Bank News : ਭਾਰਤੀ ਸਟੇਟ ਬੈਂਕ (State Bank of India) ਦੇ ਚੇਅਰਮੈਨ ਦਿਨੇਸ਼ ਕੁਮਾਰ ਖਾਰਾ (Chairman Dinesh Kumar Khara) ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (Reserve Bank of India) ਦੁਆਰਾ ਨਿਯਮਾਂ ਨੂੰ ਸਖ਼ਤ ਕਰਨ ਨਾਲ ਬੈਂਕ ਦੁਆਰਾ ਅਸੁਰੱਖਿਅਤ ਮੰਨੇ ਜਾਂਦੇ ਉਧਾਰ ਦੇ ਮਾਮਲਿਆਂ ਵਿੱਚ ਕਮੀ ਆਵੇਗੀ। ਖਾਰਾ ਨੇ ਕਿਹਾ ਕਿ ਉੱਚ ਜ਼ੋਖ਼ਮ ਭਾਰ ਕਾਰਨ ਦਸੰਬਰ ਤਿਮਾਹੀ ਵਿੱਚ ਸ਼ੁੱਧ ਵਿਆਜ ਮਾਰਿਜਨ 0.02 ਪ੍ਰਤੀਸ਼ਤ ਤੋਂ 0.03 ਫੀਸਦੀ ਤੱਕ ਪ੍ਰਭਾਵਿਤ ਹੋਵੇਗਾ, ਪਰ ਅਸਲ ਤਸਵੀਰ ਅਗਲੀ ਤਿਮਾਹੀ ਵਿੱਚ ਸਾਹਮਣੇ ਆਵੇਗੀ। 


ਕ੍ਰੈਡਿਟ ਕਾਰਡ ਰਾਹੀਂ ਕਰਜ਼ਾ ਲੈਣਾ ਹੋ ਜਾਵੇਗਾ ਮਹਿੰਗਾ 


ਦੱਸਣਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਹਫ਼ਤੇ ਬੈਂਕਾਂ ਤੇ ਗੈ਼ਰ ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਲਈ ਅਸੁਰੱਖਿਅਤ ਮੰਨੇ ਜਾਂਦੇ ਕਰਜ਼ਿਆਂ ਜਿਵੇਂ ਕਿ ਨਿੱਜੀ ਤੇ ਕ੍ਰੈਡਿਟ ਕਾਰਡ ਕਰਜ਼ਿਆਂ ਬਾਰੇ ਨਿਯਮਾਂ ਨੂੰ ਸਖ਼ਤ ਕਰਨ ਦਾ ਐਲਾਨ ਕੀਤਾ ਸੀ ਸੰਸ਼ੋਧਿਤ ਮਾਪਦੰਡਾਂ ਵਿੱਚ ਜ਼ੋਖਮ ਦਾ ਭਾਰ 25 ਫੀਸਦੀ ਵਧਾਇਆ ਗਿਆ ਹੈ। ਵਧੇਰੇ ਜ਼ੋਖ਼ਮ ਭਾਰ ਨੂੰ ਭਾਵ ਬੈਂਕਾਂ ਨੂੰ ਨਿੱਜੀ ਕਰਜ਼ਿਆਂ ਦੇ ਮਾਮਲੇ ਵਿੱਚ ਵਧੇਰੇ ਪੈਸਾ ਵੱਖਰਾ ਰੱਖਣਾ ਪਵੇਗਾ। ਇਸ ਨਾਲ ਬੈਂਕ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਨਾਲ ਨਜਿੱਠਣ ਵਿਚ ਮਦਦ ਮਿਲੇਗੀ। ਇਸ ਦੇ ਨਾਲ ਹੀ ਇਸ਼ ਕਦਮ ਨਾਲ ਲੋਕਾਂ ਲਈ ਵਿਅਕਤੀਗਤ ਕਰਜ਼ ਤੇ ਕ੍ਰੈਡਿਟ ਕਾਰਡ ਦੇ ਰਾਹੀਂ ਲੋਨ ਲੈਣਾ ਮਹਿੰਗਾ ਹੋਵੇਗਾ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Edible Oil Price: ਤਿਉਹਾਰਾਂ ਦੇ ਸੀਜ਼ਨ 'ਚ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਕਿੰਨੀ ਘਟੀ ਕੀਮਤ


ਇਹ ਵੀ ਪੜ੍ਹੋ : Diabetics ਦੇ ਮਰੀਜ਼ਾਂ ਲਈ ਖ਼ਾਸ ਹੈ ਇਹ ਸਿਹਤ ਬੀਮਾ ਪਾਲਿਸੀਆਂ, ਜਾਣੋ ਪ੍ਰੀਮੀਅਮ ਤੇ ਕਵਰੇਜ ਦੀ ਡਿਟੇਲ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ