ਕਾਨਪੁਰ: ਉਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਇੱਕ ਡਾਕਟਰ ਨੇ ਆਪਣੀ ਪਤਨੀ ਅਤੇ ਦੋ ਮਾਸੂਮ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।ਇਸ ਤੋਂ ਬਾਅਦ ਡਾਕਟਰ ਨੇ ਆਪਣੇ ਭਰਾ ਨੂੰ ਮੈਸਜ ਕੀਤਾ ਅਤੇ ਪੁਲਿਸ ਭੇਜਣ ਨੂੰ ਕਿਹਾ, ਪਰ ਭਰਾ ਦੇ ਪਹੁੰਚਣ ਤੋਂ ਪਹਿਲਾਂ ਹੀ ਡਾਕਟਰ ਫਰਾਰ ਹੋ ਗਿਆ।


ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੂੰ ਇੱਕ ਨੋਟ ਮਿਲਿਆ, ਜਿਸ ਵਿੱਚ ਹੱਤਿਆ ਦਾ ਕਾਰਨ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਦੱਸਿਆ ਗਿਆ ਸੀ।ਇਸ ਵਿੱਚ ਲਿਖਿਆ ਸੀ ਕਿ ਹੁਣ ਲਾਸ਼ਾਂ ਦੀ ਗਿਣਤੀ ਨਹੀਂ ਕਰਨੀ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਡਾਕਟਰ ਪਿੱਛਲੇ ਲੰਬੇ ਸਮੇਂ ਤੋਂ ਪਰੇਸ਼ਾਨ ਸੀ।



ਇੰਦਰਾ ਨਗਰ ਵਿੱਚ ਡਿਵਿਨਿਟੀ ਅਪਾਰਟਮੈਂਟ 'ਚ ਡਾਕਟਰ ਸੁਸ਼ੀਲ ਕੁਮਾਰ ਆਪਣੇ ਪਰਿਵਾਰ ਸਣੇ ਰਹਿੰਦਾ ਸੀ।ਇਸ ਵਾਰਦਾਤ ਮਗਰੋਂ ਪੂਰੇ ਇਲਾਕੇ ਵਿੱਚ ਹੜਕੰਪ ਮੱਚਿਆ ਹੋਇਆ ਹੈ।ਮ੍ਰਿਤਕਾਂ 'ਚ 48 ਸਾਲਾ ਚੰਦਰਪ੍ਰਭਾ (ਪਤਨੀ), 18 ਸਾਲਾ ਸ਼ੇਖਰ (ਬੇਟਾ) ਅਤੇ ਨਬਾਲਗ ਬੇਟੀ ਸ਼ਾਮਲ ਸੀ।



ਡਾਕਟਰ ਨੇ ਆਪਣੇ ਨੋਟ ਵਿੱਚ ਲਿਖਿਆ ਕਿ ਉਹ ਇੱਕ ਲਾਇਲਾਜ ਬਿਮਾਰੀ ਨਾਲ ਪੀੜਤ ਹੋ ਗਿਆ ਹੈ।ਅਜਿਹੇ ਵਿੱਚ ਉਹ ਆਪਣੇ ਪਰਿਵਾਰ ਨੂੰ ਕਸ਼ਟ ਵਿੱਚ ਨਹੀਂ ਛੱਡ ਸਕਦਾ।ਸਾਰੀਆਂ ਨੂੰ ਮੁਕਤੀ ਦੇ ਮਾਰਗ 'ਤੇ ਛੱਡਕੇ ਜਾ ਰਿਹਾ ਹਾਂ।ਸਾਰੇ ਕਸ਼ਟ ਇੱਕ ਝਟਕੇ ਵਿੱਚ ਖ਼ਤਮ ਕਰ ਰਿਹਾ ਹਾਂ।ਆਪਣੇ ਪਿੱਛੇ ਕਿਸੇ ਨੂੰ ਕਸ਼ਟ ਵਿੱਚ ਨਹੀਂ ਦੇਖ ਸਕਦਾ।ਉਸਨੇ ਆਪਣੇ ਨੋਟ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਜ਼ਿਕਰ ਕੀਤਾ।ਉਸਨੇ ਲਿਖਿਆ ਹੁਣ ਲਾਸ਼ਾਂ ਨਹੀਂ ਗਿਣਨੀਆਂ, ਓਮੀਕਰੋਨ ਸਭ ਨੂੰ ਮਾਰ ਦੇਵੇਗਾ।ਆਪਣੀ ਲਾਪਰਵਾਹੀ ਕਾਰਨ ਅਜਿਹੀ ਥਾਂ ਫੱਸ ਗਿਆ ਹਾਂ ਜਿੱਥੋਂ ਨਿਕਲਣਾ ਮੁਸ਼ਕਿਲ ਹੈ।


 


ਦੱਸਿਆ ਜਾ ਰਿਹਾ ਹੈ ਕਿ ਡਾਕਟਰ ਸੁਸ਼ੀਲ ਕਾਨਪੁਰ ਦੇ ਰਾਮਾ ਮੈਡੀਕਲ ਕਾਲੇਜ ਦੇ ਫੌਰੰਸਿਕ ਵਿਭਾਗ ਵਿੱਚ HOD ਹੈ।ਉਸਨੇ ਕਾਨਪੁਰ ਮੈਡੀਕਲ ਕਾਲਜ ਤੋਂ ਪੜ੍ਹਾਈ ਕੀਤੀ ਹੈ।ਪੁਲਿਸ ਸੁਸ਼ੀਲ ਨੂੰ ਲੱਭਣ ਵਿੱਚ ਲਗੀ ਹੋਈ ਹੈ।ਪੁਲਿਸ ਨੇ ਆਰੋਪੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ