ਸ੍ਰੀ ਮੁਕਤਸਰ ਸਾਹਿਬ: ਭਾਰਤੀ ਜਨਤਾ ਯੁਵਾ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ (BJP’s Muktsar block senior vice-president) ਅਤੇ ਭਾਜਪਾ ਮੰਡਲ ਦੇ ਮੀਤ ਪ੍ਰਧਾਨ ਵਿਸ਼ਾਲ ਕਮਰਾ (37) ਨੇ ਸੋਮਵਾਰ ਬਾਅਦ ਦੁਪਹਿਰ ਆਪਣੇ ਘਰ ਵਿੱਚ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਉਸ ਨੇ ਦਵਾਈ ਨਿਗਲਣ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ ਹੈ ਪਰ ਇਸ ਵਿੱਚ ਕਿਸੇ ਵਿਅਕਤੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਸੁਸਾਈਡ ਨੋਟ ਮੁਤਾਬਕ ਵਿਸ਼ਾਲ ਕਮਰਾ (Vishal Kamra) ਲੰਬੇ ਸਮੇਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸੀ।


ਥਾਣਾ ਸਿਟੀ ਦੀ ਪੁਲਿਸ ਨੇ ਬੈੱਡ ਤੋਂ ਮਿਲੇ ਸੁਸਾਈਡ ਨੋਟ, ਮੋਬਾਈਲ ਫੋਨ ਅਤੇ ਇੱਕ ਕਾਲੀ ਸ਼ੀਸ਼ੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਵਿਸ਼ਾਲ ਕਮਰਾ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਵੀ ਰਹਿ ਚੁੱਕੇ ਹਨ। ਦੱਸਿਆ ਜਾਂਦਾ ਹੈ ਕਿ ਦੁਪਹਿਰ ਸਮੇਂ ਘਰ 'ਚ ਕੰਮ ਕਰਦੀ ਨੌਕਰਾਣੀ ਨੇ ਉਸ ਨੂੰ ਗੰਭੀਰ ਹਾਲਤ 'ਚ ਦੇਖਿਆ ਅਤੇ ਫੌਰਨ ਉਸ ਦੇ ਭਰਾ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ।


ਪਰਿਵਾਰ ਵਾਲੇ ਉਸ ਨੂੰ ਨਿੱਜੀ ਹਸਪਤਾਲ ਲੈ ਗਏ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸ਼ਹਿਰ ਦੇ ਸਾਰੇ ਭਾਜਪਾ ਆਗੂ ਹਸਪਤਾਲ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ। ਥਾਣਾ ਸਿਟੀ ਦੇ ਏਐਸਆਈ ਬਲਦੇਵ ਸਿੰਘ ਵੀ ਮੌਕੇ ’ਤੇ ਪੁੱਜੇ।


ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਸੁਸਾਈਡ ਨੋਟ ਤੋਂ ਇਲਾਵਾ ਮੌਕੇ ਤੋਂ ਇੱਕ ਕਾਲੇ ਰੰਗ ਦੀ ਖਾਲੀ ਸ਼ੀਸ਼ੀ ਮਿਲੀ ਹੈ, ਜਿਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਮੋਬਾਈਲ ਫੋਨ ਵੀ ਜ਼ਬਤ ਕਰ ਲਏ ਗਏ ਹਨ।


ਮ੍ਰਿਤਕ ਵਿਸ਼ਾਲ ਕਮਾਰ ਨੇ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਂ ਲਿਖੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਉਸ ਨੇ ਜ਼ਿੰਦਗੀ 'ਚ ਕਦੇ ਕੋਈ ਮਾੜਾ ਕੰਮ ਨਹੀਂ ਕੀਤਾ ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ। ਮੈਂ 25 ਸਾਲਾਂ ਤੋਂ ਲਗਾਤਾਰ ਪ੍ਰੇਸ਼ਾਨੀ ਝੱਲ ਰਿਹਾ ਹਾਂ। ਕੰਮ ਨਹੀਂ ਚਲ ਰਿਹਾ ਸੀ। ਕੰਮ 'ਤੇ ਲੱਖਾਂ ਰੁਪਏ ਲਗਾ ਦਿੱਤੇ। ਦੁਕਾਨ ਦੀ ਕੁਲੈਕਸ਼ਨ ਸੱਤ ਤੋਂ ਅੱਠ ਲੱਖ ਰੁਪਏ ਹੈ।


ਇਹ ਵੀ ਪੜ੍ਹੋ: PBKS vs CSK: 200ਵੇਂ ਮੈਚ 'ਚ ਸ਼ਿਖਰ ਧਵਨ ਨੇ ਰਚਿਆ ਇਤਿਹਾਸ, ਆਪਣੇ ਨਾਂ ਕੀਤੇ ਇਹ 4 ਵੱਡੇ ਰਿਕਾਰਡ