YES BANK News Update: ਦੇਸ਼ ਵਿੱਚ ਪ੍ਰਾਈਵੇਟ ਸੈਕਟਰ ਯੈੱਸ ਬੈਂਕ (YES Bank) ਨੇ ਫਿਕਸਡ ਡਿਪਾਜ਼ਿਟ (FD) 'ਤੇ ਲਾਗੂ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਹੁਣ ਬੈਂਕ ਦੇ ਗਾਹਕਾਂ ਨੂੰ ਲਾਕ-ਇਨ ਪੀਰੀਅਡ ਤੋਂ ਪਹਿਲਾਂ FD ਤੋੜਨ 'ਤੇ ਜ਼ਿਆਦਾ ਜੁਰਮਾਨਾ ਦੇਣਾ ਹੋਵੇਗਾ। ਯੈੱਸ ਬੈਂਕ ਦੀ ਵੈੱਬਸਾਈਟ ਦੇ ਅਨੁਸਾਰ, ਹਰੇਕ ਟੈਨਰ FD ਲਈ ਪ੍ਰੀ-ਮੈਚਿਓਰਿਟੀ ਕਢਵਾਉਣ ਦੀ ਦਰ ਵੱਖਰੀ ਹੈ। ਇਸ 'ਤੇ ਜੁਰਮਾਨੇ ਦੀ ਰਕਮ 'ਚ ਬਦਲਾਅ ਕੀਤਾ ਗਿਆ ਹੈ ਅਤੇ ਨਵਾਂ ਨਿਯਮ 8 ਅਗਸਤ 2022 ਤੋਂ ਲਾਗੂ ਹੋਣ ਜਾ ਰਿਹਾ ਹੈ। ਜੇਕਰ FD ਸਮੇਂ ਤੋਂ ਪਹਿਲਾਂ ਟੁੱਟ ਜਾਂਦੀ ਹੈ, ਤਾਂ ਨਿਵੇਸ਼ਕਾਂ ਨੂੰ ਜੁਰਮਾਨੇ ਦੇ ਤੌਰ 'ਤੇ ਜ਼ਿਆਦਾ ਰਕਮ ਅਦਾ ਕਰਨੀ ਪਵੇਗੀ। ਜੁਰਮਾਨੇ ਦੀ ਰਕਮ FD ਦੀ ਮਿਆਦ 'ਤੇ ਆਧਾਰਿਤ ਹੋਵੇਗੀ।
ਕਿੰਨਾ ਲੱਗੇਗਾ ਜੁਰਮਾਨਾ
ਯੈੱਸ ਬੈਂਕ ਬੈਂਕ ਦੇ ਅਨੁਸਾਰ, 181 ਦਿਨਾਂ ਤੋਂ ਘੱਟ ਦੀ FD 'ਤੇ ਸਮੇਂ ਤੋਂ ਪਹਿਲਾਂ ਕਢਵਾਉਣ 'ਤੇ ਡਬਲ ਜ਼ੁਰਮਾਨਾ ਲੱਗੇਗਾ। ਇਸ 'ਤੇ ਬੈਂਕ ਨੇ ਜੁਰਮਾਨੇ ਦੀ ਰਕਮ 0.25 ਫੀਸਦੀ ਤੋਂ ਵਧਾ ਕੇ 0.50 ਫੀਸਦੀ ਕਰ ਦਿੱਤੀ ਹੈ। ਇਸੇ ਤਰ੍ਹਾਂ, 182 ਦਿਨਾਂ ਜਾਂ ਇਸ ਤੋਂ ਵੱਧ ਦੀ ਮਿਆਦ ਵਾਲੀ FD ਨੂੰ ਸਮੇਂ ਤੋਂ ਪਹਿਲਾਂ ਤੋੜਨ 'ਤੇ ਹੁਣ 0.75 ਫ਼ੀਸਦੀ ਦਾ ਜੁਰਮਾਨਾ ਲੱਗੇਗਾ, ਜੋ ਪਹਿਲਾਂ 0.50 ਪ੍ਰਤੀਸ਼ਤ ਸੀ। ਹਾਲਾਂਕਿ ਇਹ ਨਿਯਮ ਸੀਨੀਅਰ ਨਾਗਰਿਕਾਂ 'ਤੇ ਲਾਗੂ ਨਹੀਂ ਹੋਵੇਗਾ।
ਬੈਂਕ ਨੇ ਵਧਾ ਦਿੱਤੀਆਂ ਹਨ ਵਿਆਜ ਦਰਾਂ
ਦੱਸ ਦੇਈਏ ਕਿ ਯੈੱਸ ਬੈਂਕ ਨੇ 18 ਜੂਨ ਨੂੰ FD 'ਤੇ ਵਿਆਜ ਦਰਾਂ ਵਧਾ ਦਿੱਤੀਆਂ ਸਨ। ਇਸ ਦੇ ਤਹਿਤ, ਬੈਂਕ ਹੁਣ ਆਮ ਨਾਗਰਿਕਾਂ ਨੂੰ ਵੱਖ-ਵੱਖ ਸਮੇਂ ਦੀ FD 'ਤੇ 3.25% ਤੋਂ 6.50% ਤੱਕ ਵਿਆਜ ਦਿੰਦਾ ਹੈ, ਜਦੋਂ ਕਿ ਸੀਨੀਅਰ ਨਾਗਰਿਕਾਂ ਲਈ, ਇਹ 3.75% ਤੋਂ 7.25% ਤੱਕ ਵਿਆਜ ਦਿੰਦਾ ਹੈ। ਇਸ ਵਿੱਚ 7 ਦਿਨਾਂ ਤੋਂ ਲੈ ਕੇ 10 ਸਾਲ ਤੱਕ ਦੇ ਕਾਰਜਕਾਲ ਵਾਲੀਆਂ FDs ਸ਼ਾਮਲ ਹਨ। 18 ਮਹੀਨਿਆਂ ਤੋਂ 10 ਸਾਲ ਤੱਕ ਦੀ ਮਿਆਦ ਪੂਰੀ ਹੋਣ ਵਾਲੀ 2 ਕਰੋੜ ਤੋਂ ਘੱਟ ਦੀ FD 'ਤੇ, ਬੈਂਕ ਆਮ ਨਾਗਰਿਕਾਂ ਨੂੰ 6.5 FD ਅਤੇ ਸੀਨੀਅਰ ਨਾਗਰਿਕਾਂ ਲਈ 7 ਤੋਂ 7.25% ਦੀ ਪੇਸ਼ਕਸ਼ ਕਰਦਾ ਹੈ।
ਬੈਂਕ ਕਰਮਚਾਰੀਆਂ ਨੂੰ ਛੋਟ
ਯੈੱਸ ਬੈਂਕ ਦੁਆਰਾ FD 'ਤੇ ਲਾਇਆ ਗਿਆ ਜੁਰਮਾਨਾ ਸਾਰੇ ਗਾਹਕਾਂ ਲਈ ਇੱਕ ਬਰਾਬਰ ਹੈ ਪਰ ਬੈਂਕ ਕਰਮਚਾਰੀਆਂ ਨੂੰ ਇਸ ਵਿੱਚ ਛੋਟ ਦਿੱਤੀ ਗਈ ਹੈ। ਜਿਨ੍ਹਾਂ ਕਰਮਚਾਰੀਆਂ ਨੇ 5 ਜੁਲਾਈ, 2019 ਤੋਂ 9 ਮਈ, 2021 ਦੇ ਵਿਚਕਾਰ FD ਪ੍ਰਾਪਤ ਕੀਤੀ, ਉਨ੍ਹਾਂ ਨੂੰ FD ਨੂੰ ਸਮੇਂ ਤੋਂ ਪਹਿਲਾਂ ਤੋੜਨ ਅਤੇ ਕਢਵਾਉਣ ਲਈ ਨਵੀਂ ਪ੍ਰਣਾਲੀ ਦੇ ਅਨੁਸਾਰ ਜੁਰਮਾਨਾ ਅਦਾ ਕਰਨਾ ਹੋਵੇਗਾ। 10 ਮਈ 2021 ਤੋਂ ਬਾਅਦ FD ਕਰਨ ਵਾਲਿਆਂ ਨੂੰ ਸਮੇਂ ਤੋਂ ਪਹਿਲਾਂ ਕਢਵਾਉਣ 'ਤੇ ਕੋਈ ਜੁਰਮਾਨਾ ਨਹੀਂ ਦੇਣਾ ਪਵੇਗਾ।
Senior Citizens ਨੂੰ ਛੋਟ
ਬੈਂਕ ਨੇ ਕਿਹਾ ਕਿ ਸੀਨੀਅਰ ਨਾਗਰਿਕਾਂ (Senior Citizens) ਨੂੰ 5 ਜੁਲਾਈ, 2019 ਤੋਂ 15 ਮਈ, 2022 ਦੇ ਵਿਚਕਾਰ ਕੀਤੀ ਗਈ FD 'ਤੇ ਸਮੇਂ ਤੋਂ ਪਹਿਲਾਂ ਨਿਕਾਸੀ ਲਈ ਜੁਰਮਾਨਾ ਵੀ ਅਦਾ ਕਰਨਾ ਹੋਵੇਗਾ। ਦੂਜੇ ਪਾਸੇ, ਜਿਨ੍ਹਾਂ ਸੀਨੀਅਰ ਨਾਗਰਿਕਾਂ ਨੇ 15 ਮਈ, 2022 ਤੋਂ ਬਾਅਦ FD ਕੀਤੀ ਹੈ, ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਨਿਕਾਸੀ ਲਈ ਜੁਰਮਾਨਾ ਨਹੀਂ ਦੇਣਾ ਪਵੇਗਾ। FD ਤੋਂ ਪੂਰੀ ਜਾਂ ਅੰਸ਼ਕ ਕਢਵਾਉਣ 'ਤੇ ਪ੍ਰੀ-ਮੈਚਿਓਰਿਟੀ ਜੁਰਮਾਨਾ ਲਾਗੂ ਹੋਵੇਗਾ।