Vertical Wind Turbine: ਲਗਾਤਾਰ ਵੱਧ ਰਹੀ ਮਹਿੰਗਾਈ ਤੋਂ ਹਰ ਕੋਈ ਪ੍ਰੇਸ਼ਾਨ ਹੈ। ਇਸ ਨਾਲ ਹੀ ਬਿਜਲੀ ਦੀਆਂ ਵਧੀਆਂ ਕੀਮਤਾਂ ਨੇ ਆਮ ਆਦਮੀ ਦੀ ਜੇਬ 'ਤੇ ਵੀ ਬੋਝ ਵਧਾ ਦਿੱਤਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਮਸ਼ੀਨ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਆਪਣੇ ਘਰ 'ਚ ਲਗਾਓ ਤਾਂ ਤੁਹਾਡਾ ਬਿਜਲੀ ਦਾ ਬਿੱਲ ਫਰੀ ਹੋ ਜਾਵੇਗਾ, ਭਾਵ ਇਸ ਮਸ਼ੀਨ ਨੂੰ ਘਰ 'ਚ ਲਾਉਣ ਤੋਂ ਬਾਅਦ ਤੁਹਾਨੂੰ ਬਾਹਰੋਂ ਬਿਜਲੀ ਖਰੀਦਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਇਹ ਮਸ਼ੀਨ ਖੁਦ ਹੀ ਬਿਜਲੀ ਬਣਾਉਣ ਦੀ ਸਮਰੱਥਾ ਰੱਖਦੀ ਹੈ। ਇਸ ਨੂੰ ਦੇਖ ਕੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਵੀ ਇਸ ਦੇ ਦੀਵਾਨੇ ਹੋ ਗਏ ਹਨ, ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਨਾਲ ਜੁੜੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ।
ਕੀ ਹੈ ਟਿਊਲਿਪ ਟਰਬਾਈਨ ?
ਟਿਊਲਿਪ ਵਿੰਡ ਟਰਬਾਈਨ (Tulip Wind Turbine) ਇੱਕ ਖਾਸ ਕਿਸਮ ਦੀ ਮਸ਼ੀਨ ਹੈ ਜੋ ਖਾਲੀ ਖੇਤ ਜਾਂ ਉੱਚੀਆਂ ਥਾਵਾਂ 'ਤੇ ਲਗਾਈ ਜਾਂਦੀ ਹੈ। ਜਦੋਂ ਹਵਾ ਇਸ ਦੇ ਖੰਭਾਂ ਨਾਲ ਟਕਰਾਉਂਦੀ ਹੈ ਤਾਂ ਇਸ ਦੇ ਪੱਖੇ ਘੁੰਮਣ ਲੱਗ ਪੈਂਦੇ ਹਨ। ਇਹ ਪੱਖੇ ਨੂੰ ਘੁੰਮਾ ਕੇ ਬਿਜਲੀ ਪੈਦਾ ਕਰਦਾ ਹੈ ਅਤੇ ਬਹੁਤ ਘੱਟ ਪੈਸੇ ਵਿੱਚ ਬਿਜਲੀ ਪੈਦਾ ਕਰਦਾ ਹੈ।
ਅਜਿਹੀ ਸੀ ਆਨੰਦ ਮਹਿੰਦਰਾ ਦੀ ਪ੍ਰਤੀਕਿਰਿਆ
ਆਨੰਦ ਮਹਿੰਦਰਾ ਨੇ ਵੀ ਇਸ ਮਸ਼ੀਨ ਦੀ ਵੀਡੀਓ ਸ਼ੇਅਰ ਕਰਦੇ ਹੋਏ ਇਸ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਮੈਂ ਅਕਸਰ ਸੋਚਦਾ ਸੀ ਕਿ ਰਵਾਇਤੀ ਟਰਬਾਈਨਾਂ ਲਈ ਜ਼ਮੀਨ ਦੀ ਵੱਡੀ ਵੰਡ ਕਿੰਨੀ ਸਥਿਰ ਹੋਵੇਗੀ? ਊਰਜਾ ਪੈਦਾ ਕਰਨ ਦੇ ਹਰ ਤਰੀਕੇ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਟਿਊਲਿਪ ਟਰਬਾਈਨ ਭਾਰਤ ਲਈ ਇੱਕ ਆਦਰਸ਼ ਚੀਜ਼ ਹੈ। ਇਸ ਦੀ ਵਰਤੋਂ ਘੱਟ ਕੀਮਤ, ਘੱਟ ਜਗ੍ਹਾ ਅਤੇ ਸ਼ਹਿਰੀ-ਪੇਂਡੂ ਸੈਟਿੰਗਾਂ ਦੋਵਾਂ ਵਿੱਚ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ ਪਹਿਲੇ ਸਮਿਆਂ ਵਿੱਚ ਬਿਜਲੀ ਉਤਪਾਦਨ ਲਈ ਟਰਬਾਈਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਅੱਜ ਵੀ ਇਨ੍ਹਾਂ ਦੀ ਵਰਤੋਂ ਕਈ ਥਾਵਾਂ 'ਤੇ ਕੀਤੀ ਜਾਂਦੀ ਹੈ। ਆਨੰਦ ਮਹਿੰਦਰਾ ਦੀ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਕਰੀਬ 8 ਘੰਟਿਆਂ ਦੇ ਅੰਦਰ ਇਸ ਨੂੰ 18 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਇਸ ਨੂੰ ਸਾਢੇ ਛੇ ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।