ਨਵੀਂ ਦਿੱਲੀ: ਦੇਸ਼ ਵਿੱਚ 3 ਸਾਲ ਪਹਿਲਾਂ ਟੈਲੀਕਾਮ ਸੈਕਟਰ ਦੇ ਸਭ ਤੋਂ ਵੱਡੇ ਰਲੇਵੇਂ ਤੋਂ ਬਾਅਦ ਵੋਡਾਫੋਨ-ਆਈਡੀਆ ਨੇ ਅੱਜ ਆਪਣੇ ਨਾਮਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਅੱਜ ਵੱਡਾ ਐਲਾਨ ਕੀਤਾ ਹੈ ਕਿ ਹੁਣ ਤੋਂ ਵੋਡਾਫੋਨ-ਆਈਡੀਆ Vi ਬ੍ਰਾਂਡ ਨਾਂ ਨਾਲ ਜਾਣਿਆ ਜਾਵੇਗਾ। ਅੱਜ ਕੰਪਨੀ ਨੇ ਇਹ ਵੀ ਕਿਹਾ ਕਿ ਇਹ ਕਰਜ਼ਾ ਮੁਕਤ ਕੰਪਨੀ ਵੱਲ ਵਧਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ।

ਵੋਡਾਫੋਨ-ਆਈਡੀਆ ਨੇ ਮਿਲਾਇਆ ਸੀ ਹੱਥ:

ਦੱਸ ਦੇਈਏ ਕਿ ਬ੍ਰਿਟਿਸ਼ ਕੰਪਨੀ ਵੋਡਾਫੋਨ ਤੇ ਆਦਿੱਤਿਆ ਬਿਰਲਾ ਗਰੁੱਪ ਆਫ਼ ਇੰਡੀਆ ਦੀ ਵੋਡਾਫੋਨ-ਆਈਡੀਆ ਦੀ ਮਲਕੀਅਤ ਹੈ ਤੇ 3 ਸਾਲ ਪਹਿਲਾਂ ਦੋਵੇਂ ਕੰਪਨੀਆਂ ਇਕੱਠੀਆਂ ਹੋ ਗਈਆਂ ਸੀ। ਰਿਲਾਇੰਸ ਜੀਓ ਦੇ ਆਉਣ ਤੋਂ ਬਾਅਦ ਦੂਰਸੰਚਾਰ ਖੇਤਰ ਵਿੱਚ ਵਧ ਰਹੇ ਮੁਕਾਬਲੇ ਕਾਰਨ ਇਨ੍ਹਾਂ ਦੋਵਾਂ ਨੇ ਹੱਥ ਮਿਲਾਇਆ ਸੀ।

Vi ਦੇ ਰੇਟ ਵਧਣ ਦੀ ਉਮੀਦ:

ਜਿਵੇਂ ਕਿ ਕੰਪਨੀ ਦੇ ਸੀਈਓ ਨੇ ਕਿਹਾ ਹੈ ਕਿ ਟੈਰਿਫ ਵਧਾਉਣ ਦੀ ਯੋਜਨਾ 'ਤੇ ਹੁਣ ਕੰਮ ਕੀਤਾ ਜਾ ਰਿਹਾ ਹੈ, ਵੋਡਾਫੋਨ-ਆਈਡੀਆ ਗਾਹਕਾਂ ਲਈ ਪਲਾਨ ਵੀ ਮਹਿੰਗੇ ਹੋ ਸਕਦੇ ਹਨ। ਹਾਲਾਂਕਿ ਇਸ ਬਾਰੇ ਅਜੇ ਕੋਈ ਨਿਸ਼ਚਤ ਐਲਾਨ ਨਹੀਂ ਕੀਤਾ ਗਿਆ ਪਰ ਸੀਈਓ ਨੇ ਸੰਭਾਵਨਾ ਜ਼ਾਹਰ ਕੀਤੀ ਹੈ ਜਿਸ ਨਾਲ ਸਾਫ਼ ਹੈ ਕਿ ਪਲਾਨ ਦੀ ਲਾਗਤ ਵਧੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904