ਨਵਾਂਸ਼ਹਿਰ: ਨਵਾਂਸ਼ਹਿਰ 'ਚ 31 ਅਗਸਤ ਦੀ ਦਰਮਿਆਨੀ ਰਾਤ ਨੂੰ ਇੱਕ ਮਾਈਨਿੰਗ ਠੇਕੇਦਾਰ ਦੇ ਘਰ ਅਣਪਛਾਤੇ ਵਿਅਕਤੀਆਂ ਵਲੋਂ ਸਾਢੇ 27 ਲੱਖ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।ਨਵਾਂਸ਼ਹਿਰ ਪੁਲਿਸ ਨੇ ਹੁਣ ਇਸ ਚੋਰੀ ਦੀ ਵਾਰਦਾਤ ਨੂੰ ਸੁਲਝਾਅ ਲਿਆ ਹੈ। 2 ਖਾਣਾ ਪਕਾਉਣ ਵਾਲਿਆਂ ਨੇ ਆਪਣੇ ਇੱਕ ਯੂਪੀ ਦੇ ਸਾਥੀ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।ਪੁਲਿਸ ਨੇ ਇੱਕ ਦੇਸੀ ਕੱਟੇ ਸੇਮੇਤ 25 ਲੱਖ 45000 ਰੁਪਏ ਬਰਾਮਦ ਕੀਤੇ ਹਨ।





ਕੁਲਜੀਤ ਸਿੰਘ ਇੰਚਾਰਜ CIA ਸਟਾਫ ਨੇ ਦੱਸਿਆ ਕਿ ਮਿਤੀ 31 ਅਗਸਤ ਅਤੇ 1 ਸਤੰਬਰ ਦੀ ਦਰਮਿਆਨੀ ਰਾਤ ਨੂੰ ਫਰੈਡਜ਼ ਕਲੋਨੀ ਵਿਖੇ ਮਾੲਨਿੰਗ ਠੇਕੇਦਾਰ ਦੇ ਘਰ 27 ਲੱਖ 50 ਹਜਾਰ ਦੀ ਚੋਰੀ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਗਈ ਸੀ।ਜਾਂਚ ਦੌਰਾਨ ਪਤਾ ਲੱਗਾ ਕੇ ਠੇਕੇਦਾਰ ਦੇ ਵਰਕਰਾਂ ਦਾ ਖਾਣਾ ਪਕਾਉਣ ਵਾਲੇ ਹੀ ਇਸ ਚੋਰੀ ਦੇ ਮਾਸਟਰਮਾਇੰਡ ਹਨ।





ਮੁਲਜ਼ਮਾਂ ਦੀ ਪਛਾਣ ਸ਼ੈਲਿੰਦਰ ਗੰਗਵਾਰ ਅਤੇ ਕਮਲ ਕੁਮਾਰ ਵਜੋਂ ਹੋਈ ਹੈ ਦੋਨੋਂ ਬਰੇਲੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ।ਇਨ੍ਹਾਂ ਦੋਨਾਂ ਨੇ ਹਮਸਲਾਹ ਹੋ ਕੇ ਆਪਣੇ ਇੱਕ ਹੋਰ ਸਾਥੀ ਲਾਖਨ ਸਿੰਘ ਨੂੰ ਵੀ ਨਾਲ ਲਿਆ ਅਤੇ ਮਾਈਨਿੰਗ ਦੀ ਕੁਲੈਕਸ਼ਨ ਦੇ ਜੋ 27 ਲੱਖ 50 ਹਜਾਰ ਰੁਪਏ ਅਲਮਾਰੀ ਵਿੱਚ ਰੱਖੇ ਹੋਏ ਸੀ ਲੈ ਕੇ ਰਫੂਚੱਕਰ ਹੋ ਗਏ।ਪੁਲਿਸ ਨੇ ਲਾਖਨ ਸਿੰਘ ਨੂੰ ਯੂਪੀ ਤੋਂ ਟਰੇਸ ਕੀਤਾ ਅਤੇ 10 ਲੱਖ ਦੀ ਰਕਮ ਨਾਲ ਗ੍ਰਿਫਤਾਰ ਕਰ ਲਿਆ।ਪੁਲਿਸ ਬਾਕੀ ਦੋਨਾਂ ਮੁਲਜ਼ਮਾਂ ਨੂੰ ਬਾਹੱਦ ਪੁੱਲ ਨਹਿਰ ਛੋਕਰਾਂ ਤੋਂ ਗ੍ਰਿਫਤਾਰ ਕਰਕੇ ਚੋਰੀ ਦੀ ਬਾਕੀ ਰਕਮ ਵੀ ਬਰਮਦ ਕਰ ਲਈ।ਲਾਖਨ ਸਿੰਘ ਤੋਂ ਪੁਲਿਸ ਨੇ ਇੱਕ ਦੇਸੀ ਕੱਟਾ 12 ਬੋਰ ਸਮੇਤ 05 ਜ਼ਿੰਦਾ ਰੌਂਦ12 ਬੋਰ ਵੀ ਬਰਾਮਦ ਕੀਤੇ।ਪੁਲਿਸ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਢੁਕਵਾਂ ਰਿਮਾਂਡ ਹਾਸਲ ਕਰੇਗੀ।






ਇਹ ਵੀ ਪੜ੍ਹੋFarmer's Success Stoty: ਬਾਪ ਦੇ ਕੈਂਸਰ ਨਾਲ ਲੱਗਾ ਵੱਡਾ ਝਟਕਾ, ਫੇਰ ਸ਼ੁਰੂ ਕੀਤੀ ਨੈਚੂਰਲ ਖੇਤੀ, ਅੱਜ ਕਮਾ ਰਿਹਾ ਸਾਲਾਨਾ 27 ਲੱਖ