ਨਵੀਂ ਦਿੱਲੀ: ਰੀਲਾਇੰਸ ਇੰਡਸਟਰੀ ਦੇ ਮੁੱਖੀ ਮੁਕੇਸ਼ ਅੰਬਾਨੀ ਦੁਨਿਆ ਦੇ ਅਮੀਰਾਂ ਦੀ ਸੂਚੀ 'ਚ ਛੇਵੇਂ ਸਥਾਨ ਤੇ ਆ ਗਏ ਹਨ।ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਮੁਕੇਸ਼ ਅੰਬਾਨੀ ਨੇ ਗੁਗਲ ਦੇ ਕੋ-ਫਾਊਂਡਰ (Co-Founder)ਲੈਰੀ ਪੇਜ ਨੂੰ ਪਿੱਛੇ ਛੱਡਿਆ ਹੈ।
Bloomberg ਦੇ ਅਰਬਪਤੀ ਇਨਡੈਕਸ ਮੁਤਾਬਿਕ ਮੁਕੇਸ਼ ਅੰਬਾਨੀ ਦੀ ਨੈਟ ਵਰਥ ਹੁਣ 72.4 ਅਰਬ ਅਮਰੀਕੀ ਡਾਲਰ ਦੇ ਪੱਧਰ ਤੇ ਪਹੁੰਚ ਗਈ ਹੈ।
Figure Source: Bloomberg
ਸੋਮਵਾਰ ਨੂੰ ਸ਼ੇਅਰ ਮਾਰਕਿਟ 'ਚ ਰਿਲਾਇੰਸ ਦੇ ਸ਼ੇਅਰਾਂ 'ਚ ਤਿੰਨ ਫੀਸਦ ਦੀ ਜ਼ੋਰਦਾਰ ਉਛਾਲ ਤੋਂ ਬਾਅਦ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ ਇਜ਼ਾਫਾ ਹੋਇਆ ਹੈ।