Uttarakhand News : ਉੱਤਰਾਖੰਡ ਦੇ ਦੇਹਰਦੂਨ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਘਰ ਵਿੱਚੋਂ ਪਤੀ-ਪਤਨੀ ਦੀਆਂ ਲਾਸ਼ਾਂ ਮਿਲੀਆਂ ਹਨ। ਲਾਸ਼ਾਂ ਤਿੰਨ ਦਿਨ ਪੁਰਾਣੀਆਂ ਹੋਣ ਕਾਰਨ ਸੜੀਆਂ ਹੋਈਆਂ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਮ੍ਰਿਤਕ ਜੋੜੇ ਦਾ 4-5 ਦਿਨਾਂ ਦਾ ਬੱਚਾ ਲਾਸ਼ਾਂ ਵਿੱਚੋਂ ਜ਼ਿੰਦਾ ਮਿਲਿਆ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਘਰ 'ਚੋਂ ਬਦਬੂ ਆਉਣ ਲੱਗੀ। ਕਲੇਮੈਂਟ ਟਾਊਨ ਮੇਅ ਥਾਣਾ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਬੱਚੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਕਰਜ਼ਾ ਲਿਆ ਸੀ, ਜਿਸ ਨੂੰ ਨਾ ਮੋੜ ਸਕਣ ਕਾਰਨ ਉਸ ਨੇ ਆਪਣੀ ਪਤਨੀ ਨਾਲ ਮਿਲ ਕੇ ਖੁਦਕੁਸ਼ੀ ਕਰ ਲਈ।
ਦਰਅਸਲ 'ਚ 13 ਜੂਨ ਨੂੰ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਟਰਨਰ ਰੋਡ 'ਤੇ ਇਕ ਘਰ 'ਚ ਕਿਸੇ ਦੀ ਲਾਸ਼ ਪਈ ਹੋ ਸਕਦੀ ਹੈ ,ਕਿਉਂਕਿ ਕਾਫ਼ੀ ਬਦਬੂ ਆ ਰਹੀ ਸੀ।ਸੂਚਨਾ ਮਿਲਣ 'ਤੇ ਥਾਣਾ ਕਲੇਮੇਂਟ ਟਾਊਨ ਦੇ ਮੁਖੀ ਆਪਣੀ ਟੀਮ ਸਮੇਤ ਟਰਨਰ ਰੋਡ 'ਤੇ ਸਥਿਤ ਸੀ 13 ਦੇ ਘਰ ਪਹੁੰਚੇ | ਜਿਸ ਦੇ ਕਮਰੇ ਦਾ ਇਕ ਦਰਵਾਜ਼ਾ ਬਾਹਰੋਂ ਬੰਦ ਸੀ ਅਤੇ ਦੂਜੇ ਦਰਵਾਜ਼ੇ 'ਤੇ ਲੱਗੀ ਕੁੰਡੀ ਅੰਦਰੋਂ ਬੰਦ ਸੀ। ਮੌਕੇ 'ਤੇ ਦਰਵਾਜ਼ੇ ਦੀ ਜਾਲੀ ਕੱਟ ਕੇ ਕੁੰਡੀ ਖੋਲ੍ਹ ਕੇ ਦੇਖਿਆ ਤਾਂ ਫਰਸ਼ 'ਤੇ ਔਰਤ ਅਤੇ ਵਿਅਕਤੀ ਦੀਆਂ ਲਾਸ਼ਾਂ ਪਈਆਂ ਸਨ , ਜੋ ਫੁੱਲ ਚੁੱਕੀਆਂ ਸਨ ਅਤੇ ਸੜਨ ਲੱਗੀਆਂ ਸੀ। ਕਮਰੇ ਵਿੱਚ ਕਾਫ਼ੀ ਖੂਨ ਇਕੱਠਾ ਸੀ।
ਜਦੋਂ ਪੁਲਿਸ ਟੀਮ ਨੇ ਘਰ ਦੀ ਤਲਾਸ਼ੀ ਲਈ ਤਾਂ ਕਮਰੇ 'ਚੋਂ 4-5 ਦਿਨਾਂ ਦਾ ਬੱਚਾ ਮਿਲਿਆ। ਉਹ ਜ਼ਿੰਦਾ ਸੀ। ਪੁਲਿਸ ਨੇ ਤੁਰੰਤ ਐਂਬੂਲੈਂਸ ਰਾਹੀਂ ਉਸ ਨੂੰ ਹਸਪਤਾਲ ਭੇਜ ਦਿੱਤਾ। ਪੁਲੀਸ ਨੇ ਐਫਐਸਐਲ ਟੀਮ ਨੂੰ ਮੌਕੇ ’ਤੇ ਬੁਲਾ ਕੇ ਜਾਂਚ ਕੀਤੀ। ਪੁਲਿਸ ਮੁਤਾਬਕ ਦੋਵਾਂ ਲਾਸ਼ਾਂ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ, ਜੋ ਖੂਨ ਮਿਲਿਆ ਹੈ, ਉਹ ਉਨ੍ਹਾਂ ਦੇ ਮੂੰਹ ਵਿਚੋਂ ਨਿਕਲਿਆ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।
ਇੱਕ ਸਾਲ ਪਹਿਲਾਂ ਹੋਇਆ ਸੀ ਵਿਆਹ
ਪੁਲਸ ਮੁਤਾਬਕ ਕਮਰੇ 'ਚ ਪਈਆਂ ਲਾਸ਼ਾਂ ਸਹਾਰਨਪੁਰ ਜ਼ਿਲੇ ਦੇ ਨਾਗਲ ਥਾਣੇ ਦੇ ਚਹਲੋਲੀ ਇਲਾਕੇ ਦੇ ਰਹਿਣ ਵਾਲੇ 25 ਸਾਲਾ ਕਾਸ਼ਿਫ ਪੁੱਤਰ ਮੋਹਤਾਸ਼ਿਮ ਅਤੇ ਉਸ ਦੀ ਪਤਨੀ ਅਨਮ (22) ਦੀਆਂ ਹਨ। ਉਹ ਚਾਰ ਮਹੀਨੇ ਪਹਿਲਾਂ ਹੀ ਇਸ ਘਰ ਵਿੱਚ ਰਹਿਣ ਲਈ ਆਇਆ ਸੀ। ਮਕਾਨ ਮਾਲਕ ਦਾ ਨਾਂ ਸੋਹੇਲ ਹੈ ਅਤੇ ਉਹ ਉੱਤਰਕਾਸ਼ੀ ਦੇ ਜੋਸ਼ੀਆਦਾ ਦਾ ਰਹਿਣ ਵਾਲਾ ਹੈ। ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮੌਕੇ 'ਤੇ ਬੁਲਾਇਆ ਗਿਆ ਤਾਂ ਪਤਾ ਲੱਗਾ ਕਿ ਕਾਸ਼ਿਫ ਦਾ ਦੋ ਵਾਰ ਵਿਆਹ ਹੋਇਆ ਸੀ। ਪਹਿਲੇ ਵਿਆਹ ਤੋਂ ਉਸਦੀ ਇੱਕ 5 ਸਾਲ ਦੀ ਬੇਟੀ ਹੈ। ਜਦੋਂਕਿ ਇਕ ਸਾਲ ਪਹਿਲਾਂ ਉਸ ਨੇ ਅਨਮ ਨਾਂ ਦੀ ਲੜਕੀ ਨਾਲ ਵਿਆਹ ਕਰਵਾਇਆ ਸੀ, ਜੋ ਕੁੱਝ ਦਿਨ ਪਹਿਲਾਂ ਹੀ ਮਾਂ ਬਣੀ ਸੀ।