Crime News: ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਪਿਛਲੇ ਮਹੀਨੇ ਹਿੱਟ ਐਂਡ ਰਨ ਮਾਮਲੇ ਵਿੱਚ ਇੱਕ 82 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਕੋਣ ਸਾਹਮਣੇ ਆਇਆ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਿੱਟ ਐਂਡ ਰਨ ਦੀ ਆੜ ਵਿੱਚ ਬਜ਼ੁਰਗ ਦਾ ਕਤਲ ਜਾਣਬੁੱਝ ਕੇ ਕੀਤਾ ਗਿਆ ਸੀ। ਸਾਰਾ ਮਾਮਲਾ 300 ਕਰੋੜ ਰੁਪਏ ਦੀ ਜਾਇਦਾਦ ਦਾ ਹੈ। ਪੁਲਿਸ ਅਨੁਸਾਰ ਬਜ਼ੁਰਗ ਦੇ ਕਤਲ ਦੀ ਸਾਜ਼ਿਸ਼ ਉਸ ਦੀ ਨੂੰਹ ਨੇ ਹੀ ਰਚੀ ਸੀ। ਆਪਣੇ ਸਹੁਰੇ ਦੇ ਕਤਲ ਦੀ ਦੋਸ਼ੀ ਨੂੰਹ ਟਾਊਨ ਪਲਾਨਿੰਗ ਵਿਭਾਗ ਵਿੱਚ ਸਹਾਇਕ ਡਾਇਰੈਕਟਰ ਹੈ।


ਪੁਲਿਸ ਮੁਤਾਬਕ ਦੋਸ਼ੀ ਦਾ ਨਾਂ ਅਰਚਨਾ ਮਨੀਸ਼ ਪੁਤੇਵਾਰ ਹੈ। ਉਸ ਨੇ ਆਪਣੇ ਸਹੁਰੇ ਪੁਰਸ਼ੋਤਮ ਪੁਤੇਵਾਰ (82) ਦਾ ਕਤਲ ਕਰਨ ਲਈ ਸਾਰਥਕ ਬਾਗੜੇ ਨਾਂ ਦੇ ਡਰਾਈਵਰ ਨੂੰ ਸੁਪਾਰੀ ਦਿੱਤੀ ਸੀ। ਡਰਾਈਵਰ ਨੂੰ ਕਤਲ ਦੀ ਸੁਪਾਰੀ ਇੱਕ ਕਰੋੜ ਰੁਪਏ ਵਿੱਚ ਦਿੱਤੀ ਗਈ ਸੀ। ਪੁਲਿਸ ਨੇ ਕਤਲ ਵਿੱਚ ਸ਼ਾਮਲ 3 ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।


ਕੀ ਹੈ ਪੂਰਾ ਮਾਮਲਾ?
ਅਰਚਨਾ ਪੁਤੇਵਾਰ ਤਿੰਨ ਸਾਲਾਂ ਤੋਂ ਗੜ੍ਹਚਿਰੌਲੀ ਦੇ ਟਾਊਨ ਪਲਾਨਿੰਗ ਵਿਭਾਗ ਵਿੱਚ ਅਸਿਸਟੈਂਟ ਡਾਇਰੈਕਟਰ ਰਹੀ ਹੈ। ਅਰਚਨਾ ਦਾ ਪਤੀ ਮਨੀਸ਼ ਡਾਕਟਰ ਹੈ। ਉਸ ਦੀ ਸੱਸ ਸ਼ਕੁੰਤਲਾ ਆਪਰੇਸ਼ਨ ਕਾਰਨ ਹਸਪਤਾਲ 'ਚ ਭਰਤੀ ਸੀ। ਪੁਲਿਸ ਮੁਤਾਬਕ 22 ਮਈ, 2024 ਨੂੰ ਨਾਗਪੁਰ ਦੇ ਅਜਨੀ ਇਲਾਕੇ 'ਚ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇੱਕ ਕਾਰ ਪੁਰਸ਼ੋਤਮ ਪੁਤੇਵਾਰ ਦੇ ਉੱਪਰ ਚੜ੍ਹ ਗਈ। ਇਸ ਘਟਨਾ ਸਮੇਂ ਉਹ ਹਸਪਤਾਲ ਤੋਂ ਆਪਣੀ ਪਤਨੀ ਨੂੰ ਮਿਲ ਕੇ ਵਾਪਸ ਆ ਰਿਹਾ ਸੀ। ਪਹਿਲਾਂ ਤਾਂ ਇਹ ਮਾਮਲਾ ਹਿੱਟ ਐਂਡ ਰਨ ਲੱਗਦਾ ਸੀ ਪਰ ਜਦੋਂ ਨਾਗਪੁਰ ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਰਤਾਂ ਸਾਹਮਣੇ ਆਈਆਂ।


ਇਹ ਵੀ ਪੜ੍ਹੋ: Crime News: ਵਿਆਹ ਤੋਂ 24 ਸਾਲਾਂ ਬਾਅਦ ਵੀ ਨਹੀਂ ਹੋਇਆ ਬੱਚਾ, ਤਾਂ ਜੋੜੇ ਨੇ ਤਾਂਤਰਿਕ ਦੇ ਕਹਿਣ 'ਤੇ ਕਰ ਦਿੱਤਾ ਆਹ ਕਾਰਾ, ਹੁਣ ਹੋ ਰਿਹਾ ਪਛਤਾਵਾ


 ਪੁਰਸ਼ੋਤਮ ਪੁਤੇਵਾਰ ਦੀ ਮੌਤ ਪਿੱਛੇ 300 ਕਰੋੜ ਰੁਪਏ ਦੀ ਜਾਇਦਾਦ ਦਾ ਸਬੰਧ
ਜਾਂਚ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਪੁਰਸ਼ੋਤਮ ਪੁਤੇਵਾਰ ਦੀ ਮੌਤ ਪਿੱਛੇ 300 ਕਰੋੜ ਰੁਪਏ ਦੀ ਜਾਇਦਾਦ ਦਾ ਸਬੰਧ ਹੈ। ਪੁਲਿਸ ਨੇ ਆਪਣੀ ਤਫਤੀਸ਼ ਨੂੰ ਅੱਗੇ ਤੋਰਿਆ। ਇਸ ਦੌਰਾਨ ਨੂੰਹ ਅਰਚਨਾ ਪੁਤੇਵਾਰ ਸ਼ੱਕ ਦੇ ਘੇਰੇ 'ਚ ਆ ਗਈ। ਅਰਚਨਾ ਕਲਾਸ ਵਨ ਅਫਸਰ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਨੇ ਜਾਇਦਾਦ ਹੜੱਪਣ ਲਈ ਆਪਣੇ ਸਹੁਰੇ ਦਾ ਕਤਲ ਕਰਨ ਦੀ ਯੋਜਨਾ ਬਣਾਈ ਸੀ। ਉਸ ਦੇ ਭਰਾ ਪ੍ਰਸ਼ਾਂਤ ਤੇ ਪੀਐਮ ਪਾਇਲ ਨੇ ਇਸ ਵਿੱਚ ਮਦਦ ਕੀਤੀ ਸੀ।


ਸਹੁਰੇ ਨੂੰ ਮਾਰਨ ਲਈ ਨਵੀਂ ਕਾਰ ਖਰੀਦੀ
ਇੱਕ ਪੁਲਿਸ ਅਧਿਕਾਰੀ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਅਰਚਨਾ ਪੁਤੇਵਾਰ ਨੇ ਆਪਣੇ ਸਹੁਰੇ ਦਾ ਕਤਲ ਕਰਨ ਦੀ ਯੋਜਨਾ ਬਣਾਈ ਸੀ। ਕਤਲ ਨੂੰ ਹਿੱਟ ਐਂਡ ਰਨ ਦਾ ਰੂਪ ਦੇਣ ਲਈ ਉਸ ਨੇ ਡਰਾਈਵਰ ਨੂੰ ਸ਼ਾਮਲ ਕਰ ਲਿਆ। ਉਸ ਨੂੰ 1 ਕਰੋੜ ਰੁਪਏ ਦੀ ਸੁਪਾਰੀ ਦਿੱਤੀ। ਕਤਲ ਲਈ ਨਵੀਂ ਕਾਰ ਵੀ ਖਰੀਦੀ ਗਈ। 


ਪੁਲਿਸ ਅਧਿਕਾਰੀ ਮੁਤਾਬਕ ਦੋਸ਼ੀ ਅਰਚਨਾ ਨੇ ਕਥਿਤ ਤੌਰ 'ਤੇ ਆਪਣੇ ਪਤੀ ਦੇ ਡਰਾਈਵਰ ਬਾਗੜੇ ਤੇ ਦੋ ਹੋਰ ਦੋਸ਼ੀਆਂ ਨੀਰਜ ਨਿਮਜੇ ਤੇ ਸਚਿਨ ਧਾਰਮਿਕ ਨਾਲ ਮਿਲ ਕੇ ਆਪਣੇ ਸਹੁਰੇ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ। ਪੁਲਿਸ ਨੇ ਉਸ 'ਤੇ ਆਈਪੀਸੀ ਤੇ ਮੋਟਰ ਵਹੀਕਲ ਐਕਟ ਤਹਿਤ ਕਤਲ ਤੇ ਹੋਰ ਧਾਰਾਵਾਂ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਦੋ ਕਾਰਾਂ, ਸੋਨੇ ਦੇ ਗਹਿਣੇ ਤੇ ਮੋਬਾਈਲ ਫ਼ੋਨ ਵੀ ਜ਼ਬਤ ਕੀਤੇ ਹਨ।


ਅਰਚਨਾ ਪੁਤੇਵਾਰ ਦਾ ਕਰੀਅਰ ਵਿਵਾਦਪੂਰਨ ਰਿਹਾ
ਪੁਲਿਸ ਅਨੁਸਾਰ ਅਰਚਨਾ ਪੁਤੇਵਾਰ ਦਾ ਗੜ੍ਹਚਿਰੌਲੀ ਟਾਊਨ ਪਲਾਨਿੰਗ ਵਿਭਾਗ ਦੀ ਸਹਾਇਕ ਡਾਇਰੈਕਟਰ ਵਜੋਂ ਕਾਰਜਕਾਲ ਵਿਵਾਦਪੂਰਨ ਰਿਹਾ ਸੀ। ਉਸ ਬਾਰੇ ਕਈ ਸ਼ਿਕਾਇਤਾਂ ਨਾਗਪੁਰ ਦੇ ਉੱਚ ਦਫ਼ਤਰ ਤੋਂ ਲੈ ਕੇ ਮੰਤਰਾਲੇ ਤੱਕ ਪਹੁੰਚੀਆਂ ਪਰ ਪ੍ਰਭਾਵ ਕਾਰਨ ਕੋਈ ਕਾਰਵਾਈ ਨਹੀਂ ਹੋਈ।


ਇਹ ਵੀ ਪੜ੍ਹੋ: Viral Video: ਮਹਿਲਾ ਦਾ ਅਸ਼ਲੀਲ ਵੀਡੀਓ ਬਣਾ ਕੇ ਕੀਤਾ ਵਾਇਰਲ, ਜਾਣੋ ਇਸ ਦੇ ਪਿੱਛਾ ਕਿਸ ਦਾ ਹੱਥ