UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ
UPI Transaction News : UPI ਟ੍ਰਾਂਜ਼ੈਕਸ਼ਨ (UPI Transaction) ਨੂੰ ਲੈ ਕੇ ਲੋਕਾਂ ਵਿਚ ਪੈਦਾ ਹੋ ਰਹੀ ਉਲਝਣ ਨੂੰ ਸਰਕਾਰ ਹੌਲੀ-ਹੌਲੀ ਦੂਰ ਕਰ ਰਹੀ ਹੈ। ਹੁਣ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਮੰਗਲਵਾਰ ਨੂੰ
UPI Transaction News : UPI ਟ੍ਰਾਂਜ਼ੈਕਸ਼ਨ (UPI Transaction) ਨੂੰ ਲੈ ਕੇ ਲੋਕਾਂ ਵਿਚ ਪੈਦਾ ਹੋ ਰਹੀ ਉਲਝਣ ਨੂੰ ਸਰਕਾਰ ਹੌਲੀ-ਹੌਲੀ ਦੂਰ ਕਰ ਰਹੀ ਹੈ। ਹੁਣ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਮੰਗਲਵਾਰ ਨੂੰ ਦੱਸਿਆ ਹੈ ਕਿ 15 ਅਕਤੂਬਰ ਤੋਂ UPI ਰਾਹੀਂ 2,000 ਰੁਪਏ ਤੋਂ ਵੱਧ ਦੇ ਟ੍ਰਾਂਜ਼ੈਕਸ਼ਨ ’ਤੇ ਵਪਾਰੀਆਂ ਨੂੰ 0.4 ਫ਼ੀਸਦੀ ਫੀਸ ਦੇਣੀ ਪਵੇਗੀ। ਇਹ ਚਾਰਜ ਵਪਾਰੀਆਂ ਨੂੰ ਉਦੋਂ ਦੇਣਾ ਪਵੇਗਾ, ਜਦੋਂ ਕੋਈ ਗਾਹਕ ਉਨ੍ਹਾਂ ਨੂੰ UPI ਰਾਹੀਂ ਭੁਗਤਾਨ ਕਰੇਗਾ।
ਇਸ ਹਿਸਾਬ ਨਾਲ 5,000 ਰੁਪਏ ਦੇ UPI ਪੇਮੈਂਟ ’ਤੇ 20 ਰੁਪਏ ਅਤੇ 10,000 ਰੁਪਏ ਦੇ ਪੇਮੈਂਟ ’ਤੇ 40 ਰੁਪਏ ਦੀ ਫੀਸ ਬਣੇਗੀ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਗਾਹਕ ਕਿਸੇ ਵਪਾਰੀ ਨੂੰ 75,000 ਰੁਪਏ ਜਾਂ ਇਸ ਤੋਂ ਵੱਧ ਦਾ UPI ਭੁਗਤਾਨ ਕਰਦਾ ਹੈ ਤਾਂ 0.4 ਫ਼ੀਸਦੀ ਦੇ ਹਿਸਾਬ ਨਾਲ ਚਾਰਜ 300 ਰੁਪਏ ਤੋਂ ਵੱਧ ਬਣ ਸਕਦਾ ਹੈ ਪਰ ਵਪਾਰੀ ਤੋਂ ਵੱਧ ਤੋਂ ਵੱਧ 300 ਰੁਪਏ ਹੀ MDR ਚਾਰਜ ਲਿਆ ਜਾਵੇਗਾ।
NPCI ਮੁਤਾਬਕ, 2,000 ਰੁਪਏ ਤੋਂ ਵੱਧ ਦੇ ਲੈਣ-ਦੇਣ ’ਤੇ ਵਪਾਰੀਆਂ ਨੂੰ 0.4 ਫ਼ੀਸਦੀ ਚਾਰਜ ਦੇਣਾ ਪਵੇਗਾ। ਇਸ ਹਿਸਾਬ ਨਾਲ 5,000 ਰੁਪਏ ਦੇ UPI ਪੇਮੈਂਟ ’ਤੇ 20 ਰੁਪਏ ਅਤੇ 10,000 ਰੁਪਏ ਦੇ ਪੇਮੈਂਟ ’ਤੇ 40 ਰੁਪਏ ਦੀ ਫੀਸ ਬਣੇਗੀ। 75,000 ਰੁਪਏ ਜਾਂ ਇਸ ਤੋਂ ਵੱਧ ਦੇ ਭੁਗਤਾਨ ’ਤੇ ਵੱਧ ਤੋਂ ਵੱਧ ਚਾਰਜ 300 ਰੁਪਏ ਤੈਅ ਕੀਤਾ ਗਿਆ ਹੈ।
ਇਸ ਤੋਂ ਹੋਣ ਵਾਲੀ ਆਮਦਨ ਦੀ ਵਰਤੋਂ ਪੇਮੈਂਟ ਇਨਫਰਾਸਟਰੱਕਚਰ ਵਿੱਚ ਨਿਵੇਸ਼ ਕਰਨ ਲਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਾਈਬਰ ਸੁਰੱਖਿਆ, ਨਵੀਨਤਾ ਅਤੇ ਗਾਹਕ ਸੇਵਾ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਮਿਲੇਗੀ। ਇਹ ਕਦਮ ਡਿਜੀਟਲ ਲੈਣ-ਦੇਣ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਹੋਵੇਗਾ।
ਵਪਾਰੀਆਂ ’ਤੇ ਕੀ ਹੋਵੇਗਾ ਅਸਰ?
ਇਸ ਨਵੇਂ ਨਿਯਮ ਦਾ ਸਿੱਧਾ ਅਸਰ ਉਨ੍ਹਾਂ ਵਪਾਰੀਆਂ ’ਤੇ ਪਵੇਗਾ ਜੋ 2,000 ਰੁਪਏ ਤੋਂ ਵੱਧ ਦੇ UPI ਲੈਣ-ਦੇਣ ਸਵੀਕਾਰ ਕਰਦੇ ਹਨ। ਉਨ੍ਹਾਂ ਨੂੰ ਹਰ ਅਜਿਹੇ ਲੈਣ-ਦੇਣ ’ਤੇ 0.4 ਫ਼ੀਸਦੀ ਚਾਰਜ ਦੇਣਾ ਪਵੇਗਾ। ਹਾਲਾਂਕਿ, 75,000 ਰੁਪਏ ਤੋਂ ਵੱਧ ਦੇ ਵੱਡੇ ਭੁਗਤਾਨਾਂ ਲਈ ਚਾਰਜ 300 ਰੁਪਏ ਤੱਕ ਸੀਮਿਤ ਰਹੇਗਾ।
ਇਹ ਚਾਰਜ ਵਪਾਰੀਆਂ ਲਈ ਇੱਕ ਨਵੀਂ ਲਾਗਤ ਹੋਵੇਗੀ। ਇਸ ਦਾ ਉਦੇਸ਼ UPI ਸਿਸਟਮ ਨੂੰ ਵਧੇਰੇ ਆਤਮਨਿਰਭਰ ਅਤੇ ਟਿਕਾਊ ਬਣਾਉਣਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟ੍ਰੈਂਡਿੰਗ ਟੌਪਿਕ

















