ਬਰਨਾਲਾ : ਬਰਨਾਲਾ ਦੇ ਇੱਕ ਸੀਐਨਜੀ ਪੰਪ ’ਤੇ ਗੈਸ ਪਵਾਉਣ ਆਏ ਕੁਝ ਨੌਜਵਾਨਾਂ ਅਤੇ ਪੈਟਰੋਲ ਪੰਪ ਮਾਲਕ ਵਿਚਕਾਰ ਬਹਿਸ ਹੋ ਗਈ। ਜਦੋਂ ਬਹਿਸਬਾਜ਼ੀ ਦੌਰਾਨ ਮਾਮਲਾ ਵੱਧ ਗਿਆ ਤਾਂ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਪ ਮਾਲਕ ਤੇ ਉਸ ਦੇ ਪੁੱਤਰ ਦੀ ਕੁੱਟਮਾਰ ਕੀਤੀ। ਓਥੇ ਹੀ ਪੈਟਰੋਲ ਪੰਪ ਦੇ ਮਾਲਕ ਵੱਲੋਂ ਆਪਣੀ ਸਵੈ-ਰੱਖਿਆ 'ਚ ਨੌਜਵਾਨਾਂ 'ਤੇ ਗੋਲੀ ਚਲਾਈ। ਜਿਸ ਕਾਰਨ 2 ਗੋਲੀਆਂ ਲੱਗਣ ਕਾਰਨ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ।ਲੁਧਿਆਣਾ ਰੈਫਰ ਕੀਤਾ ਗਿਆ, ਜਦਕਿ ਪੁਲਿਸ ਪੰਪ ਮਾਲਕ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ, ਸਾਰੀ ਘਟਨਾ CCTV ਕੈਮਰੇ 'ਚ ਕੈਦ ਹੋ ਗਈ ਹੈ।
ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮਾਲਕ ਸੰਜੂ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਨੌਜਵਾਨ ਉਨ੍ਹਾਂ ਦੇ ਪੰਪ 'ਤੇ ਸੀ.ਐਨ.ਜੀ ਪਵਾਉਣ ਲਈ ਆਇਆ ਸੀ ਅਤੇ ਇਸ ਦੌਰਾਨ ਉਸ ਨੌਜਵਾਨ ਦੇ ਪੈਟਰੋਲ ਪੰਪ 'ਤੇ ਕੰਮ ਕਰਦੇ ਵਿਅਕਤੀ ਨਾਲ ਬਹਿਸ ਹੋ ਗਈ ਸੀ ਅਤੇ ਕੁਝ ਦੇਰ ਬਾਅਦ ਕੁਝ ਨੌਜਵਾਨ ਡਾਂਗਾਂ -ਸੋਟੀਆਂ ਨਾਲ ਪੈਟਰੋਲ ਪੰਪ 'ਤੇ ਆਏ ਅਤੇ ਉਨ੍ਹਾਂ ਦੇ ਬੇਟੇ ਅਤੇ ਚਾਚੇ ਦੀ ਪੂਰੀ ਕੁੱਟਮਾਰ ਕੀਤੀ।
ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਪੁਲਿਸ ਮੌਜੂਦਗੀ 'ਚ ਉਨ੍ਹਾਂ ਦੇ ਲੜਕੇ ਅਤੇ ਚਾਚੇ ਦੀ ਨੌਜਵਾਨਾਂ ਨੇ ਕੁੱਟਮਾਰ ਕੀਤੀ, ਜਦਕਿ ਉਸ ਨੇ ਇਸ ਪੂਰੇ ਮਾਮਲੇ ਲਈ ਐੱਸਐੱਚਓ ਸਿਟੀ ਵਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਨੇ ਸਵੈ-ਰੱਖਿਆ ਵਿਚ ਗੋਲੀ ਚਲਾਈ ਹੈ ਅਤੇ ਜੇਕਰ ਉਹ ਗੋਲੀ ਨਾ ਚਲਾਉਂਦਾ ਤਾਂ ਹਮਲਾਵਰ ਨੌਜਵਾਨ ਉਸ ਦੇ ਲੜਕੇ ਅਤੇ ਚਾਚੇ ਨੂੰ ਮਾਰ ਦਿੰਦੇ।
ਇਸ ਮਾਮਲੇ ਦੇ ਚਸ਼ਮਦੀਦ ਗਵਾਹ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅਚਾਨਕ ਕੁਝ ਨੌਜਵਾਨ ਡੰਡਿਆਂ ਅਤੇ ਹਥਿਆਰਾਂ ਨਾਲ ਪੈਟਰੋਲ ਪੰਪ ਵੱਲ ਆਏ ਅਤੇ ਪੈਟਰੋਲ ਪੰਪ ਦੇ ਮਾਲਕ ਅਤੇ ਉਸ ਦੇ ਲੜਕੇ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਬਾਅਦ 'ਚ ਪੈਟਰੋਲ ਪੰਪ ਮਾਲਕ ਨੇ ਆਤਮ ਰੱਖਿਆ 'ਚ ਤਿੰਨ ਗੋਲੀਆਂ ਚਲਾਈਆਂ ਅਤੇ ਉਹ ਸਿਰਫ਼ ਹਵਾਈ ਫਾਇਰ ਕੀਤੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹਮਲਾਵਰਾਂ ਕੋਲ ਪਿਸਤੌਲ ਆਦਿ ਸਨ ਪਰ ਉਨ੍ਹਾਂ ਨੇ ਕੋਈ ਗੋਲੀ ਨਹੀਂ ਚਲਾਈ ਸੀ।
ਇਸ ਮਾਮਲੇ ਦੇ ਚਸ਼ਮਦੀਦ ਗਵਾਹ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅਚਾਨਕ ਕੁਝ ਨੌਜਵਾਨ ਡੰਡਿਆਂ ਅਤੇ ਹਥਿਆਰਾਂ ਨਾਲ ਪੈਟਰੋਲ ਪੰਪ ਵੱਲ ਆਏ ਅਤੇ ਪੈਟਰੋਲ ਪੰਪ ਦੇ ਮਾਲਕ ਅਤੇ ਉਸ ਦੇ ਲੜਕੇ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਬਾਅਦ 'ਚ ਪੈਟਰੋਲ ਪੰਪ ਮਾਲਕ ਨੇ ਆਤਮ ਰੱਖਿਆ 'ਚ ਤਿੰਨ ਗੋਲੀਆਂ ਚਲਾਈਆਂ ਅਤੇ ਉਹ ਸਿਰਫ਼ ਹਵਾਈ ਫਾਇਰ ਕੀਤੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹਮਲਾਵਰਾਂ ਕੋਲ ਪਿਸਤੌਲ ਆਦਿ ਸਨ ਪਰ ਉਨ੍ਹਾਂ ਨੇ ਕੋਈ ਗੋਲੀ ਨਹੀਂ ਚਲਾਈ ਸੀ।
ਇਸ ਮਾਮਲੇ 'ਚ ਗੋਲੀਬਾਰੀ 'ਚ ਜ਼ਖਮੀ ਹੋਏ ਨੌਜਵਾਨ ਦੇ ਭਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਤਿਰਲੋਕ ਸੀ.ਐੱਨ.ਜੀ ਪੰਪ 'ਤੇ ਸੀ.ਐੱਨ.ਜੀ ਪਵਾਉਣ ਲਈ ਗਿਆ ਸੀ, ਜਿੱਥੇ ਉਸ ਦੀ ਸੀਐਨਜੀ ਪੰਪ ਵਾਲਿਆਂ ਨਾਲ ਬਹਿਸ ਹੋ ਗਈ। ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਦੇ ਹੁਕਮਾਂ ਅਨੁਸਾਰ ਉਸਦਾ ਭਰਾ ਸੀਐਨਜੀ ਪੰਪ ਤੋਂ ਕਾਰ ਲੈਣ ਗਿਆ ਸੀ, ਜਿੱਥੇ ਪੈਟਰੋਲ ਪੰਪ ਦੇ ਮਾਲਕ ਨੇ ਉਸ ਦੇ ਭਰਾ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਭਰਾ ਨੂੰ ਗੋਲੀ ਮਾਰ ਦਿੱਤੀ। ਉਸ ਦੇ ਭਰਾ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਡੀਐੱਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਸਬੰਧੀ ਬਰਨਾਲਾ ਦੇ ਡੀ.ਐਸ.ਪੀ ਸਿਟੀ ਸਤਬੀਰ ਸਿੰਘ ਨੇ ਦੱਸਿਆ ਕਿ ਸਵੇਰੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਜਦੋਂ ਪੁਲਿਸ ਮੁਲਾਜ਼ਮ ਜਾਂਚ ਲਈ ਪੁੱਜੇ ਹੋਏ ਸੀ ਤਾਂ ਉਹ ਕਾਰ ਲੈਣ ਆਏ ਸੀ। ਇਸ ਦੌਰਾਨ ਨੌਜਵਾਨਾਂ ਅਤੇ ਪੈਟਰੋਲ ਪੰਪ ਮਾਲਕ ਵਿਚਾਲੇ ਬਹਿਸ ਹੋ ਗਈ। ਉਨ੍ਹਾਂ ਦੱਸਿਆ ਕਿ ਪੈਟਰੋਲ ਮਾਲਕ ਵੱਲੋਂ ਹਵਾ ਵਿੱਚ ਫਾਇਰ ਕੀਤੇ ਗਏ ਅਤੇ ਐਸਐਸਪੀ ਬਰਨਾਲਾ ਦੇ ਹੁਕਮਾਂ ’ਤੇ ਰਿਵਾਲਵਰ ਅਤੇ ਸੀਸੀਟੀਵੀ ਫੁਟੇਜ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਗੋਲੀਬਾਰੀ ਵਿਚ ਕੌਣ-ਕੌਣ ਜ਼ਖਮੀ ਹੋਇਆ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਸਰਕਾਰੀ ਹਸਪਤਾਲ ਬਰਨਾਲਾ ਤੋਂ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।