ਪਟਿਆਲਾ: ਨਾਭਾ ਦੇ ਪਿੰਡ ਗੁਰਦਿੱਤਪੁਰਾ  'ਚ ਲੁੱਟੇਰਿਆਂ ਨੇ ATM ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਸਟੇਟ ਬੈਂਕ ਆਫ ਇੰਡੀਆ ਦੇ ATM ਨੂੰ ਪਾੜ ਕਿ 14 ਲੱਖ 76 ਹਜ਼ਾਰ ਰੁਪਏ ਕੱਢ ਲਏ।ਮੁਲਜ਼ਮ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।ਪਰ ਇਹ ਪੂਰਾ ਮਾਮਲਾ CCTV ਕੈਮਰੇ 'ਚ ਕੈਦ ਹੋ ਗਿਆ।ਪੁਲਿਸ ਇਸ ਲੁੱਟ ਦੀ ਜਾਂਚ 'ਚ ਲੱਗੀ ਹੈ।


 ਪਿੰਡ ਦੇ ਸਰਪੰਚ ਨੇ ਦੱਸਿਆ ਕਿ  ਸਾਨੂੰ ਤਾਂ ਪਤਾ ਹੀ ਨਹੀਂ ਸਾਡੇ ਪਿੰਡ ਵਿੱਚ ਐਡੀ ਵੱਡੀ ਵਾਰਦਾਤ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਨਾਭਾ ਬਲਾਕ ਦੇ ਪਿੰਡ ਗੁਰਦਿੱਤਪੁਰਾ ਵਿਖੇ ਐੱਸ.ਬੀ.ਆਈ ਬੈਂਕ ਦੇ ਬਾਹਰ ਲੱਗੇ ਏ.ਟੀ.ਐਮ ਵਿੱਚੋਂ ਚੋਰਾਂ ਵੱਲੋਂ 14 ਲੱਖ 76 ਹਜ਼ਾਰ ਰੁਪਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਗਏ। ਇਹ ਤਿੰਨ ਸ਼ਾਤਰ ਚੋਰ  ਵੱਲੋਂ ਕਰੀਬ ਅੱਧਾ ਘੰਟੇ ਦੇ ਅੰਦਰ-ਅੰਦਰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।


ਚੋਰਾਂ ਵੱਲੋਂ ਇਹ ਵਾਰਦਾਤਾਂ ਗੈਸ ਕਟਰ ਨਾਲ ਕੱਟ ਕੇ ਅੰਜ਼ਾਮ ਦਿੱਤਾ ਗਿਆ ਅਤੇ ਸਾਰੇ  ਹੀ ਏਟੀਐਮ ਨੂੰ ਸਾਫ ਕਰ ਕੇ ਰਫੂਚੱਕਰ ਹੋ ਗਏ। ਪੁਲੀਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੈਂਕ ਅਧਿਕਾਰੀਆਂ ਨੂੰ ਵੀ ਬਹੁਤ ਲੇਟ ਪਤਾ ਚੱਲਿਆ ਕਿਉਂਕਿ ਏਟੀਐਮ ਦਾ ਸ਼ਟਰ ਨੀਚੇ ਕਰ ਕੇ ਉਹ ਰਫੂਚੱਕਰ ਹੋ ਗਏ ਸਨ।


 ਇਸ ਮੌਕੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਅਤੇ ਪਿੰਡ ਵਾਸੀ ਬਲਵਿੰਦਰ ਸਿੰਘ ਨੇ ਦੱਸਿਆ ਮੇਰੇ ਕੋਲੇ ਸੀ.ਆਈ.ਏ ਸਟਾਫ਼ ਦੇ ਮੁਲਾਜ਼ਮ ਆਏ ਸਨ ਅਤੇ ਉਨ੍ਹਾਂ ਤੋਂ ਹੀ ਮੈਨੂੰ ਪਤਾ ਲੱਗਾ ਹੈ ਕਿ ਏ.ਟੀ.ਐਮ ਵਿੱਚੋਂ ਕਰੀਬ 15 ਲੱਖ ਦੀ ਲੁੱਟ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪਿੰਡ ਵਿੱਚ ਇਸ ਤਰ੍ਹਾਂ ਦੀ ਪਹਿਲੀ ਵਾਰਦਾਤ ਹੀ ਹੈ ਕਿ ਸਾਨੂੰ ਕੁਝ ਪਤਾ ਹੀ ਨਹੀਂ ਨਾ ਹੀ ਸਾਨੂੰ ਬੈਂਕ ਮੁਲਾਜ਼ਮਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ।