ਬਠਿੰਡਾ: ਬਠਿੰਡਾ ਦੀ ਸੀਆਈਏ 1 ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮੋਟਰਸਾਈਕਲ ਅਤੇ ਐਕਟਿਵਾ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 28 ਮੋਟਰਸਾਈਕਲ ਅਤੇ 5 ਐਕਟਿਵਾ ਬਰਾਮਦ ਕੀਤੀਆਂ ਹਨ।ਇਸ ਮਾਮਲੇ 'ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ।ਜਿਨ੍ਹਾਂ 'ਚੋਂ ਇੱਕ ਮੁਲਜ਼ਮ ਨਾਬਾਲਗ ਹੋਣ ਕਾਰਨ ਜ਼ਮਾਨਤ 'ਤੇ ਰਿਹਾਅ ਹੋ ਗਿਆ ਹੈ ਅਤੇ ਦੂਜਾ ਪੁਲਿਸ ਹਿਰਾਸਤ ਵਿੱਚ ਹੈ। 


ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ 2 ਵਿਅਕਤੀਆਂ ਨੂੰ ਕਾਬੂ ਕੀਤਾ। ਪੁੱਛਗਿੱਛ ਕਰਨ 'ਤੇ 28 ਮੋਟਰਸਾਈਕਲ ਅਤੇ 5 ਐਕਟਿਵਾ ਬਰਾਮਦ ਕਰ ਲਈਆਂ ਹਨ। ਜਿਸ 'ਤੇ ਥਾਣਾ ਸਿਵਲ ਲਾਈਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਲੋਕ ਜਲਦੀ ਅਮੀਰ ਹੋਣ ਲਈ ਅਜਿਹਾ ਕਰਦੇ ਸਨ, ਜਿਨ੍ਹਾਂ ਦੇ ਖਿਲਾਫ ਦਰਜਨ ਭਰ ਪਹਿਲੇ ਵੀ ਕੇਸ ਦਰਜ ਹਨ। ਇਹ ਸਾਰੇ ਵਾਹਨ ਬਠਿੰਡਾ ਜ਼ਿਲ੍ਹੇ ਦੇ ਹਨ, ਇਹ ਲੋਕ ਸਿਰਫ਼ ਸੋਮਵਾਰ ਅਤੇ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਹੀ ਚੋਰੀ ਕਰਦੇ ਸਨ, ਬਾਕੀ ਦੇ ਦਿਨ ਇਸ ਨੂੰ ਛੱਡ ਦਿੰਦੇ ਸਨ।



ਮੁਕਤਸਰ ਦਾ ਨੌਜਵਾਨ ਪ੍ਰੋਫੈਸਰ ਦਾ ਪੇਪਰ ਰੱਦ ਹੋਣ ਮਗਰੋਂ ਗਾਇਬ, NDRF ਦੀਆਂ ਟੀਮਾਂ ਸਰਹਿੰਦ ਨਹਿਰ 'ਚ ਕਰ ਰਹੀਆਂ ਭਾਲ


ਬਠਿੰਡਾ: ਮੁਕਤਸਰ ਦੇ ਪਿੰਡ ਭਾਗਸਰ ਦਾ ਰਹਿਣ ਵਾਲਾ ਜਸਵਿੰਦਰ ਸਿੰਘ ਆਪਣੇ ਨਾਨਕੇ ਪਿੰਡ ਕੋਟਲੀ ਵਾਲੇ ਘਰ ਤੋਂ ਬਠਿੰਡਾ ਲਈ ਰਵਾਨਾ ਹੋਇਆ ਸੀ ਅਤੇ ਗਾਇਬ ਹੋ ਗਿਆ। ਉਸ ਦਾ ਫੋਨ ਅਤੇ ਕੱਪੜੇ ਸਰਹਿੰਦ ਨਹਿਰ ਵਿੱਚੋਂ ਮਿਲੇ ਹਨ।


ਦਰਸਾਲ ਪ੍ਰੋਫੈਸਰ ਦਾ ਪੇਪਰ ਰੱਦ ਹੋਣ ਕਾਰਨ ਪਰੇਸ਼ਾਨ ਸੀ, ਜੁਵਾਕ ਮੋਕੇ 'ਤੇ NDRF ਨਹਿਰ 'ਚ ਸਰਚ ਆਪਰੇਸ਼ਨ ਚਲਾ ਰਿਹਾ ਹੈ।ਇਹ ਤਸਵੀਰ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ, ਇਹ 30 ਸਾਲ ਦੇ ਨੌਜਵਾਨ ਜਸਵਿੰਦਰ ਸਿੰਘ ਦੀ ਹੈ, ਜਿਸ ਨੂੰ ਪ੍ਰੋਫੈਸਰ ਦੇ ਪੇਪਰ ਤੋਂ ਬਾਅਦ ਨੌਕਰੀ ਦੀ ਉਮੀਦ ਸੀ ਪਰ ਪੇਪਰ ਕੈਂਸਲ ਹੋ ਗਿਆ, ਜਸਵਿੰਦਰ ਨਾਨਕੇ ਪਿੰਡ ਕੋਟਲੀ ਤੋਂ 10 ਤਾਰੀਕ ਨੂੰ ਨਿਕਲਿਆ ਵਾਪਸ ਨਹੀਂ ਆਇਆ। 


ਉਸਦਾ ਮੋਬਾਈਲ ਵੀ ਬੰਦ ਸੀ।ਪਰਿਵਾਰ ਨੇ ਦੱਸਿਆ ਕਿ 14 ਤਰੀਕ ਨੂੰ ਇੱਕ ਲੜਕੇ ਨੇ ਫ਼ੋਨ ਚੁੱਕਿਆ ਅਤੇ ਕਿਹਾ ਕਿ ਇਹ ਫ਼ੋਨ ਮੈਨੂੰ ਬਠਿੰਡਾ ਸਰਹਿੰਦ ਨਹਿਰ ਤੋਂ ਮਿਲਿਆ ਹੈ, ਨੇੜੇ ਹੀ ਕਪੜੇ ਵੀ ਹਨ, ਜਿਸ ਕਾਰਨ ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਬੇਟੇ ਨੇ ਕਿਤੇ ਨਹਿਰ 'ਚ ਛਾਲ ਤਾਂ ਨਹੀਂ ਮਾਰ ਦਿੱਤੀ। ਜਿਸ ਕਾਰਨ NDRF ਦੀ ਮਦਦ ਨਾਲ ਨਹਿਰ 'ਚ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਅਜੇ ਤੱਕ ਲਾਪਤਾ ਜਵਾਨ ਨਹੀਂ ਲੱਭਿਆ ਹੈ।