Costliest Tea Record: ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੀ ਇਕ ਵਿਸ਼ੇਸ਼ ਗੋਲਡਨ ਬਟਰਫਲਾਈ ਚਾਹ (Golden butterly tea) ਮੰਗਲਵਾਰ ਨੂੰ 99,999 ਰੁਪਏ ਪ੍ਰਤੀ ਕਿਲੋਗ੍ਰਾਮ ਵਿਚ ਨਿਲਾਮ ਹੋਈ। ਇਹ ਦੇਸ਼ ਵਿਚ ਕਿਸੇ ਵੀ ਚਾਹ ਦੀ ਨਿਲਾਮੀ ਵਿਚ ਹੁਣ ਤੱਕ ਦੀ ਸਭ ਤੋਂ ਉੱਚੀ ਕੀਮਤ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਗੁਹਾਟੀ ਚਾਹ ਨਿਲਾਮੀ ਕੇਂਦਰ (ਜੀਟੀਏਸੀ) ਦੇ ਸਕੱਤਰ ਪ੍ਰਿਯਨੁਜ ਦੱਤਾ ਨੇ ਕਿਹਾ ਕਿ ਮਨੋਹਰੀ ਟੀ ਗਾਰਡਨ ਨੇ ਆਪਣੀ 'ਮਨੋਹਰੀ ਗੋਲਡ' ਕਿਸਮ ਦੀ ਚਾਹ ਸੌਰਭ ਟੀ ਵਪਾਰੀਆਂ ਨੂੰ 99,999 ਰੁਪਏ ਵਿਚ ਵੇਚੀ ਹੈ।
ਹੁਣ ਤਕ ਦੀ ਸਭ ਤੋਂ ਉੱਚੀ ਨਿਲਾਮੀ!
ਦੱਤਾ ਨੇ ਕਿਹਾ ਕਿ ਇਹ ਦੇਸ਼ ਵਿਚ ਚਾਹ ਦੀ ਵਿਕਰੀ ਅਤੇ ਖਰੀਦ ਵਿਚ ਹੁਣ ਤੱਕ ਦੀ ਸਭ ਤੋਂ ਉੱਚੀ ਨਿਲਾਮੀ ਕੀਮਤ ਹੈ ਤੇ ਮਾਹਰ ਲੋਕਾਂ ਦੀ ਉੱਚ ਮੰਗ ਦੇ ਅਧਾਰ 'ਤੇ ਚਾਹ ਦਾ ਨਿਰਮਾਣ ਕਰਦੇ ਹਨ।
ਚਮਕਦਾਰ ਪੀਲੀ ਚਾਹ
ਉਸ ਨੇ ਕਿਹਾ ਕਿ ਚਮਕਦਾਰ ਪੀਲੀ ਚਾਹ ਦਾ ਸੁਆਦ ਸੁਹਾਵਣਾ ਹੁੰਦਾ ਹੈ, ਅਤੇ ਇਸ ਦੇ ਬਹੁਤ ਸਾਰੇ ਸਿਹਤ ਲਾਭ ਹਨ। ਮਨੋਹਰੀ ਗੋਲਡ ਟੀ ਜੁਲਾਈ 2019 ਵਿਚ GTAC ਨਿਲਾਮੀ ਵਿਚ 50,000 ਰੁਪਏ ਪ੍ਰਤੀ ਕਿਲੋ ਵਿਚ ਵੇਚੀ ਗਈ ਸੀ, ਜੋ ਉਸ ਸਮੇਂ ਦੀ ਸਭ ਤੋਂ ਉੱਚੀ ਨਿਲਾਮੀ ਕੀਮਤ ਸੀ।
ਟੁੱਟਿਆ ਰਿਕਾਰਡ
ਹਾਲਾਂਕਿ ਇਹ ਰਿਕਾਰਡ ਇਕ ਮਹੀਨੇ ਦੇ ਅੰਦਰ ਹੀ ਟੁੱਟ ਗਿਆ ਜਦੋਂ ਅਰੁਣਾਚਲ ਪ੍ਰਦੇਸ਼ ਵਿਚ ਡੋਨੀ ਪੋਲੋ ਟੀ ਅਸਟੇਟ ਦੁਆਰਾ ਤਿਆਰ ਕੀਤੀ ਗਈ 'ਗੋਲਡਨ ਨੈਡਲਜ਼ ਟੀ' ਅਤੇ ਅਸਾਮ ਵਿਚ ਡਾਈਕੋਨ ਟੀ ਅਸਟੇਟ ਦੀ 'ਗੋਲਡਨ ਬਟਰਫਲਾਈ ਟੀ' ਜੀਟੀਏਸੀ ਦੀਆਂ ਵੱਖ-ਵੱਖ ਨਿਲਾਮੀ ਵਿਚ 75,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਗਈ।