ਦਿੱਤਾ ਹੈ। ਸੋਮਵਾਰ 16 ਸਤੰਬਰ ਭਾਵ ਕਿ ਅੱਜ ਤੋਂ UPI ਲੈਣ-ਦੇਣ ਦੀ ਡੇਲੀ ਲਿਮਿਟ ਕਈ ਚੀਜ਼ਾਂ ਲਈ ਵਧਣ ਜਾ ਰਹੀ ਹੈ। ਆਓ ਅਸੀਂ ਤੁਹਾਨੂੰ ਇਸ ਬਾਰੇ ਸਾਰੀ ਜਾਣਕਾਰੀ ਦਿੰਦੇ ਹਾਂ। ਭਾਰਤੀ ਰਿਜ਼ਰਵ ਬੈਂਕ (RBI) ਦੇ ਨਿਰਦੇਸ਼ਾਂ ਅਨੁਸਾਰ NPCI (National Payments Corporation of India) ਨੇ 16 ਸਤੰਬਰ ਤੋਂ ਕਈ ਥਾਵਾਂ 'ਤੇ UPI ਲੈਣ-ਦੇਣ ਦੀ ਸੀਮਾ ਵਧਾਉਣ ਦਾ ਫੈਸਲਾ ਕੀਤਾ ਹੈ।



RBI ਨੇ 8 ਅਗਸਤ ਨੂੰ ਮੁਦਰਾ ਨੀਤੀ ਮੀਟਿੰਗ ਤੋਂ ਬਾਅਦ UPI ਲੈਣ-ਦੇਣ (Transaction) ਦੀ ਸੀਮਾ ਵਧਾਉਣ ਦਾ ਐਲਾਨ ਕੀਤਾ ਸੀ। NPCI ਨੇ ਸਾਰੇ UPI ਐਪਸ, ਪੇਮੈਂਟ ਸਰਵਿਸ ਪ੍ਰੋਵਾਈਡਰਸ ਅਤੇ ਬੈਂਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੂੰ ਨਵੇਂ ਨਿਰਦੇਸ਼ਾਂ ਅਨੁਸਾਰ ਆਪਣੇ ਸਿਸਟਮ ਨੂੰ ਅਪਡੇਟ ਕਰਨ ਲਈ ਵੀ ਕਿਹਾ ਗਿਆ ਹੈ।


ਇਹ ਵੀ ਪੜ੍ਹੋ: ਰਿਫਾਇੰਡ ਤੇਲ 'ਚ ਖਾਣਾ ਬਣਾਉਣਾ ਦਿਲ ਦੀ ਸਿਹਤ ਲਈ ਖਤਰਨਾਕ, ਸਰੀਰ ਨੂੰ ਲੱਗ ਜਾਂਦੀਆਂ ਹੋਰ ਵੀ ਕਈ ਬਿਮਾਰੀਆਂ


NPCI ਦੇ ਅਨੁਸਾਰ, ਨਵੇਂ ਨਿਯਮਾਂ ਦੇ ਤਹਿਤ, ਤੁਸੀਂ ਅੱਜ ਤੋਂ ਟੈਕਸ ਦਾ ਭੁਗਤਾਨ (Tax Payment) ਕਰਨ ਲਈ UPI ਰਾਹੀਂ 5 ਲੱਖ ਰੁਪਏ ਤੱਕ ਟ੍ਰਾਂਸਫਰ ਕਰ ਸਕੋਗੇ। ਹਸਪਤਾਲ ਦੇ ਬਿੱਲ (Hospital Bill), ਵਿਦਿਅਕ ਫੀਸ (Educational Fees), IPO ਅਤੇ ਰਿਟੇਲ ਡਾਇਰੈਕਟ ਸਕੀਮ (Retail Direct Schemes)  ਵਿੱਚ 5 ਲੱਖ ਰੁਪਏ ਤੱਕ ਦਾ ਲੈਣ-ਦੇਣ ਵੀ ਸੰਭਵ ਹੋਵੇਗਾ। ਹਾਲਾਂਕਿ, ਵਧੀ ਹੋਈ ਲਿਮਿਟ ਹਰ ਲੈਣ-ਦੇਣ ਵਿੱਚ ਨਹੀਂ ਵਰਤੀ ਜਾਵੇਗੀ। ਇਸ ਤੋਂ ਪਹਿਲਾਂ, NPCI ਨੇ ਦਸੰਬਰ, 2021 ਅਤੇ ਦਸੰਬਰ, 2023 ਵਿੱਚ UPI ਲੈਣ-ਦੇਣ ਦੀ ਲਿਮਿਟ ਨੂੰ ਬਦਲਿਆ ਸੀ। ਇਸ ਤੋਂ ਇਲਾਵਾ, ਇੱਕੋ ਖਾਤੇ ਤੋਂ ਕਈ ਲੋਕਾਂ ਦੁਆਰਾ ਲੈਣ-ਦੇਣ ਕਰਨ ਦੀ ਸਹੂਲਤ UPI ਸਰਕਲ (UPI Circle) ਵੀ ਸ਼ੁਰੂ ਕੀਤੀ ਗਈ ਹੈ।


ਫਿਲਹਾਲ, ਹੋਰ ਸਾਰੀਆਂ ਕਿਸਮਾਂ ਦੇ UPI ਲੈਣ-ਦੇਣ ਲਈ 1 ਲੱਖ ਰੁਪਏ ਦੀ ਡੇਲੀ ਲਿਮਿਟ ਹੈ। ਹਾਲਾਂਕਿ, ਵੱਖ-ਵੱਖ ਬੈਂਕ ਆਪਣੇ ਹਿਸਾਬ ਨਾਲ ਇਹ ਸੀਮਾ ਤੈਅ ਕਰ ਸਕਦੇ ਹਨ। ਇਲਾਹਾਬਾਦ ਬੈਂਕ ਦੀ UPI ਲੈਣ-ਦੇਣ ਦੀ ਸੀਮਾ 25,000 ਰੁਪਏ ਹੈ। ਇਸ ਦੇ ਨਾਲ ਹੀ, HDFC ਬੈਂਕ ਅਤੇ ICICI ਬੈਂਕ 1 ਲੱਖ ਰੁਪਏ ਤੱਕ ਦੇ ਲੈਣ-ਦੇਣ ਨੂੰ ਸਵੀਕਾਰ ਕਰਦੇ ਹਨ। ਇਸ ਤੋਂ ਇਲਾਵਾ, ਕੈਪੀਟਲ ਮਾਰਕਿਟ, ਕਲੈਕਸ਼ਨ, ਇੰਸ਼ਿਊਰੈਂਸ ਅਤੇ ਵਿਦੇਸ਼ੀ ਲੈਣ-ਦੇਣ (Foreign Inward Remittances)ਲਈ ਇਹ ਲਿਮਿਟ ਪ੍ਰਤੀ ਦਿਨ 2 ਲੱਖ ਰੁਪਏ ਤੱਕ ਹੈ।


ਇਹ ਵੀ ਪੜ੍ਹੋ: ਡੋਨਾਲਡ ਟਰੰਪ 'ਤੇ ਫਿਰ ਚੱਲੀ ਗੋਲੀ, FBI ਨੇ ਕਿਹਾ 'ਕਤਲ ਦੀ ਕੋਸ਼ਿਸ਼', ਇਕ ਗ੍ਰਿਫਤਾਰ