ਧੌਲਪੁਰ: ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਦੇ ਪਿੰਡ ਨਾਗਲਾ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਜਿੱਥੇ ਆਪਣੇ ਪਰਿਵਾਰ ਨੂੰ ਮਿਲਣ ਆਈ ਨਵੀਂ ਵਿਆਹੀ ਮਹਿਲਾ ਦੀ ਉਸ ਦੇ ਹੀ ਕੁਝ ਪਰਿਵਾਰਕ ਮੈਂਬਰਾਂ ਨੇ ਹੱਤਿਆ ਕਰ ਦਿੱਤੀ। ਹਾਸਲ ਜਾਣਕਾਰੀ ਅਨੁਸਾਰ ਪਿੰਕੀ ਨਾਂ ਦੀ ਮਹਿਲਾ ਦਾ ਵਿਆਹ 4 ਮਈ ਨੂੰ ਭਰਤਪੁਰ ਜ਼ਿਲ੍ਹੇ ਦੇ ਬਹਰਾਵਾਲੀ ਪਿੰਡ ਵਿੱਚ ਯੋਗੇਸ਼ ਕੁਮਾਰ ਨਾਲ ਹੋਇਆ ਸੀ। ਉਹ ਵੀਰਵਾਰ ਦੀ ਘਟਨਾ ਤੋਂ ਇੱਕ ਦਿਨ ਪਹਿਲਾਂ ਆਪਣੇ ਪਤੀ ਯੋਗੇਸ਼ ਨਾਲ ਨਗਲਾ ਪਿੰਡ ਵਿੱਚ ਆਪਣੇ ਪੇਕੇ ਘਰ ਆਈ ਸੀ ਜਿੱਥੇ ਉਸ ਦਾ ਕਤਲ ਕਰ ਦਿੱਤਾ ਗਿਆ। ਪਿੰਕੀ ਦੇ ਭਰਾ ਸਤੀਸ਼ ਨੇ ਬਿਆਨ ਦਿੱਤੀ ਹੈ ਕਿ ਉਸ ਦੀ ਭੈਣ ਨੂੰ ਪਰਿਵਾਰ ਦੀ ਹੀ ਉਰਮਿਲਾ ਆਪਣੇ ਨਾਲ ਲੈ ਗਈ। ਉਸ ਤੋਂ ਬਾਅਦ ਕੁਝ ਮੁਲਜ਼ਮ ਉਸ ਦੀ ਭੈਣ ਪਿੰਕੀ ਨੂੰ ਬੰਧਕ ਬਣਾ ਕੇ ਖੇਤਾਂ ਵਿੱਚ ਲੈ ਗਏ ਤੇ ਉਸ ਦੀ ਹੱਤਿਆ ਕਰ ਦਿੱਤੀ। ਫਿਲਹਾਲ ਇਸ ਵਾਰਦਾਤ ਪਿੱਛੇ ਕੀ ਕਾਰਨ ਸੀ ਉਸ ਬਾਰੇ ਪੁਲਿਸ ਤਫਤੀਸ਼ ਕਰ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਅਨੂਪ ਚੌਧਰੀ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।  ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਫਿਰ ਹੋਇਆ ਜਲਥਲ, ਅਗਲੇ ਤਿੰਨ ਦਿਨ ਵਰ੍ਹਦਾ ਰਹੇਗਾ ਮੀਂਹ ਲੌਕਡਾਊਨ ਮਗਰੋਂ ਪੰਜਾਬ ਕਾਂਗਰਸ ਕਰੇਗੀ ਵੱਡਾ ਐਕਸ਼ਨ ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ