ਮੁਕਤਸਰ: ਜ਼ਿਲ੍ਹਾ ਮੁਕਤਸਰ ਦੀ ਸੀਆਈਏ ਸਟਾਫ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਬੀਤੇ ਦਿਨੀਂ ਮੁਕਤਸਰ 'ਚ ਇਕ ਮਾਰਬਲ ਵਪਾਰੀ ਅਟਲ ਕੁਮਾਰ ਦੇ ਘਰ ਲੱਖਾਂ ਰੁਪਏ ਅਤੇ ਸੋਨੇ ਦੇ ਗਹਿਣੀਆਂ ਦੀ ਲੁੱਟ ਹੋਈ ਸੀ।ਲੁੱਟ ਦੇ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਅੱਜ 6 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੈ ਇਨ੍ਹਾਂ ਮੁਲਜ਼ਮਾਂ ਕੋਲੋਂ ਪਿਸਤੋਲ ਵੀ ਬਰਾਮਦ ਕੀਤਾ ਹੈ।ਪੁਲਿਸ ਨੇ ਦਸਿਆ ਕਿ ਇਹਨਾਂ ਮੁਲਜ਼ਮਾਂ ਨੂੰ ਹੁਣ ਅਦਾਲਤ 'ਚ ਪੇਸ਼ ਕੀਤਾ ਜਾਏਗਾ ਅਤੇ ਰਿਮਾਂਡ ਲਿਆ ਜਾਏਗਾ।ਆਰੋਪੀ ਜਿਸ ਕਾਰ ਵਿੱਚ ਆਏ ਸੀ ਪੁਲਿਸ ਨੇ ਉਹ ਕਾਰ ਵੀ ਬਰਾਮਦ ਕਰ ਲਈ ਹੈ ਅਤੇ ਵਾਰਦਾਤ ਵਿੱਚ ਵਰਤੇ ਗਏ ਮਾਰੂ ਹਥਿਆਰ ਵੀ ਬਰਾਮਦ ਕਰ ਲਏ ਹਨ।ਇਨ੍ਹਾਂ ਆਰੋਪੀਆਂ ਨੂੰ ਪੁਲਿਸ ਨੇ ਮਲੋਟ ਖੰਡ ਮਿਲ ਤੋਂ ਗ੍ਰਿਫ਼ਤਾਰ ਕੀਤਾ ਹੈ।
ਆਰੋਪੀ ਲਵਪ੍ਰੀਤ ਸਿੰਘ ਜੋ ਮੁਲਜ਼ਮਾਂ ਨਾਲ ਇਸ ਵਾਰਦਾਤ 'ਚ ਸ਼ਾਮਲ ਸੀ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਏਗਾ।ਪੁਲਿਸ ਨੂੰ ਮੁਖਬਿਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਕੁਝ ਨੌਜਵਾਨ ਸ਼ੱਕੀ ਹਾਲਤ 'ਚ ਖੰਡ ਮਿਲ 'ਚ ਬੈਠੇ ਹਨ ਤਾਂ ਪੁਲਿਸ ਨੇ ਉਥੇ ਜਾ ਕੇ ਛਾਪਾ ਮਾਰਿਆ ਤਾਂ ਮੁਲਜ਼ਮਾਂ ਦੇ ਕੋਲੋਂ ਪਿਸਤੋਲ ਵੀ ਬਰਾਮਦ ਕੀਤੀ ਹੈ।
ਸਖ਼ਤੀ ਨਾਲ ਪੁੱਛ ਗਿੱਛ ਕੀਤੀ ਤਾਂ ਪਤਾ ਲਗਿਆ ਕਿ ਇਨ੍ਹਾਂ ਨੇ ਮੁਕਤਸਰ 'ਚ ਲੁੱਟ ਕੀਤੀ ਹੈ।ਇਸ ਮਾਮਲੇ ਵਿਚ ਪੁਲਿਸ ਨੇ ਪਹਿਲਾਂ ਤੋਂ ਹੀ IPC ਦੀ ਧਾਰਾ 458, 427, 382, 506, 148, 149 ਦੇ ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ।ਘਟਨਾ ਸੀਸੀਟੀਵੀ ਵਿਚ ਰਿਕਾਰਡ ਹੋ ਗਈ ਸੀ।