Crime News: ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੀ ਰਤਨਗੜ੍ਹ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਉਮਰ ਕਰੀਬ 32 ਸਾਲ ਹੈ। ਉਸ ਨੇ ਕੁਝ ਹੀ ਦਿਨਾਂ 'ਚ 6 ਵਿਆਹ ਕਰ ਲਏ ਹਨ। ਇਸ ਤੋਂ ਇਲਾਵਾ ਉਸ ਦੇ ਤਿੰਨ ਬੱਚੇ ਹਨ। ਉਹ ਸੱਤਵੀਂ ਵਾਰ ਵਿਆਹ ਕਰਨ ਦੀ ਤਿਆਰੀ ਕਰ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।


ਇਹ ਵੀ ਪੜ੍ਹੋ: Crime News: ਅੱਧੀ ਰਾਤ ਨੂੰ ਧੀ ਦੇ ਕਮਰੇ 'ਚੋਂ ਆਈਆਂ ਆਵਾਜ਼ਾਂ, ਰਿਸ਼ਤੇਦਾਰਾਂ ਨੂੰ ਹੋਇਆ ਸ਼ੱਕ, ਜਦੋਂ ਅੰਦਰ ਜਾ ਕੇ ਦੇਖਿਆ ਤਾਂ...


ਰਤਨਗੜ੍ਹ ਪੁਲਿਸ ਨੇ ਦੱਸਿਆ ਕਿ 32 ਸਾਲਾ ਵੀਰਪਾਲ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਨਾਲ ਉਸ ਦਾ ਇੱਕ ਸਾਥੀ ਵੀ ਫੜਿਆ ਗਿਆ ਹੈ। ਪਰ ਪੁਲਿਸ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ ਹੈ। ਦੋਵੇਂ ਇਕੱਠੇ ਮੈਰਿਜ ਕੰਪਨੀ ਚਲਾਉਂਦੇ ਸਨ। ਵੀਰਪਾਲ ਹੁਣ ਤੱਕ ਛੇ ਵਿਆਹ ਕਰ ਲਏ ਹਨ। ਉਸ ਨੇ ਇਹ ਵਿਆਹ ਨਾਗੌਰ, ਬੀਕਾਨੇਰ ਅਤੇ ਚੁਰੂ ਜ਼ਿਲ੍ਹਿਆਂ ਵਿੱਚ ਕੀਤੇ। ਉਹ ਵਿਆਹ ਤੋਂ ਪਹਿਲਾਂ ਤਿੰਨ ਤੋਂ ਚਾਰ ਲੱਖ ਰੁਪਏ ਲੈ ਕੇ ਆਪਣੇ ਆਪ ਨੂੰ ਕੰਗਾਲ ਦੱਸਦੀ ਸੀ ਅਤੇ ਉਸ ਤੋਂ ਬਾਅਦ 20 ਦਿਨਾਂ ਤੋਂ ਵੱਧ ਕਿਸੇ ਵੀ ਲਾੜੇ ਕੋਲ ਨਹੀਂ ਰਹਿੰਦੀ ਸੀ। 20 ਦਿਨਾਂ ਦੇ ਅੰਦਰ-ਅੰਦਰ ਉਹ ਘਰੋਂ ਸਾਰੇ ਪੈਸੇ, ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਭੱਜ ਜਾਂਦੀ ਸੀ।


ਪੁਲਿਸ ਨੇ ਦੱਸਿਆ ਕਿ ਵੀਰਪਾਲ ਦੇ ਤਿੰਨ ਬੱਚੇ ਅਤੇ ਇੱਕ ਪਤੀ ਵੀ ਹੈ। ਪਰ ਉਸ ਨੇ ਆਪਣੇ ਸ਼ੌਂਕ ਪੂਰੇ ਕਰਨ ਲਈ ਸਾਰਾ ਕੁਝ ਆਪਣੇ ਬੱਚੇ ਅਤੇ ਪਰਿਵਾਰ ਨੂੰ ਛੱਡ ਦਿੱਤਾ। ਫਿਲਹਾਲ ਚੁਰੂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਖਿਲਾਫ ਸ਼ਿਕਾਇਤ ਕਰਨ ਵਾਲੇ ਭੱਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਵੀਰਪਾਲ ਦਾ ਵਿਆਹ 24 ਅਪ੍ਰੈਲ 2024 ਨੂੰ ਹੋਇਆ ਸੀ। ਉਸ ਨੇ ਆਪਣੇ ਆਪ ਨੂੰ ਬੀਕਾਨੇਰ ਦਾ ਰਹਿਣ ਵਾਲੀ ਦੱਸਿਆ ਸੀ। ਪਰ ਪਤਾ ਲੱਗਿਆ ਕਿ ਉਹ ਚੁਰੂ ਦੀ ਰਹਿਣ ਵਾਲੀ ਸੀ। 19 ਦਿਨ ਘਰ 'ਚ ਰਹਿਣ ਤੋਂ ਬਾਅਦ ਉਹ ਗਹਿਣੇ ਅਤੇ ਪੈਸੇ ਲੈ ਕੇ ਭੱਜ ਗਈ। ਪੁਲਿਸ ਨੇ ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਇਕ ਸਾਥੀ ਨੂੰ ਵੀ ਡਿਮਾਂਡ 'ਤੇ ਲਿਆ ਗਿਆ ਹੈ।


ਇਹ ਵੀ ਪੜ੍ਹੋ: ਸ਼ਰਮਨਾਕ...! ਮਾਸੀ ਨੇ ਸਰੀਰਿਕ ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ 10ਵੀਂ ਦੇ ਜਵਾਕ ਨੇ ਕੀਤਾ ਕਤਲ, ਇੰਝ ਹੋਇਆ ਖ਼ੁਲਾਸਾ