ਬੈਂਕਖਾਤਾਧਾਰਕਾਂਲਈਬਹੁਤਜ਼ਰੂਰੀਖ਼ਬਰਸਾਹਮਣੇਆਈਹੈ। ਪ੍ਰਧਾਨਮੰਤਰੀਜਨਧਨਯੋਜਨਾਦੇਤਹਿਤ 2014-15 ਵਿੱਚਖੋਲ੍ਹੇਗਏਖਾਤਿਆਂਲਈਰੀ-ਕੇਵਾਈਸੀਕਰਵਾਉਣਾਹੁਣਲਾਜ਼ਮੀਕਰਦਿੱਤਾਗਿਆਹੈ। ਇਸਦੀਆਖ਼ਰੀਮਿਤੀ 30 ਸਤੰਬਰ, 2025 ਨਿਰਧਾਰਤਕੀਤੀਗਈਹੈ। ਜੇਇਸਸਮੇਂਤੱਕਰੀ-ਕੇਵਾਈਸੀਨਹੀਂਕਰਵਾਈਗਈਤਾਂਖਾਤਾਫ੍ਰੀਜ਼ਕਰਦਿੱਤਾਜਾਵੇਗਾਅਤੇਉਸਤੋਂਬਾਅਦਖਾਤੇਵਿੱਚਲੈਣ-ਦੇਣਅਤੇਸਰਕਾਰੀਸਬਸਿਡੀਬੰਦਹੋਜਾਣਗੀਆਂ।
ਰੀ-ਕੇਵਾਈਸੀ ਦੀ ਪ੍ਰਕਿਰਿਆ ਸੌਖੀ ਅਤੇ ਪੂਰੀ ਤਰ੍ਹਾਂ ਮੁਫ਼ਤ ਹੈ। ਖਾਤਾਧਾਰਕ ਆਪਣੀ ਬੈਂਕ ਸ਼ਾਖਾ ਵਿੱਚ ਜਾ ਕੇ ਨਾਮ, ਪਤਾ ਅਤੇ ਤਸਵੀਰ ਵਰਗੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ। ਸਰਕਾਰੀ ਬੈਂਕ ਇਸ ਲਈ ਗ੍ਰਾਮ ਪੰਚਾਇਤ ਸਤਰ ਤੇ ਘਰ-ਘਰ ਕੈਂਪ ਵੀ ਆਯੋਜਿਤ ਕਰ ਰਹੇ ਹਨ ਤਾਂ ਕਿ ਖਾਤਾਧਾਰਕਾਂ ਨੂੰ ਸੁਵਿਧਾ ਮਿਲ ਸਕੇ।
ਜਾਣਕਾਰੀ ਮੁਤਾਬਕ, ਜਨ ਧਨ ਖਾਤੇ ਜ਼ੀਰੋਬੈਲੈਂਸ 'ਤੇ ਖੋਲ੍ਹੇ ਜਾਂਦੇ ਹਨ। ਖਾਤਾਧਾਰਕਾਂ ਨੂੰ ਰੁਪੇ ਕਾਰਡ, 2 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਅਤੇ 10,000 ਰੁਪਏ ਤੱਕ ਦੀ ਓਵਰਡ੍ਰਾਫਟ ਸੁਵਿਧਾ ਵੀ ਮਿਲਦੀ ਹੈ। ਇਸ ਤਰ੍ਹਾਂ, ਜਨ ਧਨ ਖਾਤਾ ਨਾਂ ਸਿਰਫ਼ ਆਰਥਿਕ ਸੁਰੱਖਿਆ ਦਿੰਦਾ ਹੈ, ਸਗੋਂ ਲੋਕਾਂ ਨੂੰ ਆਧੁਨਿਕ ਬੈਂਕਿੰਗ ਸੇਵਾਵਾਂ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
