Petrol diesel prices- ਪੈਟਰੋਲ ਪੰਪਾਂ ਉਤੇ ਤੇਲ ਭਰਵਾਉਣ ਸਮੇਂ ਅਕਸਰ ਹੀ ਹੇਰਾਫੇਰੀ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਘੱਟ ਤੇਲ ਭਰਨ ਦੀਆਂ ਸ਼ਿਕਾਇਤਾਂ ਆਮ ਹਨ। ਜੇਕਰ ਤੁਸੀਂ ਸੋਚਦੇ ਹੋ ਕਿ ਪੈਟਰੋਲ ਜਾਂ ਡੀਜ਼ਲ (Petrol diesel prices) ਭਰਦੇ ਸਮੇਂ ਫਿਊਲ ਡਿਸਪੈਂਸਰ ਮਸ਼ੀਨ ਦੇ ਮੀਟਰ ‘ਤੇ ਜ਼ੀਰੋ ਦੇਖਣ ਨਾਲ ਤੁਹਾਨੂੰ ਸਹੀ ਮਾਤਰਾ ‘ਚ ਈਂਧਨ ਮਿਲੇਗਾ, ਤਾਂ ਤੁਸੀਂ ਗਲਤ ਹੋ ਸਕਦੇ ਹੋ। 


ਕਦੇ ਤੇਲ ਦੀ ਸ਼ੁੱਧਤਾ ਵਿੱਚ ਗੜਬੜੀ ਹੁੰਦੀ ਹੈ ਅਤੇ ਕਦੇ ਕੋਈ ਹੋਰ ਖੇਡ ਚੱਲ ਰਹੀ ਹੁੰਦੀ ਹੈ।ਕੇਂਦਰ ਸਰਕਾਰ ਦੇ ਖਪਤਕਾਰ ਮਾਮਲੇ ਵਿਭਾਗ ਨੇ ਵੀ ਕਈ ਵਾਰ ਇਸ ਗੱਲ ਨੂੰ ਦੁਹਰਾਇਆ ਹੈ ਕਿ ਪੈਟਰੋਲ ਪੰਪ ‘ਤੇ ਤੇਲ ਭਰਦੇ ਸਮੇਂ ਗਾਹਕਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਜੇਕਰ ਤੁਸੀਂ ਉਨ੍ਹਾਂ ਲੋਕਾਂ ‘ਚੋਂ ਹੋ ਜੋ ਹੁਣ ਤੱਕ ਫਿਊਲ ਡਿਸਪੈਂਸਰ ਮਸ਼ੀਨ ‘ਤੇ ਜ਼ੀਰੋ ਦੇਖ ਕੇ ਖੁਸ਼ ਹੋ ਜਾਂਦੇ ਹੋ, ਤਾਂ ਸਾਵਧਾਨ ਹੋ ਜਾਓ।


ਤੁਸੀਂ ਜੰਪ ਟ੍ਰਿਕ ਦਾ ਸ਼ਿਕਾਰ ਹੋ ਸਕਦੇ ਹੋ
ਕਈ ਵਾਰ ਪੈਟਰੋਲ ਉਤੇ 0 ਤੋਂ ਬਾਅਦ 1 ਰੁਪਏ ਦਿਖਾਉਂਦਾ ਹੈ, ਫਿਰ ਸਿੱਧਾ 5 ਦਿਖਾਉਂਦਾ ਹੈ। ਜੇਕਰ ਵਿਚਕਾਰਲਾ 2, 3 ਅਤੇ 4 ਨਹੀਂ ਦਿਖਾਇਆ ਗਿਆ ਤਾਂ ਤੁਸੀਂ ਜੰਪ ਟ੍ਰਿਕ ਦੀ ਚਾਲ ਦਾ ਸ਼ਿਕਾਰ ਹੋ ਸਕਦੇ ਹੋ। ਇਸ ਨਾਲ ਲੱਖਾਂ ਲੋਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਇਸ ਨਾਲ ਤੁਹਾਨੂੰ ਤੇਲ ਘੱਟ ਮਿਲੇਗਾ।



ਜੰਪ ਟ੍ਰਿਕ ਦੇ ਖਿਲਾਫ ਸ਼ਿਕਾਇਤ ਕਿਵੇਂ ਕਰੀਏ
ਜੇਕਰ ਤੁਹਾਡੇ ਨਾਲ ਅਜਿਹੀ ਘਟਨਾ ਵਾਪਰਦੀ ਹੈ ਤਾਂ ਤੁਸੀਂ ਪੈਟਰੋਲ ਪੰਪ ਦੇ ਟੋਲ ਫਰੀ ਨੰਬਰ 1800-2333-555 ‘ਤੇ ਸ਼ਿਕਾਇਤ ਕਰ ਸਕਦੇ ਹੋ। ਜੇਕਰ ਮਸ਼ੀਨ ਵਿੱਚ ਕੋਈ ਖਰਾਬੀ ਪਾਈ ਜਾਂਦੀ ਹੈ ਤਾਂ ਉਸ ਪੈਟਰੋਲ ਪੰਪ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ।


ਪੈਟਰੋਲ ਅਤੇ ਡੀਜ਼ਲ ਦੀ ਘਣਤਾ (Density) ਨੂੰ ਲੈ ਕੇ ਵੀ ਗਾਹਕਾਂ ਨਾਲ ਧੋਖਾ ਕੀਤਾ ਜਾ ਸਕਦਾ ਹੈ। ਇਹ ਘਣਤਾ ਮਸ਼ੀਨ ਦੇ ਡਿਸਪਲੇ ‘ਤੇ ਮਾਤਰਾ ਅਤੇ ਵਾਲੀਅਮ ਤੋਂ ਬਾਅਦ ਤੀਜੇ ਨੰਬਰ ‘ਤੇ ਦਿਖਾਈ ਦਿੰਦੀ ਹੈ।


ਦੱਸ ਦਈਏ ਕਿ ਕਦੇ ਤੇਲ ਦੀ ਸ਼ੁੱਧਤਾ ਵਿੱਚ ਗੜਬੜੀ ਹੁੰਦੀ ਹੈ ਅਤੇ ਕਦੇ ਕੋਈ ਹੋਰ ਖੇਡ ਚੱਲ ਰਹੀ ਹੁੰਦੀ ਹੈ। ਕੇਂਦਰ ਸਰਕਾਰ ਦੇ ਖਪਤਕਾਰ ਮਾਮਲੇ ਵਿਭਾਗ ਨੇ ਵੀ ਕਈ ਵਾਰ ਇਸ ਗੱਲ ਨੂੰ ਦੁਹਰਾਇਆ ਹੈ ਕਿ ਪੈਟਰੋਲ ਪੰਪ ‘ਤੇ ਤੇਲ ਭਰਦੇ ਸਮੇਂ ਗਾਹਕਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਜੇਕਰ ਤੁਸੀਂ ਉਨ੍ਹਾਂ ਲੋਕਾਂ ‘ਚੋਂ ਹੋ ਜੋ ਹੁਣ ਤੱਕ ਫਿਊਲ ਡਿਸਪੈਂਸਰ ਮਸ਼ੀਨ ‘ਤੇ ਜ਼ੀਰੋ ਦੇਖ ਕੇ ਖੁਸ਼ ਹੋ ਜਾਂਦੇ ਹੋ, ਤਾਂ ਸਾਵਧਾਨ ਹੋ ਜਾਓ।