Whirlpool: ਵ੍ਹਰਲਪੂਲ ਇੰਡੀਆ ਵਿੱਚ ਕਾਫੀ ਮਸ਼ਹੂਰ ਹੈ, ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਵ੍ਹਰਲਪੂਲ ਦਾ ਏਸੀ ਜਾਂ ਵਾਸ਼ਿੰਗ-ਮਸ਼ੀਨ ਜ਼ਰੂਰ ਹੈ। ਹੋਮ ਐਪਲਾਇੰਸ ਬਣਾਉਣ ਵਾਲੀ ਕੰਪਨੀ ਵ੍ਹਰਲਪੂਲ ਇੰਡੀਆ (Whirlpool India) ਹੁਣ ਵਿਕਣ ਦੇ ਕਗਾਰ 'ਤੇ ਹੈ। ਗਲੋਬਲ ਪ੍ਰਾਈਵੇਟ ਇਕੁਇਟੀ ਫਰਮ ਐਡਵੈਂਟ ਇੰਟਰਨੈਸ਼ਨਲ (Advent International) ਇਸਦਾ ਇੱਕ ਵੱਡਾ ਹਿੱਸਾ ਖਰੀਦਣ ਦੇ ਕਾਫ਼ੀ ਨੇੜੇ ਪਹੁੰਚ ਚੁੱਕੀ ਹੈ। ਇਸ ਮਹੀਨੇ ਦੇ ਅਖੀਰ ਤੱਕ ਦੋਹਾਂ ਕੰਪਨੀਆਂ ਦੇ ਵਿਚਕਾਰ ਗੱਲਬਾਤ ਹੋਣ ਤੋਂ ਬਾਅਦ ਡੀਲ ਫਾਈਨਲ ਹੋ ਜਾਵੇਗੀ।
ਕਿਉਂ ਕੰਪਨੀ ਨੇ ਲਿਆ ਵੱਡਾ ਫ਼ੈਸਲਾ?
ਵਾਸ਼ਿੰਗ ਮਸ਼ੀਨ, ਕਿਚਨਏਡ ਅਤੇ ਰੈਫ੍ਰਿਜਰੇਟਰ ਵਰਗੇ ਘਰੇਲੂ ਉਪਕਰਣ ਬਣਾਉਣ ਵਾਲੀ ਕੰਪਨੀ Whirlpool India ਨੂੰ ਸਾਲ 2022 ਵਿੱਚ 1.5 ਬਿਲੀਅਨ ਡਾਲਰ ਦਾ ਘਾਟਾ ਹੋਇਆ ਸੀ। ਇਸ ਤੋਂ ਬਾਅਦ ਕੰਪਨੀ ਲਾਗਤ ਘਟਾਉਣ ਦੀ ਕੋਸ਼ਿਸ਼ਾਂ ਵਿੱਚ ਲੱਗੀ ਰਹੀ ਹੈ। ਨਾਲ ਹੀ, ਅਮਰੀਕਾ ਵਰਗੇ ਵੱਡੇ ਬਜ਼ਾਰਾਂ ਵਿੱਚ ਬਲੈਂਡਰ ਅਤੇ ਕਾਫ਼ੀ ਮੇਕਰ ਵਰਗੇ ਜ਼ਿਆਦਾ ਮੁਨਾਫ਼ਾ ਵਾਲੇ ਉਤਪਾਦਾਂ 'ਤੇ ਫੋਕਸ ਵਧਾਇਆ ਜਾ ਰਿਹਾ ਹੈ।
Whirlpool India ਹੁਣ ਇਸ ਡੀਲ ਦਾ ਇਕੱਲਾ ਦਾਅਵਾਦਾਰ ਬਣੀ ਹੋਈ ਹੈ, ਜਿਸਦੀ Whirlpool Corporation ਦੇ ਨਾਲ ਭਾਰਤੀ ਯੂਨਿਟ ਵਿੱਚ 31 ਫ਼ੀਸਦੀ ਹਿੱਸੇਦਾਰੀ ਖਰੀਦਣ ਲਈ ਗੱਲਬਾਤ ਚੱਲ ਰਹੀ ਹੈ। ਸੂਤਰਾਂ ਦੇ ਅਨੁਸਾਰ, ਇਸ ਸਾਲ ਦੇ ਅਖੀਰ ਤੱਕ ਡੀਲ ਫਾਈਨਲ ਹੋ ਸਕਦੀ ਹੈ। ਪਹਿਲਾਂ Whirlpool India ਦੀ ਖਰੀਦ ਲਈ Havells ਅਤੇ Reliance Industries ਵਰਗੀਆਂ ਕੰਪਨੀਆਂ ਨੇ ਵੀ ਦਿਲਚਸਪੀ ਦਿਖਾਈ ਸੀ।
ਐਡਵੈਂਟ ਦੀ ਅਪਲਾਇੰਸਿਜ਼ ਸੈਗਮੈਂਟ ਵਿੱਚ ਤੀਜੀ ਖਰੀਦ
ਭਾਰਤੀ ਨਿਯਮਾਂ ਦੇ ਅਨੁਸਾਰ, ਪਹਿਲਾਂ ਐਡਵੈਂਟ ਕੰਪਨੀ ਵਿੱਚ 31 ਫੀਸਦੀ ਹਿੱਸੇਦਾਰੀ ਖਰੀਦੇਗਾ, ਜਿਸ ਤੋਂ ਬਾਅਦ ਉਸਨੂੰ ਕੰਪਨੀ ਦੇ ਨਿਵੇਸ਼ਕਾਂ ਤੋਂ ਹੋਰ 26 ਫੀਸਦੀ ਖਰੀਦਣ ਦਾ ਆਫ਼ਰ ਦੇਣਾ ਪਏਗਾ। ਜੇ ਆਫ਼ਰ ਪੂਰੀ ਤਰ੍ਹਾਂ ਸਬਸਕ੍ਰਾਈਬ ਹੋ ਜਾਂਦਾ ਹੈ, ਤਾਂ ਐਡਵੈਂਟ ਦੀ ਹਿੱਸੇਦਾਰੀ 57 ਫੀਸਦੀ ਹੋ ਜਾਵੇਗੀ। ਇਹ ਡੀਲ 9,682.88 ਕਰੋੜ ਰੁਪਏ ਦੀ ਹੋਵੇਗੀ, ਜਿਸ ਤੋਂ ਬਾਅਦ Whirlpool Corporation ਦੀ ਕੰਪਨੀ ਵਿੱਚ ਹਿੱਸੇਦਾਰੀ ਇੱਕ-ਚੌਥਾਈ ਤੋਂ ਵੀ ਘੱਟ ਰਹਿ ਜਾਵੇਗੀ।
ਭਾਰਤ ਦੇ ਅਪਲਾਇੰਸਿਜ਼ ਸੈਗਮੈਂਟ ਵਿੱਚ 2015 ਤੋਂ ਬਾਅਦ ਇਹ ਐਡਵੈਂਟ ਦੀ ਤੀਜੀ ਖਰੀਦ ਹੋਵੇਗੀ। ਇਸ ਤੋਂ ਪਹਿਲਾਂ ਐਡਵੈਂਟ ਨੇ Crompton Greaves ਦੇ ਕੰਜੂਮਰ ਇਲੈਕਟ੍ਰਿਕਲ ਬਿਜ਼ਨਸ ਅਤੇ Eureka Forbes ਨੂੰ ਆਪਣੇ ਨਾਮ ਕੀਤਾ ਹੈ। ਡੀਲ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਫਾਈਨਲ ਡਿਊ ਡਿਲੀਜੈਂਸ ਅਤੇ ਡੌਕਯੂਮੈਂਟੇਸ਼ਨ ਦਾ ਕੰਮ ਚੱਲ ਰਿਹਾ ਹੈ।