ਚੇਨਈ: ਤਾਮਿਲ ਨਾਡੂ ਦੀ ਰਾਜਧਾਨੀ ਚੇਨਈ ਤੋਂ ਇੱਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਹੈਦਰਾਬਾਦ ਦੇ ਮਸ਼ਹੂਰ ਪਲੇਅ ਬੈਕ ਸਿੰਗਰ ਦੀ ਨਾਬਾਲਗ ਬੇਟੀ ਨਾਲ ਜਿਨਸੀ ਸ਼ੋਸ਼ਣ ਹੋਣ ਦਾ ਮਾਮਲਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁਲਜ਼ਮਾਂ ਵਿੱਚ ਇੱਕ ਪਾਦਰੀ ਦਾ ਨਾਂ ਵੀ ਸ਼ਾਮਲ ਹੈ।

Continues below advertisement


ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ

ਜਾਣਕਾਰੀ ਮੁਤਾਬਕ 15 ਸਾਲਾ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਵਿੱਚ 4 ਮੁਲਜ਼ਮਾਂ  ਖਿਲਾਫ ਕੇਸ ਵੀ ਦਰਜ ਕਰ ਲਿਆ ਹੈ। ਸਿੰਗਰ ਨੇ ਇਸ ਪਿੱਛੇ ਆਪਣੀ ਭੈਣ ਦੇ ਪਤੀ, ਉਸ ਦੇ ਰਿਸ਼ਤੇਦਾਰ ਤੇ ਇੱਕ ਪਾਦਰੀ ਤੇ ਦੋਸ਼ ਲਾਏ ਹਨ। ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਘਟਨਾ ਉਦੋਂ ਹੋਈ ਜਦੋਂ ਲੜਕੀ ਆਪਣੀ ਮਾਸੀ ਘਰੇ ਸੀ। ਲੜਕੀ ਨੇ ਵੀ ਇਲਜ਼ਾਮ ਲਾਇਆ ਹੈ ਕਿ ਹੈਨਰੀ ਜੋ ਆਲਾਇਵ ਚਰਚ, ਕਿਲਪੁੱਕ ਦਾ ਪਾਦਰੀ ਹੈ, ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਹੈ।


 ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ

ਪੀੜਤ ਦੀ ਮਾਂ ਦੇ ਇਲਜ਼ਾਮ ਹਨ ਕਿ ਨਾਬਾਲਗ ਨਾਲ ਪਿੱਛਲੇ 8 ਸਾਲਾਂ ਵਿੱਚ ਕਈ ਵਾਰ ਜਿਨਸੀ ਸ਼ੋਸ਼ਣ ਹੋਇਆ ਜਦੋਂ ਉਹ ਆਪਣੀ ਮਾਸੀ ਕੋਲ ਰਹਿੰਦੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ POCSO ਐਕਟ ਦੇ ਨਾਲ ਹੋ ਆਈਪੀਸੀ ਦੀਆਂ ਧਾਰਾਵਾਂ ਲਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ