ਯੂਪੀ : ਉੱਤਰ ਪ੍ਰਦੇਸ਼ ਦੇ ਚੰਦੌਲੀ ਵਿੱਚ ਸ਼ਨੀਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਰਾਣੇ ਮਕਾਨ ਦੀ ਨੀਂਹ ਪੁੱਟੀ ਜਾ ਰਹੀ ਸੀ ਤਾਂ ਨਾਲ ਲੱਗਦੇ ਮਕਾਨ ਦੀ ਕੰਧ ਢਹਿ ਗਈ ਹੈ। ਜਿਸ ਕਾਰਨ 4 ਮਜ਼ਦੂਰ ਦੱਬ ਗਏ ਸਨ। ਇਸ ਹਾਦਸੇ ਵਿੱਚ 3 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਮਲਬੇ ਵਿੱਚੋਂ ਕੱਢੇ ਗਏ ਇੱਕ ਮਜ਼ਦੂਰ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ।


 

ਚੰਦੌਲੀ ਦੇ ਬਲੂਆ ਥਾਣਾ ਖੇਤਰ ਦੇ ਪ੍ਰਭੂ ਪੁਰ ਪਿੰਡ 'ਚ ਸੰਦੀਪ ਯਾਦਵ ਆਪਣੇ ਪੁਰਾਣੇ ਘਰ ਦੀ ਨੀਂਹ ਪੁੱਟ ਰਹੇ ਸਨ। ਇਸੇ ਦੌਰਾਨ ਨਾਲ ਲੱਗਦੇ ਘਰ ਦੀ ਕੰਕਰੀਟ ਦੀ ਕੰਧ ਡਿੱਗ ਗਈ। ਜਿਸ ਵਿੱਚ ਇੱਥੇ ਕੰਮ ਕਰਦੇ ਮਜ਼ਦੂਰ ਦੱਬ ਗਏ। ਇਸ ਹਾਦਸੇ ਤੋਂ ਬਾਅਦ ਚਾਰੇ ਪਾਸੇ ਹੜਕੰਪ ਮਚ ਗਿਆ ਤੇ ਪਿੰਡ ਦੇ ਲੋਕ ਪਹੁੰਚ ਗਏ ਅਤੇ ਮਲਬੇ ਵਿੱਚ ਦੱਬੇ ਮਜ਼ਦੂਰਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ 'ਤੇ ਥਾਣਾ ਬਲੂਆ ਦੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।


ਇਸ ਘਟਨਾ ਦੀ ਸੂਚਨਾ ਮਿਲਦੇ ਹੀ ਚੰਦੌਲੀ ਦੇ ਐੱਸਪੀ ਅੰਕੁਰ ਅਗਰਵਾਲ ਵੀ ਮੌਕੇ 'ਤੇ ਪਹੁੰਚੇ। ਇਸ ਘਟਨਾ ਬਾਰੇ ਉਨ੍ਹਾਂ ਦੱਸਿਆ ਕਿ ਇਹ ਹਾਦਸਾ ਬਲੂਆ ਥਾਣੇ ਦੇ ਪਿੰਡ ਪ੍ਰਭੂ ਪੁਰ ਵਿੱਚ ਵਾਪਰਿਆ ਹੈ। ਜਿੱਥੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢ ਲਿਆ ਗਿਆ ਹੈ। ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ। ਮਲਬੇ ਹੇਠ ਦੱਬੇ ਚਾਰ ਮਜ਼ਦੂਰਾਂ 'ਚੋਂ ਤਿੰਨ ਦੀ ਮੌਤ ਹੋ ਗਈ ਹੈ। 

 


ਸੀਐਮ ਯੋਗੀ ਨੇ ਹਾਦਸੇ 'ਤੇ ਕੀਤਾ ਦੁੱਖ ਪ੍ਰਗਟ  

 

ਸੀਐਮ ਯੋਗੀ ਆਦਿਤਿਆਨਾਥ ਨੇ ਵੀ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਚੰਦੌਲੀ ਜ਼ਿਲੇ 'ਚ ਕੰਧ ਡਿੱਗਣ ਨਾਲ ਹੋਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਵਿਛੜੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕੀਤੀ ਹੈ।ਇਸ ਦੇ ਨਾਲ ਹੀ ਮੁੱਖ ਮੰਤਰੀ ਯੋਗੀ ਨੇ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਰਾਹਤ ਰਾਸ਼ੀ ਦੇਣ ਦੇ ਵੀ ਨਿਰਦੇਸ਼ ਦਿੱਤੇ ਹਨ।