ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਵਿਚਕਾਰ ਦੇਸ਼ ਦੀ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਆਪਣੇ ਗਾਹਕਾਂ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਹੈ। ਜੇ ਤੁਹਾਡਾ ਵੀ ਐਸਬੀਆਈ 'ਚ ਖਾਤਾ ਹੈ ਤਾਂ ਤੁਸੀਂ ਇਸ ਦਾ ਲਾਭ ਘਰ ਬੈਠੇ ਲੈ ਸਕਦੇ ਹੋ। ਐਸਬੀਆਈ ਨੇ ਸਪੱਸ਼ਟ ਕੀਤਾ ਹੈ ਕਿ ਬੈਂਕ ਨੇ ਬਹੁਤ ਸਾਰੇ ਅਜਿਹੇ ਕਦਮ ਚੁੱਕੇ ਹਨ ਜਿਨ੍ਹਾਂ ਦਾ ਲਾਭ ਗਾਹਕ ਘਰ ਬੈਠੇ ਲੈ ਸਕਦੇ ਹਨ।


ਐਸਬੀਆਈ ਦੇ ਗਾਹਕਾਂ ਨੂੰ ਪੈਸੇ ਦੀ ਲੈਣ-ਦੇਣ, ਏਟੀਐਮ ਕਾਰਡ ਅਪਲਾਈ ਕਰਨ, ਡਿਪਾਜ਼ਿਟ ਅਕਾਊਂਟ ਨਾਲ ਜੁੜੇ ਕੰਮ, ਬਿੱਲ ਦਾ ਭੁਗਤਾਨ, ਸੇਵਿੰਗ ਬੈਂਕ ਅਕਾਊਂਟ ਸਟੇਟਮੈਂਟ, ਚੈੱਕ ਬੁੱਕ ਐਪਲੀਕੇਸ਼ਨ, ਯੂਪੀਆਈ ਨੂੰ ਸ਼ੁਰੂ ਤੇ ਬੰਦ ਕਰਨਾ, ਟੈਕਸ ਦੀ ਅਦਾਇਗੀ ਸਮੇਤ ਕਈ ਕੰਮਾਂ ਲਈ ਬੈਂਕ ਜਾਣ ਦੀ ਲੋੜ ਨਹੀਂ। ਤੁਸੀਂ ਘਰ ਬੈਠੇ ਇਹ ਕੰਮ ਕਰ ਸਕਦੇ ਹੋ।


ਇਹ ਸਾਰੇ ਲਾਭ ਤੁਸੀਂ ਇੰਟਰਨੈਟ ਬੈਂਕਿੰਗ ਰਾਹੀਂ ਪ੍ਰਾਪਤ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਯੂਜਰ ਨੇਮ ਅਤੇ ਲੌਗਇਨ ਪਾਸਵਰਡ ਦੀ ਜ਼ਰੂਰਤ ਹੋਵੇਗੀ। ਦਰਅਸਲ ਐਸਬੀਆਈ ਆਪਣੇ ਗਾਹਕਾਂ ਨੂੰ ਨੈੱਟਬੈਂਕਿੰਗ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਪਹਿਲਾਂ ਨੈੱਟਬੈਂਕਿੰਗ ਸਹੂਲਤ ਲਈ ਖਾਤਾ ਧਾਰਕ ਨੂੰ ਆਪਣੀ ਬਰਾਂਚ 'ਚ ਜਾਣਾ ਪੈਂਦਾ ਸੀ, ਜਿੱਥੇ ਉਨ੍ਹਾਂ ਨੂੰ ਇਸ ਲਈ ਫ਼ਾਰਮ ਭਰਨਾ ਹੁੰਦਾ ਸੀ।


ਉਸ ਤੋਂ ਬਾਅਦ ਇਹ ਸਹੂਲਤ ਸ਼ੁਰੂ ਕੀਤੀ ਜਾਂਦੀ ਸੀ ਪਰ ਹੁਣ ਇਸ ਪ੍ਰਕਿਰਿਆ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਤੁਹਾਨੂੰ ਆਪਣੇ ਬੈਂਕ ਦੀ ਬਰਾਂਚ 'ਚ ਜਾਣ ਦੀ ਲੋੜ ਨਹੀਂ। ਤੁਸੀਂ ਘਰ ਤੋਂ ਹੀ ਐਸਬੀਆਈ ਦੀ ਨੈੱਟਬੈਂਕਿੰਗ ਸਹੂਲਤ ਲਈ ਆਨਲਾਈਨ ਰਜਿਸਟਰ ਕਰ ਸਕਦੇ ਹੋ। ਇਹ ਕੰਮ ਪੂਰੀ ਤਰ੍ਹਾਂ ਆਨਲਾਈਨ ਕੀਤਾ ਜਾ ਸਕਦਾ ਹੈ।


ਇਸ ਤਰ੍ਹਾਂ ਸ਼ੁਰੂ ਕਰੋ ਆਪਣੀ ਇੰਟਰਨੈਟ ਬੈਂਕਿੰਗ


- ਸਭ ਤੋਂ ਪਹਿਲਾਂ SBI ਨੈੱਟ ਬੈਂਕਿੰਗ ਦੇ ਹੋਮਪੇਜ਼ onlinesbi.com 'ਤੇ ਜਾਓ।


- ਇੱਥੇ New User Registration/Activation 'ਤੇ ਕਲਿੱਕ ਕਰੋ।


- ਖਾਤਾ ਨੰਬਰ, CIF ਨੰਬਰ, ਸ਼ਾਖਾ ਕੋਡ, ਦੇਸ਼, ਰਜਿਸਟਰਡ ਮੋਬਾਈਲ ਨੰਬਰ, ਲੋੜੀਂਦੀ ਸਹੂਲਤ ਦਰਜ ਕਰੋ ਅਤੇ ਜਮ੍ਹਾਂ ਕਰੋ।


- ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਨੰਬਰ 'ਤੇ ਇਕ OTP ਆਵੇਗਾ ਅਤੇ ਉਸ ਨੂੰ ਭਰੋ।


- ਹੁਣ ATM ਕਾਰਡ ਦੀ ਚੋਣ ਕਰੋ।


- ਯੂਜਰ ਨੇਮ ਅਤੇ ਲੌਗ ਇਨ ਪਾਸਵਰਡ ਬਣਾਓ ਅਤੇ ਸਬਮਿਟ ਕਰੋ।


- ਨਿਯਮ ਤੇ ਸ਼ਰਤਾਂ ਨੂੰ ਸਵੀਕਾਰ ਕਰਨ ਤੋਂ ਬਾਅਦ ਅਤੇ ਲੌਗਇਨ ਪਾਸਵਰਡ ਅਤੇ ਪ੍ਰੋਫਾਈਲ ਪਾਸਵਰਡ ਸੈਟ ਕਰੋ।


- ਸੁਰੱਖਿਆ ਦੇ ਲਿਹਾਜ਼ ਨਾਲ ਕੁਝ ਸਵਾਲਾਂ ਨੂੰ ਚੁਣੋ ਅਤੇ ਉੱਤਰ ਦਿਓ।


- ਜਨਮ ਮਿਤੀ, ਜਨਮ ਸਥਾਨ ਅਤੇ ਰਜਿਸਟਰਡ ਮੋਬਾਈਲ ਨੰਬਰ ਦਰਜ ਕਰੋ।


ਇਹ ਵੀ ਪੜ੍ਹੋ: Top Indians Forbes Billionaires List: ਸਭ ਤੋਂ ਵਧ ਅਮੀਰਾਂ ਦੀ ਲਿਸਟ 'ਚ ਅੰਬਾਨੀ ਪਹਿਲੇ ਤੇ ਅਡਾਨੀ ਦੂਜੇ ਨਬੰਰ 'ਤੇ, ਏਸ਼ੀਆ 'ਚ ਮੁੜ ਅੰਬਾਨੀ ਦੀ ਬਾਦਸ਼ਾਹਤ ਕਾਇਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904