UPI Transaction Rules Changing from September 15: ਰਾਸ਼ਟਰੀ ਭੁਗਤਾਨ ਨਿਗਮ (NPCI) ਨੇ ਐਲਾਨ ਕੀਤਾ ਹੈ ਕਿ 15 ਸਤੰਬਰ 2025 ਤੋਂ UPI ਲੈਣ-ਦੇਣ ਦੀਆਂ ਨਵੀਂਆਂ ਸੀਮਾਵਾਂ ਲਾਗੂ ਹੋਣਗੀਆਂ। ਇਸ ਦੇ ਤਹਿਤ ਇੰਸ਼ੋਰੈਂਸ ਪ੍ਰੀਮੀਅਮ, ਕੈਪੀਟਲ ਮਾਰਕੀਟ ਨਿਵੇਸ਼, ਕਰੈਡਿਟ ਕਾਰਡ ਬਿੱਲ ਭੁਗਤਾਨ ਵਰਗੀਆਂ ਖ਼ਾਸ ਸ਼੍ਰੇਣੀਆਂ ਵਿੱਚ ਇੱਕ ਵਾਰੀ ਵਿੱਚ ₹5 ਲੱਖ ਤੱਕ ਦਾ ਲੈਣ-ਦੇਣ ਸੰਭਵ ਹੋਵੇਗਾ। ਇਨ੍ਹਾਂ ਸ਼੍ਰੇਣੀਆਂ ਲਈ 24 ਘੰਟਿਆਂ ਵਿੱਚ ਵੱਧ ਤੋਂ ਵੱਧ ₹10 ਲੱਖ ਤੱਕ ਕੁੱਲ ਭੁਗਤਾਨ ਕੀਤਾ ਜਾ ਸਕੇਗਾ। ਹਾਲਾਂਕਿ, ਕਰੈਡਿਟ ਕਾਰਡ ਬਿੱਲਾਂ ਲਈ 24 ਘੰਟਿਆਂ ਦੀ ਸੀਮਾ ਵੱਖਰੀ ਰੱਖੀ ਗਈ ਹੈ, ਜੋ ਵੱਧ ਤੋਂ ਵੱਧ ₹6 ਲੱਖ ਹੋਵੇਗੀ। NPCI ਦਾ ਕਹਿਣਾ ਹੈ ਕਿ ਇਹਨਾਂ ਬਦਲਾਵਾਂ ਦਾ ਮਕਸਦ ਵੱਧ ਕੀਮਤੀ ਭੁਗਤਾਨਾਂ ਨੂੰ ਹੋਰ ਸੌਖਾ ਅਤੇ ਸੁਰੱਖਿਅਤ ਬਣਾਉਣਾ ਹੈ, ਤਾਂ ਜੋ ਗਾਹਕਾਂ ਨੂੰ ਵਾਰ-ਵਾਰ ਛੋਟੇ-ਛੋਟੇ ਲੈਣ-ਦੇਣ ਕਰਨ ਦੀ ਲੋੜ ਨਾ ਪਏ।
ਆਮ ਯੂਜ਼ਰਸ 'ਤੇ ਪੈਵੇਗਾ ਪ੍ਰਭਾਵ?
ਜਾਣਕਾਰੀ ਲਈ, ਆਮ ਯੂਜ਼ਰਸ ਲਈ ਪਰਸਨ-ਟੂ-ਪਰਸਨ (P2P) ਲੈਣ-ਦੇਣ ਦੀ ਸੀਮਾ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਹ ਪਹਿਲਾਂ ਵਾਂਗ ਹੀ ₹1 ਲੱਖ ਪ੍ਰਤੀ ਦਿਨ ਹੀ ਰਹੇਗੀ। PhonePe, Paytm ਅਤੇ Google Pay ਵਰਗੇ ਲੋਕਪ੍ਰਿਯ UPI ਐਪਸ ‘ਤੇ ਇਹ ਨਵੀਆਂ ਸੀਮਾਵਾਂ ਸਿੱਧਾ ਪ੍ਰਭਾਵ ਪਾਵੇਗੀਆਂ, ਕਿਉਂਕਿ ਹੁਣ ਯੂਜ਼ਰਸ ਵੱਡੇ ਪੈਮਾਨੇ ‘ਤੇ ਨਿਵੇਸ਼, ਬੀਮਾ ਭੁਗਤਾਨ, ਯਾਤਰਾ ਬੁਕਿੰਗ ਅਤੇ ਹੋਰ ਉੱਚ ਕੀਮਤ ਵਾਲੇ ਲੈਣ-ਦੇਣ ਇੱਕ ਹੀ ਲੈਣ-ਦੇਣ ਵਿੱਚ ਨਿਪਟਾ ਸਕਣਗੇ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਡਿਜੀਟਲ ਭੁਗਤਾਨ ਨੂੰ ਹੋਰ ਭਰੋਸੇਯੋਗ ਅਤੇ ਸੁਵਿਧਾਜਨਕ ਬਣਾਏਗਾ ਅਤੇ ਅਰਥਵਿਵਸਥਾ ਵਿੱਚ ਨਕਦ-ਰਹਿਤ ਲੈਣ-ਦੇਣ ਨੂੰ ਹੋਰ ਵਧਾਵਾ ਦੇਵੇਗਾ।
UPI ਲੈਣ-ਦੇਣ ਦੀ ਸੀਮਾ 15 ਸਤੰਬਰ, 2025 ਤੋਂ ਲਾਗੂ ਹੋਵੇਗੀ
ਸ਼੍ਰੇਣੀ ਪ੍ਰਤੀ ਲੈਣ-ਦੇਣ ਸੀਮਾ 24 ਘੰਟਿਆਂ ਦੀ ਕੁੱਲ ਸੀਮਾਕੈਪਿਟਲ ਮਾਰਕੀਟ ਨਿਵੇਸ਼ ₹5 ਲੱਖ ਤੱਕ ₹10 ਲੱਖ ਤੱਕਇੰਸ਼ੋਰੈਂਸ ਪ੍ਰੀਮੀਅਮ ਭੁਗਤਾਨ ₹5 ਲੱਖ ਤੱਕ ₹10 ਲੱਖ ਤੱਕ
ਸ਼੍ਰੇਣੀ ਪ੍ਰਤੀ ਲੈਣ-ਦੇਣ ਸੀਮਾ 24 ਘੰਟਿਆਂ ਦੀ ਕੁੱਲ ਸੀਮਾਕਰੈਡਿਟ ਕਾਰਡ ਬਿੱਲ ਭੁਗਤਾਨ ₹5 ਲੱਖ ਤੱਕ ₹6 ਲੱਖ ਤੱਕਯਾਤਰਾ ਬੁਕਿੰਗ ₹5 ਲੱਖ ਤੱਕ ₹10 ਲੱਖ ਤੱਕਗਹਿਣੇ ₹5 ਲੱਖ ਤੱਕ ₹6 ਲੱਖ ਤੱਕ
ਸ਼੍ਰੇਣੀ ਪ੍ਰਤੀ ਲੈਣ-ਦੇਣ ਸੀਮਾ 24 ਘੰਟਿਆਂ ਦੀ ਕੁੱਲ ਸੀਮਾਸਰਕਾਰੀ ਈ-ਮਾਰਕੀਟਪਲੇਸ (GeM) ₹5 ਲੱਖ ਤੱਕ ₹10 ਲੱਖ ਤੱਕਬਿਜ਼ਨਸ/ਮਰਚੈਂਟ ਭੁਗਤਾਨ ₹5 ਲੱਖ ਤੱਕ ਕੋਈ ਸੀਮਾ ਨਹੀਂBBPS ਰਾਹੀਂ FX ਰਿਟੇਲ ₹5 ਲੱਖ ਤੱਕ ₹5 ਲੱਖ ਤੱਕਡਿਜੀਟਲ ਖਾਤਾ ਖੋਲ੍ਹਣਾ ₹5 ਲੱਖ ਤੱਕ ₹5 ਲੱਖ ਤੱਕਡਿਜੀਟਲ ਖਾਤਾ ਖੋਲ੍ਹਣਾ – ਸ਼ੁਰੂਆਤੀ ਫੰਡਿੰਗ ₹2 ਲੱਖ ਤੱਕ ₹2 ਲੱਖ ਤੱਕ