ਦਿੱਲੀ ਏਅਰਪੋਰਟ ਤੇ ₹68 ਕੋਰੜ ਦੀ ਹੈਰੋਇਨ ਬਰਾਮਦ, ਸਭ ਤੋਂ ਵੱਡੀਆਂ ਖੇਪਾਂ ਵਿੱਚੋਂ ਇੱਕ
ਏਬੀਪੀ ਸਾਂਝਾ | 25 Jan 2021 11:54 AM (IST)
ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਤਵਾਰ ਨੂੰ ਕਸਟਮ ਵਿਭਾਗ ਨੇ ਯੋਗਾਂਡਾ ਦੇ ਦੋ ਨਾਗਰਿਕ ਨੂੰ 9.8 ਕਿਲੋ ਹੈਰੋਇਨ ਨਾਲ ਕਾਬੂ ਕੀਤਾ ਹੈ।
ਨਵੀਂ ਦਿੱਲੀ: ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਤਵਾਰ ਨੂੰ ਕਸਟਮ ਵਿਭਾਗ ਨੇ ਯੋਗਾਂਡਾ ਦੇ ਦੋ ਨਾਗਰਿਕ ਨੂੰ 9.8 ਕਿਲੋ ਹੈਰੋਇਨ ਨਾਲ ਕਾਬੂ ਕੀਤਾ ਹੈ।ਨਿਊਜ਼ ਏਜੰਸੀ ANI ਮੁਤਾਬਿਕ ਦੋਨਾਂ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਤੇ ਕਾਬੂ ਕੀਤਾ ਗਿਆ।ਇਹ ਦੋਨੋਂ ਐਂਟੀਬੇ ਯੋਗਾਂਡਾ ਤੋਂ ਆਏ ਸੀ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 51 ਪੈਕਟ ਕੁੱਲ੍ਹ 9.8 ਕਿਲੋ ਹੈਰੋਇਨ ਬਰਾਮਦ ਕੀਤੀ ਗਈ।ਇਸ ਦੀ ਕੀਮਤ ਕਰੀਬ 68 ਕਰੋੜ ਦੱਸੀ ਜਾਂਦੀ ਹੈ।ਜਾਣਕਾਰੀ ਮੁਤਾਬਿਕ ਅੰਤਰਰਾਸ਼ਟਰੀ ਏਅਰਪੋਰਟ ਤੇ ਹੁਣ ਤੱਕ ਬਰਾਮਦ ਸਭ ਤੋਂ ਵੱਡੀਆਂ ਨਸ਼ੇ ਦੀਆਂ ਖੇਪਾਂ ਵਿਚੋਂ ਇੱਕ ਹੈ।ਅਗਲੇਰੀ ਕਾਰਵਾਈ ਜਾਰੀ ਹੈ।NDPS Act ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।