Crime News: ਭੈਣ-ਭਰਾ ਦਾ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਹੈ, ਭੈਣ ਆਪਣੇ ਭਰਾ ਨੂੰ ਰੱਖਣੀ ਬੰਨ੍ਹਦੀ ਹੈ ਤਾਂ ਕਿ ਉਹ ਉਸ ਦੀ ਰਾਖੀ ਕਰ ਸਕੇ। ਪਰ ਉੱਥੇ ਹੀ ਕੁਝ ਲੋਕਾਂ ਨੇ ਇਸ ਪਵਿੱਤਰ ਰਿਸ਼ਤੇ ਨੂੰ ਬਦਨਾਮ ਕਰ ਦਿੱਤਾ ਹੈ। ਦੱਸ ਦਈਏ ਕਿ ਯੂਪੀ ਤੋਂ ਭੈਣ-ਭਰਾ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ। 


ਭਰਾ ਨੇ ਭੈਣ ਨੂੰ ਘਰ ਵਿੱਚ ਇਕੱਲਿਆਂ ਦੇਖ ਦੇ ਉਸ ਦੀ ਪੱਤ ਲੁੱਟ ਲਈ, ਇੰਨਾ ਹੀ ਨਹੀਂ ਉਸ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ। ਭਰਾ ਭੈਣ ਨੂੰ ਇਹ ਕਹਿ ਕੇ ਸਬੰਧ ਬਣਾਉਂਦਾ ਰਿਹਾ ਕਿ ਜੇਕਰ ਉਹ ਮੁਕਰੀ ਤਾਂ ਉਹ ਉਸ ਦੀ ਵੀਡੀਓ ਇੰਟਰਨੈੱਟ 'ਤੇ ਅਪਲੋਡ ਕਰ ਦੇਵੇਗਾ।


ਹਾਲੇ ਇੱਥੇ ਹੀ ਹਵਸ਼ ਦਾ ਖੇਲ ਖਤਮ ਨਹੀਂ ਹੋਇਆ ਸੀ, ਇਸ ਤੋਂ ਬਾਅਦ ਭਰਾ ਨੇ ਆਪਣੀ ਭੈਣ ਨੂੰ ਜੀਜੇ ਦੇ ਹਵਾਲੇ ਕਰ ਦਿੱਤਾ, ਫਿਰ ਉਸ ਨੇ ਆਪਣੀ ਸਾਲੀ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਰੌਲਾ ਪਾ ਕੇ ਉੱਥੋਂ ਭੱਜ ਗਈ। ਇਸ ਮਾਮਲੇ ਨੂੰ ਲੈਕੇ ਸਾਲੇ-ਜੀਜੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।


ਮੈਨਾਠੇਰ ਥਾਣਾ ਖੇਤਰ ਦੇ ਪਿੰਡ ਦੇ ਕੋਲ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਆਸਿਫ ਉਸ ਦੀ ਭੂਆ ਦੇ ਦਿਓਰ ਦਾ ਮੁੰਡਾ ਹੈ। ਉਹ ਸਾਡੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। 5 ਮਈ 2024 ਨੂੰ ਉਹ ਆਪਣੇ ਘਰ ਵਿੱਚ ਇਕੱਲੀ ਸੀ। ਉਸ ਦੇ ਪਰਿਵਾਰ ਵਾਲੇ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਵਿਆਹ ਵਿੱਚ ਗਏ ਹੋਏ ਸੀ। ਉਦੋਂ ਹੀ ਆਸਿਫ਼ ਉਸ ਦੇ ਘਰ ਆ ਜਾਂਦਾ ਹੈ।


ਜਦੋਂ ਉਸ ਨੇ ਉਸ ਨੂੰ ਇਕੱਲਾ ਦੇਖਿਆ ਤਾਂ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆਂ ਉਸ ਨਾਲ ਬਲਾਤਕਾਰ ਕੀਤਾ। ਇਸ ਦੀ ਵੀਡੀਓ ਵੀ ਬਣਾਈ। ਇਸ ਤੋਂ ਬਾਅਦ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਇਸ ਨੂੰ ਇੰਟਰਨੈੱਟ 'ਤੇ ਪੋਸਟ ਕਰਕੇ ਵਾਇਰਲ ਕਰ ਦੇਵੇਗਾ। ਪੀੜਤਾ ਦਾ ਕਹਿਣਾ ਹੈ ਕਿ ਉਹ ਆਪਣੀ ਇੱਜ਼ਤ ਬਚਾਉਣ ਲਈ ਚੁੱਪ ਰਹੀ।


ਉਹ ਉਸ ਨੂੰ ਵੀਡੀਓ ਡਿਲੀਟ ਕਰਨ ਬਾਰੇ ਕਹਿੰਦੀ ਰਹੀ, ਪਰ ਉਹ ਨਹੀਂ ਮੰਨਿਆ। ਉਹ ਉਸ ਨਾਲ ਕਈ ਵਾਰ ਬਲਾਤਕਾਰ ਕਰਦਾ ਰਿਹਾ। ਫਿਰ ਕੁਝ ਦਿਨਾਂ ਬਾਅਦ ਉਸ ਨੇ ਕਿਹਾ ਕਿ ਜੇਕਰ ਤੁਸੀਂ ਵੀਡੀਓ ਡਿਲੀਟ ਕਰਵਾਉਣਾ ਚਾਹੁੰਦੇ ਹੋ ਤਾਂ ਹਰਿਆਣਾ ਦੇ ਪਿੰਡ ਅਮਰੋਹਾ ਵਿੱਚ ਉਸ ਦੇ ਜੀਜਾ ਦਾਨਿਸ਼ ਦੇ ਘਰ ਚੱਲੋ। ਉੱਥੇ ਜਾ ਕੇ ਵੀ ਉਸ ਨੇ ਕੁੜੀ ਨਾਲ ਬਲਾਤਕਾਰ ਕੀਤਾ।


ਇਸ ਤੋਂ ਬਾਅਦ ਉਸ ਨੇ ਕੁੜੀ ਨੂੰ ਆਪਣੇ ਜੀਜਾ ਦਾਨਿਸ਼ ਦੇ ਹਵਾਲੇ ਕਰ ਦਿੱਤਾ। ਜਦੋਂ ਲੜਕੀ ਨੇ ਦਾਨਿਸ਼ ਨੂੰ ਆਸਿਫ਼ ਦੇ ਮੋਬਾਈਲ ਤੋਂ ਵੀਡੀਓ ਡਿਲੀਟ ਕਰਵਾਉਣ ਲਈ ਕਿਹਾ ਤਾਂ ਉਸ ਨੇ ਵੀ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਰੌਲਾ ਪਾਉਣ ਲੱਗੀ ਤਾਂ ਦਾਨਿਸ਼ ਉਸ ਨੂੰ ਛੱਡ ਕੇ ਚਲਾ ਜਾਂਦਾ ਹੈ। ਉਹ ਆਪਣੀ ਜਾਨ ਬਚਾਉਣ ਲਈ ਦਾਨਿਸ਼ ਦੇ ਘਰੋਂ ਬੜੀ ਮੁਸ਼ਕਿਲ ਨਾਲ ਭੱਜਦੀ ਹੈ।


ਪਰ ਦੋਸ਼ੀ ਨੇ ਵੀਡੀਓ ਇੰਟਰਨੈੱਟ 'ਤੇ ਅਪਲੋਡ ਕਰ ਦਿੱਤੀ ਹੈ। ਐੱਸਪੀ ਦੇਹਾਤ ਸੰਦੀਪ ਕੁਮਾਰ ਮੀਨਾ ਨੇ ਦੱਸਿਆ ਕਿ ਦੋਸ਼ੀ ਜੀਜਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤਾ ਦੀ ਮੈਡੀਕਲ ਜਾਂਚ ਤੋਂ ਬਾਅਦ ਅਦਾਲਤ 'ਚ ਉਸ ਦੇ ਬਿਆਨ ਦਰਜ ਕਰਵਾਏ ਜਾਣਗੇ।