Crime News: ਉੱਤਰ ਪ੍ਰਦੇਸ਼ (UP) ਦੇ ਕਾਨਪੁਰ ਜ਼ਿਲ੍ਹੇ 'ਚ ਸਾਈਬਰ ਠੱਗਾਂ ਨੇ ਹੁਣ ਧੋਖਾਧੜੀ ਦੇ ਨਵੇਂ ਤਰੀਕੇ ਕੱਢੇ ਹਨ। ਕਾਨਪੁਰ ਤੋਂ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਨੇ ਇੱਕ 80 ਸਾਲਾ ਵਿਅਕਤੀ ਨੂੰ ਬਲੈਕਮੇਲ ਕਰਕੇ 2 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰੀ।
ਕਾਨਪੁਰ ਕਮਿਸ਼ਨਰੇਟ ਦੇ ਨਵਾਬਗੰਜ ਦੇ ਰਹਿਣ ਵਾਲੇ ਬਜ਼ੁਰਗ ਦਯਾਸ਼ੰਕਰ ਪਾਂਡੇ ਨੇ ਪੁਲਿਸ ਨੂੰ ਆਪਣੀ ਆਪਬੀਤੀ ਦੱਸੀ। ਬਜ਼ੁਰਗ ਨੇ ਦੱਸਿਆ ਕਿ ਉਸ ਨੂੰ 25 ਜੂਨ ਰਾਤ ਸਾਢੇ 8 ਅਤੇ 9 ਵਜੇ ਦੇ ਕਰੀਬ ਇੱਕ ਲੜਕੀ ਦੀ ਵੀਡੀਓ ਕਾਲ ਆਈ, ਜਿਸ ਵਿੱਚ ਨੰਬਰ ਅਣਜਾਣ ਸੀ ਪਰ ਪ੍ਰਫਾਈਲ ਫੋਟੋ ਉੱਤੇ ਇੱਕ ਲੜਕੀ ਦੀ ਤਸਵੀਰ ਸੀ।
ਰਾਤ ਦੇ ਹਨੇਰੇ ਵਿੱਚ ਐਨਕਾਂ ਨਾ ਮਿਲਣ ਕਾਰਨ ਉਹ ਤਸਵੀਰ ਪੂਰੀ ਤਰ੍ਹਾਂ ਨਾ ਦੇਖ ਸਕਿਆ ਅਤੇ ਵੀਡੀਓ ਕਾਲ ਚੁੱਕ ਲਈ। ਜਿਵੇਂ ਹੀ ਵੀਡੀਓ ਕਾਲ ਹੋਈ ਤਾਂ ਦੂਜੇ ਪਾਸਿਓਂ ਇੱਕ ਔਰਤ ਨੇ ਗੱਲਾਂ ਦੇ ਨਾਲ-ਨਾਲ ਇੱਕ-ਇੱਕ ਕਰਕੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਅਤੇ ਨਿਰਬਸਤਰ ਹੋ ਕੇ ਆ ਗਈ। ਜਦੋਂ ਤੱਕ ਉਹ ਕੁਝ ਸਮਝ ਪਾਉਂਦਾ, ਉਸ ਨੇ ਫ਼ੋਨ ਕਾਲ ਕੱਟ ਦਿੱਤਾ ਅਤੇ ਸਾਰੀ ਰਾਤ ਉਹ ਇਸ ਕਾਲ ਨੂੰ ਲੈ ਕੇ ਪਰੇਸ਼ਾਨ ਰਿਹਾ।
ਉਸ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਵੀਡੀਓ ਕਾਲ ਕੀਤੀ ਤਾਂ ਉਸ ਨੇ ਬਿਨਾਂ ਕੱਪੜਿਆਂ ਦੇ ਉਸ ਨਾਲ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਦੋਸ਼ ਹੈ ਕਿ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਹੁਣ ਤੱਕ 2 ਲੱਖ 20 ਹਜ਼ਾਰ ਰੁਪਏ ਵਸੂਲੇ ਜਾ ਚੁੱਕੇ ਹਨ।
ਮਾਮਲੇ ਵਿੱਚ ਡੀਸੀਪੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਪੀੜਤ ਨੇ ਨਵਾਬਗੰਜ ਥਾਣੇ ਵਿੱਚ ਸ਼ਕਾਇਤ ਦਿੱਤੀ ਹੈ, ਜਿਸ ਵਿੱਚ ਠੱਗਾਂ ਵੱਲੋਂ 2,20,000 ਰੁਪਏ ਦੀ ਠੱਗੀ ਮਾਰਨ ਦੀ ਗੱਲ ਕਹੀ ਗਈ ਹੈ। ਦਰਜ ਸ਼ਕਾਇਤ ਦੇ ਆਧਾਰ 'ਤੇ ਨਵਾਬਗੰਜ ਥਾਣੇ 'ਚ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਡੀਸੀਪੀ ਸੈਂਟਰਲ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਆਈਟੀ ਐਕਟ ਵਿੱਚ ਰਿਪੋਰਟ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।