ਲੁਧਿਆਣਾ: ਬੀਆਰਐਸ ਨਗਰ ਵਿੱਚ ਬੁੱਧਵਾਰ ਰਾਤ ਨੂੰ ਇੱਕ ਬਜ਼ੁਰਗ ਜੋੜੇ ਦਾ ਆਪਣੇ ਹੀ ਰਿਸ਼ਤੇਦਾਰ ਚਰਨਜੀਤ ਸਿੰਘ ਵੱਲੋਂ ਕਤਲ ਕਰ ਦਿੱਤਾ ਗਿਆ। ਉਹ ਪੰਜਾਬੀ ਮੂਲ ਦਾ ਬ੍ਰਿਟਿਸ਼ ਨਾਗਰਿਕ ਹੈ। ਉਹ ਲੰਡਨ ਵਿੱਚ ਪੈਦਾ ਹੋਇਆ ਸੀ ਅਤੇ ਉੱਥੇ ਹੀ ਵੱਡਾ ਹੋਇਆ ਸੀ। ਉਸ ਦਾ ਮੰਨਣਾ ਸੀ ਕਿ ਉਸ ਦੀ ਭੈਣ ਸਨਪ੍ਰੀਤ ਕੌਰ ਦੇ ਘਰ ਵਿਚ ਝਗੜਾ ਰਹਿੰਦਾ ਹੈ ਕਿਉਂਕਿ ਉਸ ਦੀ ਸੱਸ ਗੁਰਮੀਤ ਕੌਰ ਅਤੇ ਸਹੁਰਾ ਸੁਖਦੇਵ ਸਿੰਘ ਜ਼ਿਆਦਾ ਦਖ਼ਲਅੰਦਾਜ਼ੀ ਕਰਦੇ ਹਨ। ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਹੀ ਜੀਜਾ ਜਗਮੋਹਨ ਸਿੰਘ ਉਸਦੀ ਭੈਣ ਨੂੰ ਪ੍ਰੇਸ਼ਾਨ ਕਰਦਾ ਹੈ। ਉਸ ਦੀ ਭੈਣ ਅਤੇ ਜੀਜਾ ਜਗਮੋਹਨ ਸਿੰਘ ਇਕ ਵਾਰ ਉਸ ਦੇ ਨਾਲ ਲੰਡਨ ਵਿਚ ਰਹਿੰਦੇ ਸਨ ਪਰ ਇਸ ਦਖਲ ਕਾਰਨ ਉਹ ਦੋਵੇਂ ਉਸ ਨੂੰ ਛੱਡ ਕੇ ਐਡਮਟਨ ਵਿਚ ਸ਼ਿਫਟ ਹੋ ਗਏ। ਉਹ ਬਜ਼ੁਰਗ ਜੋੜੇ ਨੂੰ ਭੈਣ-ਭਰਾ ਤੋਂ ਦੂਰੀ ਦਾ ਕਾਰਨ ਮੰਨਦਾ ਸੀ।


ਪੁਲਿਸ ਦੀ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਬਜ਼ੁਰਗ ਸੁਖਦੇਵ ਸਿੰਘ ਹਮੇਸ਼ਾ ਉੱਚੀ ਆਵਾਜ਼ 'ਚ ਗੱਲ ਕਰਦਾ ਸੀ ਅਤੇ ਚਰਨਜੀਤ ਨੂੰ ਇਹ ਗੱਲ ਵੀ ਪਸੰਦ ਨਹੀਂ ਸੀ। ਉਸਦੀ ਦੁਸ਼ਮਣੀ ਵਧਦੀ ਜਾ ਰਹੀ ਸੀ। ਬੁੱਧਵਾਰ ਰਾਤ ਨੂੰ ਜਦੋਂ ਗੱਲ ਹੱਦ ਤੋਂ ਵੱਧ ਗਈ ਤਾਂ ਉਸ ਨੇ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸਨਪ੍ਰੀਤ ਕੌਰ ਦਾ ਵਿਆਹ ਸਾਲ 2008 ਵਿੱਚ ਜਗਮੋਹਨ ਨਾਲ ਹੋਇਆ ਸੀ। ਚਰਨਜੀਤ ਵੀ ਵਿਆਹਿਆ ਹੋਇਆ ਹੈ। ਸਾਲ 2017 'ਚ ਉਸ ਦਾ ਵਿਆਹ ਹੋਇਆ ਸੀ। ਉਦੋਂ ਤੋਂ ਉਸ ਦਾ ਜੀਜੇ ਨਾਲ ਝਗੜਾ ਵੀ ਸ਼ੁਰੂ ਹੋ ਗਿਆ। ਚਰਨਜੀਤ ਜਨਵਰੀ ਵਿੱਚ ਲੰਡਨ ਤੋਂ ਲੁਧਿਆਣਾ ਆਇਆ ਸੀ। ਇੱਥੇ ਜਸਦੇਵ ਸਿੰਘ ਨਗਰ ਨੇੜੇ ਪਿੰਡ ਗਿੱਲ ਵਿੱਚ ਸਹੁਰੇ ਘਰ ਵਿੱਚ ਰਹਿਣ ਲੱਗਾ। ਜਨਵਰੀ ਤੋਂ 4 ਮਈ ਤੱਕ ਉਹ ਲਗਾਤਾਰ ਸੁਖਦੇਵ ਸਿੰਘ ਦੇ ਸੰਪਰਕ ਵਿੱਚ ਸੀ। ਇਸ ਦੌਰਾਨ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ।



ਦਿਨ ਵਿੱਚ ਦੋ ਵਾਰ ਕਤਲ ਦੀ ਕੀਤੀ ਕੋਸ਼ਿਸ਼ 

ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਨੇ ਦੱਸਿਆ ਕਿ ਚਰਨਜੀਤ ਨੇ 4 ਮਈ ਨੂੰ ਦੋ ਵਾਰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਪਹਿਲਾਂ ਜਦੋਂ ਦੁਪਹਿਰ 2 ਵਜੇ ਉਸ ਨੇ ਘਰ ਅੰਦਰ ਜਾ ਕੇ ਦੇਖਿਆ ਤਾਂ ਉਸ ਨੂੰ ਸੁਖਦੇਵ ਸਿੰਘ ਦੀ ਕਾਰ ਨਜ਼ਰ ਨਹੀਂ ਆਈ। ਦੂਜੀ ਵਾਰ ਸ਼ਾਮ ਚਾਰ ਵਜੇ ਘਰ ਨੇੜੇ ਆਇਆ ਪਰ ਉਸ ਸਮੇਂ ਵੀ ਸੁਖਦੇਵ ਆਪਣੀ ਲੜਕੀ ਕੋਲ ਗਿਆ ਹੋਇਆ ਸੀ। ਰਾਤ ਨੂੰ ਘਰ ਆਉਂਦੇ ਹੀ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਦੋਵਾਂ ਵਿਚਾਲੇ 10 ਮਿੰਟ ਤੱਕ ਹੋਈ ਬਹਿਸ  

ਰਾਤ ਨੂੰ ਜਦੋਂ ਚਰਨਜੀਤ ਸਿੰਘ ਘਰ ਪਹੁੰਚਿਆ ਤਾਂ ਸੁਖਦੇਵ ਸਿੰਘ ਨੇ ਉਸ ਨਾਲ ਉੱਚੀ ਆਵਾਜ਼ ਵਿਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਇਹ ਗੱਲ ਚੰਗੀ ਨਾ ਲੱਗੀ ਤੇ ਗੁੱਸਾ ਆ ਗਿਆ। ਦੋਵਾਂ ਵਿਚਾਲੇ ਕਰੀਬ 10 ਮਿੰਟ ਤੱਕ ਬਹਿਸ ਹੁੰਦੀ ਰਹੀ। ਇਸ ਦੌਰਾਨ ਉਹ ਉੱਠਿਆ ਅਤੇ ਪਤੀ-ਪਤਨੀ 'ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਸ ਵੱਲੋਂ ਗੇਟ ਨਹੀਂ ਖੁੱਲ੍ਹ ਰਿਹਾ ਸੀ, ਜਿਸ ਕਾਰਨ ਉਹ ਘਰ ਦੇ ਪਿਛਲੇ ਪਾਸੇ ਜਾ ਕੇ ਕੰਧ ’ਤੇ ਚੜ੍ਹਨ ਲੱਗਾ ਪਰ ਬਾਅਦ ’ਚ ਉਹ ਬਾਹਰਲੀ ਕੰਧ ’ਤੇ ਚੜ੍ਹ ਕੇ ਫਰਾਰ ਹੋ ਗਿਆ।