Crime News: ਮੋਬਾਈਲ ਫੋਨ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ, ਇਹ ਸਾਡੀ ਪੱਕਾ ਮਿੱਤਰ ਬਣ ਗਿਆ ਹੈ, ਜਿੰਨਾ ਅਸੀਂ ਅੱਜਕੱਲ੍ਹ ਆਪਣੇ ਪਰਿਵਾਰ, ਰਿਸ਼ਤੇਦਾਰਾਂ 'ਤੇ ਨਿਰਭਰ ਨਹੀਂ ਹੁੰਦੇ, ਉੰਨਾ ਅਸੀਂ ਮੋਬਾਈਲ ਦਾ ਸਹਾਰਾ ਲੈਂਦੇ ਹਾਂ। ਸਵੇਰੇ ਬੈੱਡ ਤੋਂ ਉੱਠਣ ਤੋਂ ਲੈਕੇ ਰਾਤ ਬਿਸਤਰੇ 'ਤੇ ਜਾਣ ਤੱਕ ਅਸੀਂ ਦਿਨ ਵਿੱਚ ਕਿੰਨਾ-ਕਿੰਨਾ ਸਮਾਂ ਮੋਬਾਈਲ ਨਾਲ ਗੁਜ਼ਾਰ ਦਿੰਦੇ ਹਾਂ। ਉੱਥੇ ਹੀ ਮੋਬਾਈ 'ਤੇ ਨਿਰਭਰ ਹੋਣ ਨੂੰ ਲੈਕੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ।
ਮਹਾਰਾਸ਼ਟਰ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਸਵੇਰੇ 2 ਵਜੇ ਆਪਣਾ ਫ਼ੋਨ ਵਰਤ ਰਹੀ ਸੀ। ਜੇਕਰ ਉਸ ਰਾਤ ਬੱਚੀ ਦੀ ਮਾਂ ਉਸ ਦੇ ਕਮਰੇ 'ਚ ਨਾ ਜਾਂਦੀ ਤਾਂ ਸ਼ਾਇਦ ਅੱਜ ਉਹ ਜ਼ਿੰਦਾ ਹੁੰਦੀ, ਕਿਉਂਕਿ ਲੜਕੀ ਆਪਣੇ ਮੋਬਾਈਲ ਫ਼ੋਨ ਤੋਂ ਦੂਰੀ ਬਰਦਾਸ਼ਤ ਨਾ ਕਰ ਸਕੀ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਤੋਂ ਬਾਅਦ ਬੱਚੀ ਦੀ ਮਾਂ ਦਾ ਰੋ-ਰੋ ਕੇ ਬੂਰਾ ਹਾਲ ਹੈ। ਲੜਕੀ ਦੇ ਇਸ ਕਦਮ ਤੋਂ ਹਰ ਕੋਈ ਹੈਰਾਨ ਹੈ। ਆਖ਼ਰਕਾਰ, ਮੋਬਾਈਲ ਫ਼ੋਨ ਇੰਨਾ ਮਹੱਤਵਪੂਰਨ ਨਹੀਂ ਹੋਣਾ ਚਾਹੀਦਾ ਕਿ ਕਿਸੇ ਦੀ ਜ਼ਿੰਦਗੀ ਅਤੇ ਆਪਣੀ ਤਰਜੀਹ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਰਾਤ ਨੂੰ ਫੋਨ 'ਤੇ ਅਜਿਹਾ ਕੀ ਕਰ ਰਹੀ ਸੀ ਵਿਦਿਆਰਥਣ, ਕੀ ਉਸ ਦੀ ਮਾਂ ਨੇ ਮੋਬਾਈਲ ਲਿਆ ਅਤੇ ਉਸ ਨੇ ਖੁਦਕੁਸ਼ੀ ਕਰ ਲਈ।
ਰਾਤ 2 ਵਜੇ ਲੜਕੀ ਦੇ ਕਮਰੇ 'ਚੋਂ ਆਵਾਜ਼ ਆ ਰਹੀ ਸੀ, ਜਦੋਂ ਉਸ ਦੀ ਮਾਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਲੜਕੀ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੀ ਸੀ। ਮਾਂ ਨੂੰ ਆਪਣੀ ਬੇਟੀ ਦਾ ਦੇਰ ਰਾਤ ਫੋਨ 'ਤੇ ਗੱਲ ਕਰਨਾ ਪਸੰਦ ਨਹੀਂ ਆਇਆ ਸੀ ਅਤੇ ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਲੜਾਈ ਹੋ ਗਈ। ਮਾਂ ਕਮਰੇ ਵਿੱਚੋਂ ਆਪਣੀ ਧੀ ਦਾ ਫ਼ੋਨ ਲੈ ਕੇ ਚਲੀ ਗਈ। ਕੁਝ ਸਮੇਂ ਬਾਅਦ ਉਸ ਨੇ ਆਪਣੀ ਲੜਕੀ ਨੂੰ ਦੁਬਾਰਾ ਫੋਨ ਕੀਤਾ, ਪਰ ਉਸ ਨੂੰ ਕਮਰੇ ਤੋਂ ਕੋਈ ਜਵਾਬ ਨਹੀਂ ਮਿਲਿਆ। ਉਸ ਨੇ ਕਮਰੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ।
ਧੀ ਦੀ ਆਵਾਜ਼ ਸੁਣ ਕੇ ਮਾਂ ਨੇ ਘਰ ਦੇ ਸਾਰਿਆਂ ਨੂੰ ਉੱਥੇ ਸੱਦ ਲਿਆ। ਇਸ ਤੋਂ ਬਾਅਦ ਕਮਰੇ ਦਾ ਦਰਵਾਜ਼ਾ ਤੋੜ ਦਿੱਤਾ। ਅੰਦਰ ਝਾਤੀ ਮਾਰੀ ਤਾਂ ਕੁੜੀ ਨੇ ਫਾਹਾ ਲਾ ਲਿਆ ਸੀ। ਕਮਰੇ 'ਚ ਇਹ ਸੀਨ ਦੇਖ ਕੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਬੇਟੀ ਨੇ ਚਾਦਰ ਨਾਲ ਫਾਹਾ ਲੈ ਲਿਆ ਸੀ। ਘਟਨਾ ਤੋਂ ਬਾਅਦ ਮਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੂਰਾ ਹਾਲ ਹੈ।