Punjab news: ਬਟਾਲਾ ਪੁਲਿਸ ਨੇ ਲੁੱਟ ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗੈਂਗ ਨੂੰ ਚਲਾ ਰਹੇ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 2 ਗੱਡੀਆਂ , 5 ਮੋਟਰਸਾਈਕਲ, 4 ਪਿਸਤੌਲਾਂ 5 ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਬਰਾਮਦ ਹੋਏ ਹਨ।


ਦੱਸ ਦਈਏ ਕਿ ਬੀਤੇ ਦਿਨੀਂ ਦੇਰ ਰਾਤ ਅੰਮ੍ਰਿਤਸਰ-ਪਠਾਨਕੋਟ ਹਾਈਵੇ ਇਸ ਗੈਂਗ ਵਲੋਂ ਪਿਸਤੌਲ ਦੀ ਨੋਕ ‘ਤੇ ਬਟਾਲਾ ਦੇ ਇਕ ਕਾਰੋਬਾਰੀ ਦੀ ਗੱਡੀ ਦੀ ਖੋਹ ਕੀਤੀ ਸੀ ਅਤੇ ਉਸ ਕਾਰੋਬਾਰੀ ਨੂੰ ਗੋਲੀ ਮਾਰ ਜ਼ਖ਼ਮੀ ਕਰ ਫਰਾਰ ਹੋ ਗਏ ਸਨ। ਉੱਥੇ ਹੀ ਪੁਲਿਸ ਅਧਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਗੈਂਗ ਮੈਂਬਰਾਂ ਵਲੋਂ ਪਹਿਲਾ ਵੀ ਅੰਮ੍ਰਿਤਸਰ ਅਤੇ ਹੋਰਨਾਂ ਇਲਾਕਿਆਂ ‘ਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿਤਾ ਗਿਆ ਹੈ| ਉੱਥੇ ਹੀ ਇਸ ਮਾਮਲੇ ਤੋਂ ਇਲਾਵਾ ਇਕ ਕਤਲ ਅਤੇ ਹੋਰਨਾਂ ਵਾਰਦਾਤਾਂ ‘ਚ ਵਾੰਟੇਡ ਗੈਂਗਸਟਰ ਨੂੰ ਵੀ ਪਿਸਤੌਲ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।


ਬਟਾਲਾ ਦੇ SSP ਅਸ਼ਵਨੀ ਗੁਟਿਆਲ ਨੇ ਪ੍ਰੈਸ ਕਾਨਫ਼ਰੰਸ ਕਰ ਦਾਅਵਾ ਕੀਤਾ ਕਿ ਜਿਹੜੇ ਗੈਂਗਸਟਰਾਂ ਨੇ ਇਕ ਕਾਰੋਬਾਰੀ ‘ਤੇ ਫਾਇਰ ਕਰ ਜ਼ਖ਼ਮੀ ਕਰਨ ਤੋਂ ਬਾਅਦ ਗੱਡੀ ਦੀ ਖੋਹ ਕਰ ਫਰਾਰ ਹੋਏ ਗੈਂਗਸਟਰਾਂ ਨੂੰ ਕੁਝ ਘੰਟੇ ਅੰਦਰ ਹੀ ਉਨ੍ਹਾਂ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ।


ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ ! ਅਕਾਲੀ ਆਗੂ ਚੰਦਨ ਗਰੇਵਾਲ ਨੇ ਫੜ੍ਹਿਆ 'ਆਪ ਦਾ ਪੱਲਾ


ਉੱਥੇ ਹੀ ਐਸਐਸਪੀ ਅਸ਼ਵਨੀ ਗੁਟਿਆਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਉਕਤ ਰਣਜੋਧ ਸਿੰਘ ਗੈਂਗ ਨਾਮ ਨਾਲ ਜਾਣੇ ਜਾਂਦੇ ਇਸ ਗੈਂਗ ਦੇ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਲੁੱਟ-ਖੋਹ ਕੀਤੀਆਂ ਹੋਈਆਂ 2 ਗੱਡੀਆਂ ਅਤੇ 5 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਇਨ੍ਹਾਂ ਕੋਲੋਂ 4 ਪਿਸਤੌਲ ਅਤੇ 5 ਮੈਗਜ਼ੀਨ 16 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ ਜਿਨ੍ਹਾਂ ਨਾਲ ਇਨ੍ਹਾਂ ਵਲੋਂ ਵਾਰਦਾਤਾਂ ਨੂੰ ਅੰਜਾਮ ਦਿਤਾ ਜਾਂਦਾ ਸੀ|


ਉੱਥੇ ਹੀ ਐਸਐਸਪੀ ਨੇ ਦੱਸਿਆ ਕਿ ਇਹ ਗੈਂਗ ਪਿਸਤੌਲ ਦੀ ਨੋਕ ‘ਤੇ ਪੈਸੇ ਖੋਹਣ ਦੀਆ ਵਾਰਦਾਤਾਂ ਨੂੰ ਅੰਜਾਮ ਦੇ ਚੁਕੇ ਹਨ ਅਤੇ ਇਹਨਾਂ ਵਲੋਂ ਅੰਮ੍ਰਿਤਸਰ, ਮਜੀਠਾ ਇਲਾਕੇ ‘ਚ ਕਈ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ ਅਤੇ ਇਨ੍ਹਾਂ ਖਿਲਾਫ ਪਹਿਲਾ ਹੀ ਵੱਖ ਵੱਖ 10 ਅਪਰਾਧਿਕ ਮਾਮਲੇ ਦਰਜ ਹਨ।


ਉੱਥੇ ਹੀ ਪੁਲਿਸ ਅਧਕਾਰੀ ਨੇ ਕਿਹਾ ਕਿ ਇਨ੍ਹਾਂ ਖਿਲਾਫ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹ ਉਮੀਦ ਹੈ ਕਿ ਕੀਤੀ ਜਾ ਰਹੀ ਪੁੱਛਗਿੱਛ ‘ਚ ਹੋਰ ਵੀ ਖੁਲਾਸੇ ਹੋਣਗੇ। ਇਸ ਦੇ ਨਾਲ ਹੀ ਬਟਾਲਾ ਪੁਲਿਸ ਵਲੋਂ ਇਕ ਕਤਲ ਦੇ ਮਾਮਲੇ ‘ਚ ਫਰਾਰ ਗੈਂਗਸਟਰ ਸੁਖਰਾਜ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਕੋਲੋਂ ਇਕ ਪਿਸਤੌਲ ਵੀ ਬਰਾਮਦ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਸ ਗੈਂਗਸਟਰ ਦੇ ਖਿਲਾਫ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।


ਇਹ ਵੀ ਪੜ੍ਹੋ: Jalandhar news: 'ਮੁਹੱਲਾ ਕਲੀਨਿਕ ਤਾਂ ਡਰਾਮਾ, ਆਪਣਾ ਨਾਮ ਚਮਕਾਉਣ ਲਈ ਪੁਰਾਣੇ ਸਿਸਟਮ ਨੂੰ ਤਬਾਹ ਕਰਕੇ ਨਵਾਂ ਸਿਸਟਮ ਦਿਖਾ ਰਹੇ'