ਕਰੌਲੀ: ਰਾਜਸਥਾਨ ਦੇ ਕਰੌਲੀ ਵਿੱਚ ਇੱਕ ਸਾਧੂ ਨੂੰ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਜਾਰੀ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਦੇ ਖੁਲਾਸੇ ਤੋਂ ਬਾਅਦ ਲੋਕਾਂ ਵਿਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਜਸਥਾਨ ਵਿਚ ਅਮਨ-ਕਾਨੂੰਨ ਪੂਰੀ ਤਰ੍ਹਾਂ ਠੱਪ ਹੈ। ਪੁਲਿਸ ਦੇ ਅਨੁਸਾਰ, ਮੰਦਰ ਦੀ ਜ਼ਮੀਨ ਨੂੰ ਲੈ ਕੇ ਪਹਿਲਾਂ ਹੀ ਦੋਵਾਂ ਪਾਸੋਂ ਵਿਵਾਦ ਚੱਲ ਰਿਹਾ ਸੀ।
ਕੀ ਸੀ ਮਾਮਲਾ
ਇਹ ਸਾਰੀ ਘਟਨਾ ਕਰੌਲੀ ਦੇ ਸਪੋਤਰਾ ਥਾਣਾ ਖੇਤਰ ਦੇ ਗ੍ਰਾਮ ਪੰਚਾਇਤ ਬੁਕਾਣਾ ਦੀ ਹੈ। ਇੱਥੇ, 50-ਸਾਲਾ ਬਾਬੂ ਲਾਲ ਵੈਸ਼ਨਵ ਮੰਦਰ 'ਚ ਪੂਜਾ ਕਰਦਾ ਸੀ ਅਤੇ ਮੰਦਰ ਮੁਆਫੀ ਦੀ ਜ਼ਮੀਨ ਤੇ ਵੀ ਉਸੇ ਦਾ ਕਬਜ਼ਾ ਸੀ। ਪਰ ਕੈਲਾਸ਼ ਮੀਨਾ ਨਾਮ ਦੇ ਇੱਕ ਬਦਮਾਸ਼ ਦੀ ਇਸ ਜ਼ਮੀਨ 'ਤੇ ਨਜ਼ਰ ਸੀ। ਇਸ ਜ਼ਮੀਨ 'ਤੇ ਕਬਜ਼ਾ ਕਰਨ ਲਈ ਮੁਲਜ਼ਮ ਕੈਲਾਸ਼ ਮੀਨਾ ਨੇ ਪੈਟਰੋਲ ਪਾ ਕੇ ਪੁਜਾਰੀ ਨੂੰ ਅੱਗ ਲਾ ਦਿੱਤੀ।
ਇਸ ਘਟਨਾ ਤੋਂ ਬਾਅਦ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, ‘ਰਾਜ ਵਿੱਚ ਹਰ ਤਰ੍ਹਾਂ ਦੇ ਅਪਰਾਧ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਸਪੋਤਰਾ ਵਿਚ ਮੰਦਿਰ ਦੇ ਪੁਜਾਰੀ ਨੂੰ ਜ਼ਿੰਦਾ ਸਾੜਨ ਦੀ ਘਟਨਾ ਦਰਸਾਉਂਦੀ ਹੈ ਕਿ ਅਪਰਾਧੀਆਂ ਵਿਚ ਕਾਨੂੰਨ ਦਾ ਡਰ ਖ਼ਤਮ ਹੋ ਗਿਆ ਹੈ। ਰਾਜ ਦੇ ਲੋਕ ਡਰੇ ਹੋਏ ਹਨ, ਆਖਰਕਾਰ, ਗਹਿਲੋਤ ਜੀ, ਤੁਸੀਂ ਕਦੋਂ ਤੱਕ ਅਪਰਾਧੀਆਂ ਦਾ ਮਸੀਹਾ ਰਹੋਗੇ? '
ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਵੀ ਇਸ ਪੂਰੇ ਮਾਮਲੇ 'ਤੇ ਟਵੀਟ ਕੀਤਾ ਹੈ। ਉਸਨੇ ਲਿਖਿਆ, 'ਕਰੌਲੀ ਜ਼ਿਲ੍ਹੇ ਦੇ ਸਪੋਤਰਾ 'ਚ ਮੰਦਿਰ ਦੇ ਪੁਜਾਰੀ ਨੂੰ ਜ਼ਿੰਦਾ ਸਾੜਨ ਦੇ ਮਾਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ।'
ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਰਮੇਸ਼ ਮੀਨਾ ਨੇ ਟਵੀਟ ਕਰਕੇ ਜਵਾਬ ਦਿੱਤਾ। ਉਸਨੇ ਲਿਖਿਆ, 'ਸਪੋਤਰਾ' ਚ ਮੰਦਿਰ ਦੇ ਪੁਜਾਰੀ ਬਾਬੂ ਲਾਲ ਜੀ ਨੂੰ ਜ਼ਿੰਦਾ ਸਾੜਨ ਦੀ ਘਟਨਾ ਨਿੰਦਣਯੋਗ ਹੈ। ਅਜਿਹੀਆਂ ਘਟਨਾਵਾਂ ਸਿਵਲ ਸੁਸਾਇਟੀ ਲਈ ਸਹੀ ਨਹੀਂ ਹਨ। ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਮੁੱਖ ਦੋਸ਼ੀ ਨੂੰ ਫੜ ਲਿਆ ਗਿਆ ਹੈ, ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਨ ਦੀ ਹਦਾਇਤ ਕੀਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸਾਰੀ ਘਟਨਾ ‘ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦਾ ਐਲਾਨ ਕੀਤਾ ਹੈ।