Adani Dispute News: ਅਡਾਨੀ ਗਰੁੱਪ ’ਤੇ ਸ਼ੇਅਰਾਂ ਦੀ ਕੀਮਤ ਨਾਲ ਲੱਗੇ ਛੇੜ-ਛਾੜ ਦੇ ਦੋਸ਼ਾਂ ਦੀ ਜਾਂਚ ਮੁਕੰਮਲ ਕਰਨ ਲਈ ਸੇਬੀ ਵੱਲੋਂ ਹੋਰ ਛੇ ਮਹੀਨੇ ਦਾ ਸਮਾਂ ਮੰਗਿਆ ਹੈ। ਸੇਬੀ ਦੀ ਇਸ ਅਰਜ਼ੀ ਨੂੰ ਚੁਣੌਤੀ ਦਿੰਦਿਆਂ ਇੱਕ ਪਟੀਸ਼ਨ ਪਾਈ ਗਈ ਹੈ। ਜਨਹਿੱਤ ਪਟੀਸ਼ਨਰਾਂ ’ਚੋਂ ਇਕ ਨੇ ਇਹ ਅਰਜ਼ੀ ਦਾਖ਼ਲ ਕਰਦਿਆਂ ਕਿਹਾ ਹੈ ਕਿ ਸੇਬੀ ਨੂੰ ਜਾਂਚ-ਪੜਤਾਲ, ਦਸਤਾਵੇਜ਼ ਜ਼ਬਤ ਕਰਨ ਤੇ ਉਨ੍ਹਾਂ ਨੂੰ ਇਕੱਤਰ ਕਰਨ ਦਾ ਪਹਿਲਾਂ ਹੀ ਢੁੱਕਵਾਂ ਸਮਾਂ ਮਿਲ ਚੁੱਕਾ ਹੈ। ਇਸ ਲਈ ਸੇਬੀ ਨੂੰ ਜਾਂਚ ਲਈ ਹੋਰ ਛੇ ਮਹੀਨਿਆਂ ਦਾ ਸਮਾਂ ਨਾ ਦਿੱਤਾ ਜਾਵੇ।
ਦੱਸ ਦਈਏ ਕਿ ਸੁਪਰੀਮ ਕੋਰਟ ਨੇ 2 ਮਾਰਚ ਨੂੰ ਸੇਬੀ ਨੂੰ ਦੋ ਮਹੀਨਿਆਂ ਦੇ ਅੰਦਰ ਜਾਂਚ ਮੁਕੰਮਲ ਕਰਨ ਲਈ ਕਿਹਾ ਸੀ। ਜਨਹਿੱਤ ਪਟੀਸ਼ਨਰ ਤੇ ਵਕੀਲ ਵਿਸ਼ਾਲ ਤਿਵਾੜੀ ਨੇ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਬੈਂਚ ਅੱਗੇ ਸੇਬੀ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਪਟੀਸ਼ਨ ਦਾਖ਼ਲ ਕੀਤੀ ਹੈ। ਉਸ ਨੇ ਕਿਹਾ ਕਿ ਜੇਕਰ ਸੇਬੀ ਨੂੰ ਜਾਂਚ ਲਈ ਹੋਰ ਛੇ ਮਹੀਨਿਆਂ ਦਾ ਸਮਾਂ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਜਾਂਚ ਹੋਰ ਲੰਬੀ ਖਿਚੇਗੀ ਤੇ ਬਿਨਾਂ ਕਿਸੇ ਕਾਰਨ ਦੇ ਮਾਮਲੇ ਦੀ ਜਾਂਚ ’ਚ ਦੇਰੀ ਹੋਵੇਗੀ।
ਤਿਵਾੜੀ ਨੇ ਕਿਹਾ ਕਿ ਜਾਂਚ ਦੇ ਘੇਰੇ ਤਹਿਤ ਆਉਂਦੀਆਂ ਵੱਖ ਵੱਖ ਕੰਪਨੀਆਂ ਨੂੰ ਅਹਿਮ ਅੰਕੜਿਆਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਮੌਕਾ ਮਿਲ ਜਾਵੇਗਾ ਤੇ ਸਬੂਤਾਂ ਨਾਲ ਵੀ ਛੇੜ-ਛਾੜ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਅਜੇ ਹੁਕਮ ਨਹੀਂ ਦਿੱਤੇ ਸਨ ਪਰ ਸੇਬੀ ਪਹਿਲਾਂ ਹੀ ਹਰਕਤ ’ਚ ਆ ਗਈ ਸੀ ਤੇ ਕਿਹਾ ਸੀ ਕਿ ਉਹ ਹਿੰਡਨਬਰਗ ਦੀ ਰਿਪੋਰਟ ਆਉਣ ਮਗਰੋਂ ਪੈਦਾ ਹੋਏ ਹਾਲਾਤ ਦੀ ਜਾਂਚ ਕਰ ਰਹੀ ਹੈ।
ਤਿਵਾੜੀ ਮੁਤਾਬਕ ਜੇਕਰ ਸੇਬੀ ਨੇ ਪਹਿਲਾਂ ਹੀ ਜਾਂਚ ਸ਼ੁਰੂ ਕਰ ਲਈ ਸੀ ਤਾਂ ਉਸ ਕੋਲ ਅਡਾਨੀ ਗਰੁੱਪ ਤੇ ਕਈ ਹੋਰ ਕੰਪਨੀਆਂ ਦੇ ਰਿਕਾਰਡ ਅਤੇ ਅੰਕੜੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੇਬੀ ਨੇ ਆਪਣੀ ਅਰਜ਼ੀ ’ਚ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਸ ਮਾਮਲੇ ਦੀ ਜਾਂਚ ਲਈ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।