Whisky Shortage: ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਵਿਸਕੀ (Whisky) ਦੇ ਕਈ ਬ੍ਰਾਂਡ ਉਪਲਬਧ ਨਹੀਂ ਹੋਣਗੇ। ਕਿਉਂਕਿ ਜੌਨੀ ਵਾਕਰ, ਮੈਕਡੌਵੇਲ, ਬਲੈਕ ਡੌਗ ਵਰਗੀ ਵਿਸਕੀ ਬਣਾਉਣ ਵਾਲੀ ਕੰਪਨੀ ਡਿਆਜੀਓ ਪੀਐਲਸੀ (Diageo) ਨੂੰ ਭਾਰੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਸਕੀ ਦੀਆਂ ਕੀਮਤਾਂ ਨੂੰ ਲੈ ਕੇ ਡਿਏਜੀਓ ਪੀਐਲਸੀ ਦੀ ਭਾਰਤੀ ਸ਼ਾਖਾ ਦੀ ਮੁਖੀ ਹਿਨਾ ਨਾਗਾਰਾਜਨ ਅਤੇ ਭਾਰਤ ਸਰਕਾਰ ਵਿਚਾਲੇ ਟਕਰਾਅ ਹੈ। ਭਾਰਤ ਵਿੱਚ ਸਰਕਾਰ ਨੇ ਸ਼ਰਾਬ ਦੀਆਂ ਕੀਮਤਾਂ ਦੀ ਵੱਧ ਤੋਂ ਵੱਧ ਸੀਮਾ ਤੈਅ ਕੀਤੀ ਹੈ। ਇਸ ਕਾਰਨ ਕੰਪਨੀ ਭਾਰਤ ਵਿੱਚ ਆਪਣੇ ਵਿਸਕੀ ਬ੍ਰਾਂਡਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕਰ ਪਾ ਰਹੀ ਹੈ, ਜਿਸ ਕਾਰਨ ਉਸ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ।
ਕੰਪਨੀ ਨੂੰ ਹੋ ਰਿਹੈ ਭਾਰੀ ਨੁਕਸਾਨ
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਕੰਪਨੀ ਨੂੰ ਭਾਰਤ 'ਚ 9 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਕਾਰਨ ਡਿਏਜੀਓ ਦੀ ਭਾਰਤੀ ਸ਼ਾਖਾ ਨੇ ਕੁਝ ਬ੍ਰਾਂਡਾਂ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਡਿਏਜੀਓ ਨੇ ਭਾਰਤ ਦੇ ਕਈ ਰਾਜਾਂ ਵਿੱਚ ਵਿਸਕੀ ਦੇ ਕਈ ਬ੍ਰਾਂਡਾਂ ਦੀ ਵਿਕਰੀ 'ਤੇ ਪਾਬੰਦੀ ਲਾ ਦਿੱਤੀ ਹੈ। ਲਗਾਤਾਰ ਵੱਧ ਰਹੀ ਮਹਿੰਗਾਈ ਕਾਰਨ ਸ਼ਰਾਬ ਬਣਾਉਣ ਦਾ ਖਰਚਾ ਵਧ ਗਿਆ ਹੈ ਪਰ ਸਰਕਾਰ ਵੱਲੋਂ ਤੈਅ ਕੀਤੀ ਵੱਧ ਤੋਂ ਵੱਧ ਕੀਮਤ ਕਾਰਨ ਕੰਪਨੀ ਸ਼ਰਾਬ ਦੇ ਰੇਟ ਵਿੱਚ ਵਾਧਾ ਨਹੀਂ ਕਰ ਪਾ ਰਹੀ ਹੈ।
ਵੇਚਣ ਨੂੰ ਰੋਕਣ ਦਾ ਇੱਕ ਖਤਰਨਾਕ ਭਰਿਆ ਫੈਸਲਾ
ਕੁਝ ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਮਾਰਜਿਨ 'ਚ ਗਿਰਾਵਟ ਕਾਰਨ ਵਿਕਰੀ ਨੂੰ ਰੋਕਣ ਦਾ ਕਦਮ ਕੰਪਨੀ ਲਈ ਜੋਖਮ ਭਰਿਆ ਹੋ ਸਕਦਾ ਹੈ। ਰਿਪੋਰਟ ਮੁਤਾਬਕ ਇਸ ਸਮੇਂ ਸ਼ਰਾਬ ਦੇ ਉਤਪਾਦਨ ਵਿੱਚ ਦੋਹਰੇ ਅੰਕ ਦਾ ਵਾਧਾ ਹੋਇਆ ਹੈ। ਅਜਿਹੇ 'ਚ ਵਿਕਰੀ ਰੋਕਣ ਨਾਲ ਕੰਪਨੀ ਨੂੰ ਨੁਕਸਾਨ ਹੋ ਸਕਦਾ ਹੈ। 57 ਸਾਲਾ ਨਾਗਾਰਾਜਨ ਨੇ ਕੀਮਤਾਂ ਵਧਣ ਨਾਲ ਹੋ ਰਹੀ ਸਮੱਸਿਆ ਬਾਰੇ ਕਿਹਾ, ''ਮੈਨੂੰ ਨਹੀਂ ਪਤਾ ਸੀ ਕਿ ਇਹ ਇੰਨਾ ਮੁਸ਼ਕਲ ਹੈ।
ਕਾਰੋਬਾਰ ਹੋਵੇਗਾ ਪ੍ਰਭਾਵਿਤ
ਉਹਨਾਂ ਨੇ ਬੈਂਗਲੁਰੂ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ, “ਇਹ ਥੋੜ੍ਹੇ ਸਮੇਂ ਵਿੱਚ ਸਾਡੀ ਮਾਰਕੀਟ ਹਿੱਸੇਦਾਰੀ ਨੂੰ ਪ੍ਰਭਾਵਤ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਮੀਦ ਹੈ ਕਿ ਸਤੰਬਰ ਦੇ ਅੰਤ ਤੱਕ ਕੀਮਤਾਂ ਤੈਅ ਕਰਨ ਦਾ ਮਾਮਲਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਅਸੀਂ ਲੰਬੇ ਸਮੇਂ ਦੇ ਨਜ਼ਰੀਏ ਤੋਂ ਦੇਖੀਏ ਤਾਂ ਮੈਨੂੰ ਲੱਗਦਾ ਹੈ ਕਿ ਇਹ ਕਾਰੋਬਾਰ ਲਈ ਸਹੀ ਕਦਮ ਹੈ ਅਤੇ ਮੈਨੂੰ ਲੱਗਦਾ ਹੈ ਕਿ ਸਾਡੇ ਨਿਵੇਸ਼ਕ, ਹਿੱਸੇਦਾਰ ਇਸ ਨੂੰ ਜਾਣਦੇ ਅਤੇ ਸਮਝਦੇ ਹਨ।
ਹਰ ਸੂਬੇ ਤੈਅ ਕਰਦੇ ਹਨ ਕੀਮਤ
ਉਨ੍ਹਾਂ ਕਿਹਾ ਕਿ ਪੰਜ ਸੂਬਿਆਂ ਨਾਲ ਗੱਲਬਾਤ ਚੰਗੀ ਚੱਲ ਰਹੀ ਹੈ। ਹਰਿਆਣਾ, ਰਾਜਸਥਾਨ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬੇ ਪਹਿਲਾਂ ਹੀ ਕੀਮਤਾਂ ਵਧਾ ਚੁੱਕੇ ਹਨ। ਵਰਤਮਾਨ ਵਿੱਚ, ਹਰ ਸੂਬਾ ਆਪਣੀ ਸ਼ਰਾਬ ਦੀਆਂ ਕੀਮਤਾਂ ਨਿਰਧਾਰਤ ਕਰਦਾ ਹੈ। ਨਾਗਾਰਾਜਨ ਨੇ ਕਿਹਾ ਕਿ ਡਿਏਜੀਓ ਅਜਿਹੀ ਪ੍ਰਣਾਲੀ ਲਈ ਲਾਬਿੰਗ ਕਰ ਰਿਹਾ ਹੈ ਜਿਸ ਨਾਲ ਮਹਿੰਗਾਈ ਦੇ ਨਾਲ ਕੀਮਤਾਂ ਵਧਣ ਦਿੱਤੀਆਂ ਜਾ ਸਕਣ। ਡਿਆਜੀਓ ਕੋਲ ਜੌਨੀ ਵਾਕਰ ਅਤੇ ਸਮਿਰਨੋਫ ਸਮੇਤ ਕਈ ਬ੍ਰਾਂਡ ਹਨ।