ਨਵੀਂ ਦਿੱਲੀ: ਜੇਕਰ ਤੁਸੀਂ ਬੇਰੁਜ਼ਗਾਰ ਹੋ ਜਾਂ ਕੋਈ ਪਾਰਟ ਟਾਈਮ ਕੰਮ (part Time Job) ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ। ਤੁਸੀਂ ਸੋਸ਼ਲ ਮੀਡੀਆ (Social media) ਬਾਰੇ ਤਾਂ ਸੁਣਿਆ ਹੀ ਹੋਵੇਗਾ। ਇਸ ਦੇ ਇੱਕ ਪਲੇਟਫਾਰਮ ਫੇਸਬੁੱਕ (Facebook) ਨੇ ਇੱਕ ਸ਼ਾਨਦਾਰ ਫੀਚਰ ਦਾ ਐਲਾਨ ਕੀਤਾ ਹੈ। ਸਾਰੇ ਯੂਜ਼ਰਸ ਇਸ ਬਾਰੇ ਜਾਣ ਕੇ ਬਹੁਤ ਖੁਸ਼ ਹਨ।

Continues below advertisement


ਇਸ ਦੇ ਜ਼ਰੀਏ ਤੁਸੀਂ ਕਰੋੜਪਤੀ (millionaire) ਬਣ ਸਕਦੇ ਹੋ। ਜੇਕਰ ਤੁਸੀਂ ਫੇਸਬੁੱਕ ਦੇ ਇਸ ਫੀਚਰ ਦੀ ਸਹੀ ਵਰਤੋਂ ਕਰਦੇ ਹੋ ਤਾਂ ਤੁਸੀਂ ਘਰ ਬੈਠੇ ਹੀ ਪ੍ਰਤੀ ਮਹੀਨਾ ਕਰੀਬ 4 ਲੱਖ ਰੁਪਏ ਕਮਾ ਸਕਦੇ ਹੋ। ਆਓ ਤੁਹਾਨੂੰ ਇਸ ਨਵੇਂ ਫੀਚਰ ਬਾਰੇ ਦੱਸਦੇ ਹਾਂ।


ਫੇਸਬੁੱਕ 'ਤੇ ਲਾਂਚ ਕੀਤੇ ਗਏ ਰੀਲਜ਼ ਫੀਚਰ ਦੇ ਜ਼ਰੀਏ ਯੂਜ਼ਰ ਅਸਲੀ ਕੰਟੈਂਟ ਬਣਾ ਕੇ ਹਰ ਮਹੀਨੇ ਲੱਖਾਂ ਰੁਪਏ ਕਮਾ ਸਕਦੇ ਹਨ। ਇਸ ਫੀਚਰ ਨੂੰ ਫੇਸਬੁੱਕ 'ਤੇ Challenges ਦਾ ਨਾਂ ਦਿੱਤਾ ਗਿਆ ਹੈ ਤੇ ਇਹ ਰੀਲਜ਼ ਪਲੇਅ ਬੋਨਸ ਪ੍ਰੋਗਰਾਮ ਹੈ।


ਇਹ ਕਿਵੇਂ ਕੰਮ ਕਰੇਗਾ, ਆਓ ਤੁਹਾਨੂੰ ਦੱਸਦੇ ਹਾਂ-


ਇਸ 'ਚ ਤੁਹਾਨੂੰ ਕੁਝ ਚੈਲੇਂਜਸ ਦਿੱਤੇ ਜਾਣਗੇ, ਜਿਨ੍ਹਾਂ ਦੇ ਮੁਤਾਬਕ ਤੁਹਾਨੂੰ ਰੀਲ ਬਣਾਉਣੀ ਹੋਵੇਗੀ ਤੇ ਫਿਰ ਉਨ੍ਹਾਂ 'ਤੇ ਨਿਊਜ਼ ਆਉਣਗੇ, ਉਨ੍ਹਾਂ ਮੁਤਾਬਕ ਤੁਹਾਨੂੰ ਫੇਸਬੁੱਕ ਤੋਂ ਪੈਸੇ ਮਿਲਣਗੇ।


ਉਦਾਹਰਨ ਲਈ, ਜਦੋਂ ਪੰਜ ਰੀਲਾਂ 100 ਵਿਊਜ਼ ਨੂੰ ਪਾਰ ਕਰਦੀਆਂ ਹਨ, ਤਾਂ ਤੁਹਾਨੂੰ ਲਗਪਗ $20 ਭਾਵ 1,547 ਰੁਪਏ ਮਿਲਣਗੇ ਅਤੇ ਜੇਕਰ 20 ਰੀਲਾਂ 500 ਵਿਊਜ਼ ਨੂੰ ਪੂਰਾ ਕਰਦੀਆਂ ਹਨ, ਤਾਂ ਤੁਹਾਨੂੰ $100 ਭਾਵ 7,733 ਰੁਪਏ ਮਿਲਣਗੇ। ਇਸ ਪ੍ਰੋਗਰਾਮ ਵਿੱਚ, ਤੁਹਾਨੂੰ 30 ਦਿਨਾਂ ਬਾਅਦ ਯਾਨੀ ਇੱਕ ਮਹੀਨੇ ਬਾਅਦ ਰੈਂਕਿੰਗ ਵੀ ਮਿਲੇਗੀ।


ਇਹ ਵੀ ਪੜ੍ਹੋ: IND vs AUS: T20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦਾ ਦੌਰਾ ਕਰੇਗਾ ਆਸਟ੍ਰੇਲੀਆ! ਸਤੰਬਰ 'ਚ ਹੋ ਸਕਦੀ ਟੀ-20 ਸੀਰੀਜ਼