ਤਰਨਤਾਰਨ: ਸਰਹੱਦੀ ਜ਼ਿਲ੍ਹੇ ਤਰਨਤਾਰਨ ਦੀ ਪੁਲਿਸ ਨੇ ਪਾਕਿਸਤਾਨ ਪਾਸੋਂ ਡਰੋਨ ਰਾਹੀਂ ਨਸ਼ਾ ਤਸਕਰੀ ਕਰਨ ਵਾਲੇ 02 ਆਰੋਪੀਆਂ ਨੂੰ ਕਾਬੂ ਕੀਤਾ ਹੈ।ਪੁਲਿਸ ਨੇ ਹਵੇਲੀਆ ਥਾਣਾ ਸਰਾਏ ਅਮਾਨਤ ਖਾਂ ਦੇ ਇਲਾਕੇ 'ਚ ਡਿਫੈਂਸ ਲਾਈਨ ਦੇ ਲਾਗੇ ਡਰੋਨ ਦੀਆਂ ਅਵਾਜ਼ਾਂ ਸੁਣੀਆਂ ਸੀ।ਪੁਲਿਸ ਨੇ ਦੋਵਾਂ ਆਰੋਪੀਆਂ ਕੋਲੋਂ ਡਰੋਨ ਦੀਆਂ ਬੈਟਰੀਆਂ, ਚਾਰਜਰ, ਡਾਟਾ ਕੇਬਲ ਅਤੇ ਡਰੋਨ ਦੇ 8 ਪੱਖੇ ਵੀ ਬਰਾਮਦ ਕੀਤੇ ਹਨ।


ਪੁਲਿਸ ਨੇ ਆਰੋਪੀ ਹੁਸਨਪ੍ਰੀਤ ਸਿੰਘ ਉਰਫ ਹੱਸੀ ਪਾਸੋਂ ਇਕ ਬੈਟਰੀ, ਇੱਕ ਚਾਰਜਰ, ਇੱਕ ਡਾਟਾ ਕੇਬਲ ਅਤੇ ਅੱਠ ਡਰੋਨ ਦੇ ਪੱਖੇ ਬ੍ਰਾਮਦ ਕੀਤੇ।ਜਦਕਿ ਸੁਰਜਨ ਸਿੰਘ ਪਾਸੋਂ ਡਰੋਨ 'ਚ ਵਰਤੀ ਜਾਂਦੀ ਇੱਕ ਬੈਟਰੀ ਅਤੇ ਇੱਕ ਚਾਰਜਰ ਬ੍ਰਾਮਦ ਕੀਤਾ ਹੈ।


ਪੁਲਿਸ ਮੁਤਾਬਿਕ ਆਰੋਪੀਆਂ ਨੇ ਕਾਬੂਲ ਕੀਤਾ ਹੈ ਕਿ ਉਨ੍ਹਾਂ ਵੱਲੋਂ ਹੀ ਪਿਛਲੇ ਕੁੱਝ ਦਿਨਾਂ ਤੋਂ ਡਰੋਨ ਰਾਹੀਂ ਸਮਗਲਿੰਗ ਕੀਤੀ ਜਾ ਰਹੀ ਸੀ।ਜਿਨ੍ਹਾਂ ਕੋਲੋਂ ਡਰੋਨ ਦਾ ਸਾਰਾ ਸਮਾਨ ਬ੍ਰਾਮਦ ਕਰਕੇ ਮੁੱਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।ਪੁਲਿਸ ਬਾਕੀ ਰਹਿੰਦੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲੈਣ ਦੀ ਗੱਲ ਕਹੀ ਗਈ ਹੈ।


ਦੱਸ ਦੇਈਏ ਕਿ ਪੰਜਾਬ ਵਿੱਚ ਡਰੋਨ ਰਾਹੀਂ ਤਸਕਰੀ ਕਾਫੀ ਜ਼ਿਆਦਾ ਹੁੰਦੀ ਹੈ।ਤਾਰ ਦੇ ਉਸ ਪਾਰ ਤੋਂ ਡਰੋਨ ਰਾਹੀਂ ਤਸਕਰੀ ਕਰਨ ਵਾਲੇ ਬਿਨ੍ਹਾਂ ਕਿਸੇ ਖੌਫ ਤੋਂ ਇਸਨੂੰ ਅੰਜਾਮ ਦਿੰਦੇ ਹਨ। ਅਕਸਰ ਬੀਐਸਐਫ ਡਰੋਨਾਂ ਨੂੰ ਢੇਰੀ ਵੀ ਕਰਦੀ ਹੈ ਪਰ ਤਸਕਰ ਲਗਾਤਾਰ ਇਸਦੀ ਮਦਦ ਨਾਲ ਸਮਗਲਿੰਗ ਕਰ ਰਹੇ ਹਨ।


 


 


 



ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।