7th Pay Commission Latest News : ਸੱਤਵੇਂ ਤਨਖਾਹ ਕਮਿਸ਼ਨ ਦੇ ਤਹਿਤ ਆਉਣ ਵਾਲੇ ਦਿਨਾਂ 'ਚ ਕੇਂਦਰ ਸਰਕਾਰ ਵੱਡੀ ਖਬਰ ਦੇ ਸਕਦੀ ਹੈ। ਜੇ ਸਰਕਾਰ ਕੋਈ ਫੈਸਲਾ ਲੈਂਦੀ ਹੈ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਹਜ਼ਾਰਾਂ ਰੁਪਏ ਦਾ ਵਾਧਾ ਹੋਵੇਗਾ। AICPI ਕੋਲ ਡਾਟਾ ਆਉਣ ਨਾਲ ਮੰਨਿਆ ਜਾ ਰਿਹਾ ਹੈ ਕਿ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ 'ਚ 3 ਤੋਂ 4 ਫੀਸਦੀ ਦਾ ਵਾਧਾ ਮਿਲ ਸਕਦਾ ਹੈ।


ਜੇ ਮੁਲਾਜ਼ਮਾਂ ਦਾ ਡੀਏ 4 ਫੀਸਦੀ ਵਧਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ 46 ਫੀਸਦੀ ਦੀ ਦਰ ਨਾਲ ਮਹਿੰਗਾਈ ਭੱਤਾ ਮਿਲੇਗਾ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜੁਲਾਈ ਵਿੱਚ ਡੀਏ ਵਿੱਚ ਵਾਧੇ ਦਾ ਐਲਾਨ ਸਤੰਬਰ ਤੋਂ ਅਕਤੂਬਰ ਤੱਕ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਸਾਲਾਨਾ ਆਧਾਰ 'ਤੇ 1 ਲੱਖ 68 ਲੱਖ ਰੁਪਏ ਤੋਂ ਵੱਧ ਹੋ ਜਾਵੇਗਾ।


ਡੀਏ 'ਚ 4 ਫੀਸਦੀ ਤੱਕ ਵਾਧੇ ਦਾ ਹੈ ਅਨੁਮਾਨ


ਅਪ੍ਰੈਲ 2023 ਲਈ AICPI ਸੂਚਕਾਂਕ ਦੇ ਅੰਕੜੇ ਜਾਰੀ ਕੀਤੇ ਗਏ ਹਨ। ਜੇ ਇਸ ਹਿਸਾਬ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ 'ਚ 4 ਫੀਸਦੀ ਦਾ ਵਾਧਾ ਹੋ ਸਕਦਾ ਹੈ। ਅਜਿਹੇ 'ਚ ਡੀਏ 42 ਫੀਸਦੀ ਤੋਂ ਵਧ ਕੇ 46 ਫੀਸਦੀ ਹੋ ਜਾਵੇਗਾ। ਇਸ ਦੇ ਨਾਲ ਹੀ ਜੇਕਰ ਮਈ ਅਤੇ ਜੂਨ ਦੇ ਅੰਕੜਿਆਂ ਵਿੱਚ ਕੋਈ ਵਾਧਾ ਨਹੀਂ ਹੁੰਦਾ ਹੈ, ਤਾਂ ਡੀਏ ਸਕੋਰ 45.60 ਤੋਂ ਵੱਧ ਹੋ ਜਾਵੇਗਾ। ਇਸ ਦਾ ਮਤਲਬ ਡੀਏ ਵਧ ਕੇ 46 ਫੀਸਦੀ ਹੋ ਜਾਵੇਗਾ। ਕੇਂਦਰੀ ਕਰਮਚਾਰੀਆਂ ਦੇ ਡੀਏ ਵਿੱਚ ਵਾਧੇ ਦਾ ਐਲਾਨ ਜੁਲਾਈ ਤੋਂ ਅਕਤੂਬਰ ਤੱਕ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ।


 ਕਿੰਨਾ ਵਧੇਗਾ ਮਹਿੰਗਾਈ ਭੱਤਾ


ਜੇ ਪੇ-ਬੈਂਡ 5400 ਦੀ ਤਨਖਾਹ ਨੂੰ 46 ਫੀਸਦੀ ਮਹਿੰਗਾਈ ਭੱਤੇ ਤੋਂ ਬਾਅਦ 30,550 ਰੁਪਏ 'ਤੇ ਦੇਖਿਆ ਜਾਵੇ ਤਾਂ ਕੁੱਲ ਸਾਲਾਨਾ ਮਹਿੰਗਾਈ ਭੱਤਾ ਇਕ ਲੱਖ 68 ਹਜ਼ਾਰ ਰੁਪਏ ਤੋਂ ਵੱਧ ਹੋ ਜਾਵੇਗਾ। ਇਸ ਸਮੇਂ ਇਸ ਪੇ-ਬੈਂਡ 'ਤੇ ਕੁੱਲ ਡੀਏ 1,53,972 ਰੁਪਏ ਹੈ। ਇਸ ਦਾ ਮਤਲਬ ਹੈ ਕਿ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 14,664 ਰੁਪਏ ਦਾ ਵਾਧਾ ਹੋਵੇਗਾ।


ਮੁਢਲੀ ਤਨਖਾਹ ਵੀ ਵਧਾ ਸਕਦੀ ਹੈ ਸਰਕਾਰ


ਮਹੱਤਵਪੂਰਨ ਗੱਲ ਇਹ ਹੈ ਕਿ ਕੇਂਦਰ ਸਰਕਾਰ ਸਾਲ ਵਿੱਚ ਦੋ ਵਾਰ ਮਹਿੰਗਾਈ ਭੱਤੇ ਵਿੱਚ ਸੋਧ ਕਰਦੀ ਹੈ। ਇਸ ਵਾਰ ਜਨਵਰੀ ਦੌਰਾਨ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਗਿਆ ਹੈ ਤੇ ਜੁਲਾਈ ਵਿੱਚ ਸੋਧ ਹੋਣੀ ਬਾਕੀ ਹੈ, ਜਿਸ ਬਾਰੇ ਸਰਕਾਰ ਜਲਦੀ ਹੀ ਐਲਾਨ ਕਰ ਸਕਦੀ ਹੈ। ਮੀਡੀਆ ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਮਹਿੰਗਾਈ ਭੱਤੇ ਦੇ ਨਾਲ-ਨਾਲ ਕੇਂਦਰ ਸਰਕਾਰ ਬੇਸਿਕ ਸੈਲਰੀ 'ਚ ਵਾਧੇ ਦਾ ਤੋਹਫਾ ਵੀ ਦੇ ਸਕਦੀ ਹੈ।