Vistara Pilots: ਏਅਰਲਾਈਂਸ ਵਿਸਤਾਰਾ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਵਿਸਤਾਰਾ ਦੇ 15 ਪਾਇਲਟਾਂ ਨੇ ਤਨਖ਼ਾਹ ਸਮੀਖਿਆ ਦੇ ਵਿਰੋਧ 'ਚ ਅਸਤੀਫਾ ਸੌਂਪ ਦਿੱਤਾ ਹੈ। ਵਿਸਤਾਰਾ ਦੇ ਪਾਇਲਟ ਪਿਛਲੇ ਕਈ ਦਿਨਾਂ ਤੋਂ ਤਨਖ਼ਾਹ ਦੀ ਸਮੀਖਿਆ ਦਾ ਵਿਰੋਧ ਕਰ ਰਹੇ ਹਨ।


ਹਾਲਾਤ ਇਹ ਬਣੇ ਹੋਏ ਹਨ ਕਿ ਪਾਇਲਟਾਂ ਵਲੋਂ ਡਿਊਟੀ ‘ਤੇ ਨਾ ਆਉਣ ਕਰਕੇ ਵਿਸਤਾਰਾ ਨੂੰ ਆਪਣੀ ਕਈ ਫਲਾਈਟਾਂ ਵੀ ਰੱਦ ਕਰਨੀਆਂ ਪਈਆਂ ਹਨ ਤਾਂ ਉੱਥੇ ਹੀ ਕਈ ਉਡਾਣਾਂ ਦੇਰੀ ਨਾਲ ਉਡਾਣ ਭਰ ਰਹੀਆਂ ਹਨ।


ਪੀਟੀਆਈ ਦੀ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਵਿਸਤਾਰਾ ਦੇ 15 ਸੀਨੀਅਰ ਫਰਸਟ ਅਫਸਰਾਂ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਘਰੇਲੂ ਬਜਟ ਏਅਰਲਾਈਨ ਕੰਪਨੀ ਨੂੰ ਜੁਆਇਨ ਕਰ ਲਿਆ ਹੈ। ਵਿਸਤਾਰਾ ਦੇ ਬੁਲਾਰੇ ਨੇ ਇਸ ਮੁੱਦੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।


ਇਹ ਵੀ ਪੜ੍ਹੋ: Pakistan news: JUIF ਆਗੂ ਨੂਰ ਇਸਲਾਮ ਨਿਜ਼ਾਮੀ ਦੀ ਅਣਪਛਾਤੇ ਵਿਅਕਤੀਆਂ ਨੇ ਕੀਤੀ ਹੱਤਿਆ - ਰਿਪੋਰਟ


ਵਿਸਤਾਰਾ ਰੋਜ਼ਾਨਾ ਲਗਭਗ 300 ਉਡਾਣਾਂ ਆਪਰੇਟ ਕਰਦੀ ਹੈ। ਏਅਰਲਾਈਨ ਦੇ ਬੇੜੇ ਵਿੱਚ 70 ਜਹਾਜ਼ ਹਨ, ਜਿਸ ਵਿੱਚ ਏ320 ਪਰਿਵਾਰਕ ਹਵਾਈ ਜਹਾਜ਼ ਅਤੇ ਬੋਇੰਗ 787s ਸ਼ਾਮਲ ਹਨ। ਪਿਛਲੇ ਕਈ ਦਿਨਾਂ ਤੋਂ ਵਿਸਤਾਰਾ ਨੂੰ ਪਾਇਲਟਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ A320 ਫਲੀਟ ਦੇ ਕਈ ਫਰਸਟ ਅਧਿਕਾਰੀ ਬਿਮਾਰੀ ਦਾ ਹਵਾਲਾ ਦਿੰਦਿਆਂ ਹੋਇਆਂ ਛੁੱਟੀ 'ਤੇ ਚਲੇ ਗਏ ਹਨ।


ਵਿਸਤਾਰਾ ਦੇ ਲਗਭਗ 800 ਪਾਇਲਟ ਹਨ ਅਤੇ ਅਸਤੀਫਾ ਦੇਣ ਵਾਲੇ ਸੀਨੀਅਰ ਫਰਸਟ ਅਫਸਰਾਂ ਨੇ ਅਸਤੀਫਾ ਦੇ ਦਿੱਤਾ ਹੈ, ਨਾਲ ਹੀ ਉਨ੍ਹਾਂ ਨੇ ਕਵਰਜਨ ਟ੍ਰੇਨਿੰਗ ਨੂੰ ਪੂਰਾ ਕਰ ਲਿਆ ਹੈ। ਜਿਸ ਤੋਂ ਬਾਅਦ ਉਹ ਵਾਈਡ ਬਾਡੀ ਬੋਇੰਗ 787 ਜਹਾਜ਼ ਉਡਾਉਣ ਦੇ ਕਾਬਲ ਹੋ ਗਏ ਹਨ। ਹਾਲਾਂਕਿ ਉਨ੍ਹਾਂ ਨੂੰ 787 ਜਹਾਜ਼ ਉਡਾਉਣ ਦੀ ਡਿਊਟੀ ਨਹੀਂ ਮਿਲੀ ਹੈ।


ਟਾਟਾ ਗਰੁੱਪ ਵਿਸਤਾਰਾ ਏਅਰ ਇੰਡੀਆ ਨਾਲ ਹੱਥ ਮਿਲਾਉਣ ਜਾ ਰਿਹਾ ਹੈ। ਵਿਸਤਾਰਾ ਆਪਣੇ ਪਾਇਲਟਾਂ ਲਈ ਇਕ ਨਵਾਂ ਕਾਨਰੈਕਟ ਲਾਗੂ ਕਰਨ ਜਾ ਰਹੀ ਹੈ ਜਿਸ ਵਿਚ ਉਨ੍ਹਾਂ ਦੀ ਤਨਖਾਹ ਏਅਰ ਇੰਡੀਆ ਦੇ ਪਾਇਲਟਾਂ ਦੇ ਬਰਾਬਰ ਕਰਨ ਦਾ ਪ੍ਰਸਤਾਵ ਹੈ। ਵਿਸਤਾਰਾ ਦੇ ਪਾਇਲਟ ਇਸ ਪ੍ਰਸਤਾਵ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਨਖਾਹ ਘਟਾ ਕੇ ਆਫਰ ਦਿੱਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: FD Higher Returns: ਇਹ 4 ਬੈਂਕ ਦੇ ਰਹੇ ਹਨ FD 'ਤੇ 9% ਵਿਆਜ, ਵੇਖੋ ਕਿੱਥੇ ਹਨ ਆਮਦਨ ਦੇ ਜ਼ਿਆਦਾ ਮੌਕੇ