2000 Rs Bank Note: ਜਨਤਕ ਖੇਤਰ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਵੱਲੋਂ 2000 ਦੇ ਨੋਟਾਂ ਨੂੰ ਬਦਲਣ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ 20,000 ਰੁਪਏ ਤਕ ਜਾਂ 2000 ਰੁਪਏ ਦੇ 10 ਨੋਟਾਂ ਨੂੰ ਬਦਲਣ ਲਈ ਕੋਈ ਫਾਰਮ ਜਾਂ ਪਰਚੀ ਭਰਨ ਦੀ ਲੋੜ ਨਹੀਂ ਹੋਵੇਗੀ। ਇਸਦਾ ਮਤਲਬ ਹੈ ਕਿ ਤੁਸੀਂ SBI ਦੀ ਕਿਸੇ ਵੀ ਬ੍ਰਾਂਚ ਵਿਚ ਜਾ ਕੇ ਬਿਨਾਂ ਕਿਸੇ ਫਾਰਮ ਭਰੇ ਆਸਾਨੀ ਨਾਲ ਨੋਟ ਬਦਲ ਸਕਦੇ ਹੋ।
ਬੈਂਕ ਵੱਲੋਂ ਜਾਰੀ ਨੋਟਿਸ 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ 20,000 ਰੁਪਏ ਤਕ ਦੇ 2,000 ਰੁਪਏ ਦੇ ਨੋਟਾਂ ਨੂੰ ਬਦਲਵਾਉਂਦੇ ਸਮੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਆਈਡੀ ਪਰੂਫ਼ ਦੀ ਲੋੜ ਨਹੀਂ ਪਵੇਗੀ। ਅਜਿਹੀ ਸਥਿਤੀ ਵਿਚ ਗਾਹਕਾਂ ਨੂੰ ਨੋਟਾਂ ਦੀ ਅਦਲਾ-ਬਦਲੀ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦਾ ਆਈਡੀ ਪਰੂਫ ਨਾਲ ਰੱਖਣ ਦੀ ਲੋੜ ਨਹੀਂ ਹੋਵੇਗੀ।
RBI ਨੇ ਵਾਪਸ ਲਏ 2000 ਰੁਪਏ ਦੇ ਨੋਟ
19 ਮਈ 2023 ਦੀ ਸ਼ਾਮ ਨੂੰ ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। ਕੇਂਦਰੀ ਬੈਂਕ ਵੱਲੋਂ ਕਿਹਾ ਗਿਆ ਸੀ ਕਿ ਨੋਟ ਵਾਪਸ ਲੈਣ ਤੋਂ ਬਾਅਦ ਵੀ ਇਹ ਲੀਗਲ ਟੈਂਡਰ ਰਹੇਗਾ। ਆਮ ਲੋਕ 23 ਮਈ ਤੋਂ 30 ਸਤੰਬਰ ਤਕ ਆਪਣੇ ਤੌਰ 'ਤੇ 2000 ਰੁਪਏ ਦੇ ਨੋਟ ਬਦਲਵਾ ਸਕਦੇ ਹਨ।
ਆਰਬੀਆਈ ਵੱਲੋਂ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਕੋਈ ਵਿਅਕਤੀ ਇਕ ਵਾਰ 'ਚ ਵੱਧ ਤੋਂ ਵੱਧ 20,000 ਰੁਪਏ ਜਾਂ 2,000 ਰੁਪਏ ਦੇ ਵੱਧ ਤੋਂ ਵੱਧ 10 ਨੋਟ ਬਦਲ ਸਕਦਾ ਹੈ।
ਸਵਾਲ 1. ਦੋ ਹਜ਼ਾਰ ਦੇ ਨੋਟ ਕਿੱਥੋਂ ਬਦਲੇ ਜਾ ਸਕਦੇ ਹਨ?
ਜਵਾਬ- ਤੁਸੀਂ ਕਿਸੇ ਵੀ ਨਿੱਜੀ ਤੇ ਸਰਕਾਰੀ ਬੈਂਕ ਵਿੱਚ ਜਾ ਕੇ ਨੋਟ ਬਦਲ ਸਕਦੇ ਹੋ।
ਸਵਾਲ 2. ਜੇ ਮੇਰੇ ਕੋਲ ਬੈਂਕ ਖਾਤਾ ਨਹੀਂ ਹੈ ਤਾਂ ਕੀ ਮੈਂ ਨੋਟ ਬਦਲ ਸਕਦਾ ਹਾਂ?
ਜਵਾਬ- ਹਾਂ, ਤੁਸੀਂ ਕਿਸੇ ਵੀ ਬੈਂਕ ਸ਼ਾਖਾ ਵਿੱਚ ਜਾ ਕੇ ਨੋਟ ਬਦਲਵਾ ਸਕਦੇ ਹੋ। ਉਸ ਬੈਂਕ ਵਿੱਚ ਖਾਤਾ ਹੋਣਾ ਜ਼ਰੂਰੀ ਨਹੀਂ ਹੈ। ਤੁਸੀਂ ਸਿੱਧੇ ਕਾਊਂਟਰ 'ਤੇ ਜਾ ਕੇ ਨੋਟ ਬਦਲ ਸਕਦੇ ਹੋ।
ਸਵਾਲ 3. ਇੱਕ ਸਮੇਂ ਵਿਚ ਕਿੰਨੇ ਨੋਟ ਬਦਲੇ ਜਾ ਸਕਦੇ ਹਨ?
ਜਵਾਬ- 2000 ਦੇ ਨੋਟ ਇਕ ਵਾਰ ਵਿੱਚ 20 ਹਜ਼ਾਰ ਦੀ ਹੱਦ ਤਕ ਬਦਲੇ ਜਾ ਸਕਦੇ ਹਨ। ਜੇਕਰ ਤੁਹਾਡੇ ਖਾਤਾ ਹੈ ਤਾਂ ਤੁਸੀਂ ਕਿੰਨੇ ਵੀ ਨੋਟ ਜਮ੍ਹਾ ਕਰ ਸਕਦੇ ਹੋ।
ਸਵਾਲ 4. ਕੀ ਬੈਂਕ ਨੂੰ ਨੋਟ ਬਦਲਣ ਲਈ ਕੋਈ ਖਰਚਾ ਦੇਣਾ ਪਵੇਗਾ?
ਜਵਾਬ - ਬੈਂਕ ਤੁਹਾਡੇ ਤੋਂ ਪੈਸਿਆਂ ਦੇ ਆਦਾਨ-ਪ੍ਰਦਾਨ ਲਈ ਕੋਈ ਫੀਸ ਨਹੀਂ ਲਵੇਗਾ। ਇਹ ਬਿਲਕੁਲ ਮੁਫ਼ਤ ਹੈ। ਜੇਕਰ ਕੋਈ ਬੈਂਕ ਕਰਮਚਾਰੀ ਤੁਹਾਡੇ ਤੋਂ ਪੈਸੇ ਦੀ ਮੰਗ ਕਰਦਾ ਹੈ ਤਾਂ ਤੁਸੀਂ ਬੈਂਕ ਅਧਿਕਾਰੀ ਅਤੇ ਬੈਂਕਿੰਗ ਓਮਬਡਸਮੈਨ ਨੂੰ ਸ਼ਿਕਾਇਤ ਕਰ ਸਕਦੇ ਹੋ।