ਹਿਸਾਰ: ਹਰਿਆਣਾ ਦੇ ਜੀਂਦ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ।ਜਿੱਥੇ ਇੱਕ ਬੇਰਹਿਮ ਪਿਓ ਨੇ ਪਿਛਲੇ ਪੰਜ ਸਾਲਾਂ 'ਚ ਇੱਕ-ਇੱਕ ਕਰਕੇ ਆਪਣੇ ਪੰਜ ਬੱਚਿਆਂ ਦਾ ਕਤਲ ਕਰ ਦਿੱਤਾ।ਇਨ੍ਹਾਂ ਵਿਚੋਂ ਦੋ ਬੱਚਿਆਂ ਦਾ ਕਤਲ ਉਸਨੇ ਪਿਛਲੇ ਹਫ਼ਤੇ ਜੀਂਦ ਦੇ ਦੀਦਵਾੜਾ ਪਿੰਡ 'ਚ ਕੀਤਾ।ਆਪਣੇ ਜੁਰਮ ਬਾਰੇ ਇਕਬਾਲ ਕਰਦਿਆਂ ਜੁੰਮਾ ਨੇ ਪਿੰਡ ਦੀ ਪੰਚਾਇਤ ਮੋਹਰੇ ਖੁਲਾਸਾ ਕੀਤਾ ਕਿ ਉਸਨੇ ਕੈਥਲ ਦੇ ਇੱਕ ਤਾਂਤਰਿਕ ਦੀ ਸਲਾਹ 'ਤੇ ਅਜਿਹਾ ਕੀਤਾ ਸੀ। ਪੰਚਾਇਤ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਉਸ ਦੀਆਂ ਧੀਆਂ 7 ਸਾਲਾਨਿਸ਼ਾ (7) ਅਤੇ ਮੁਸਕਾਨ (11) 17 ਜੁਲਾਈ ਨੂੰ ਭੇਦਭਰੇ ਹਾਲਤਾਂ 'ਚ ਲਾਪਤਾ ਹੋ ਗਈਆਂ ਸਨ। ਇੱਕ ਲੜਕੀ ਦੀ ਲਾਸ਼ ਪਿੰਡ ਦੇ ਨੇੜੇ ਹਾਂਸੀ-ਬੁਟਾਣਾ ਲਿੰਕ ਨਹਿਰ ਤੋਂ ਮਿਲੀ ਸੀ, ਜਦੋਂ ਕਿ ਦੂਸਰੀ ਲੜਕੀ ਦੀ ਲਾਸ਼ 7 ਕਿਲੋਮੀਟਰ ਦੀ ਦੂਰੀ 'ਤੇ ਮਿਲੀ ਸੀ।ਪੁਲਿਸ ਇਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਸੀ ਕਿ ਕਿਵੇਂ ਦੋਵਾਂ ਲੜਕੀਆਂ ਦੀ ਹੱਤਿਆ ਕੀਤੀ ਗਈ। ਤਕਰੀਬਨ ਢਾਈ ਸਾਲ ਪਹਿਲਾਂ ਜੁੰਮਾ ਦੇ ਦੋ ਬੱਚਿਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਇੱਕ ਸਾਲ ਬਾਅਦ, ਇੱਕ ਹੋਰ ਪੁੱਤਰ ਦੀ ਵੀ ਮੌਤ ਹੋ ਗਈ।ਅੱਜ ਤੱਕ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਤਿੰਨੋਂ ਬੱਚਿਆਂ ਦੀ ਮੌਤ ਕਿੰਝ ਹੋਈ ਹੈ।ਪਿਛਲੇ 5 ਸਾਲਾਂ ਵਿੱਚ ਜੁੰਮੇ ਦੇ ਪੰਜੋ ਬੱਚਿਆਂ ਦੀ ਮੌਤ ਹੋ ਗਈ।
ਉਸਨੇ ਭਰੀ ਪੰਚਾਇਤ ਅੱਗੇ ਖੁਲਾਸਾ ਕੀਤਾ ਕਿ ਉਸਨੇ ਪੰਜ ਸਾਲ ਪਹਿਲਾਂ ਆਪਣੇ ਵੱਡੇ ਬੇਟੇ ਨੂੰ ਕਤਲ ਕੀਤਾ ਸੀ। ਬਾਅਦ ਵਿਚ ਉਸ ਨੇ ਆਪਣੇ ਦੂਜੇ ਬੇਟੇ ਅਤੇ ਇੱਕ ਧੀ ਦਾ ਕਤਲ ਕਰ ਦਿੱਤਾ। ਹਾਲਾਂਕਿ, ਜਦੋਂ ਨਹਿਰ ਵਿੱਚੋਂ ਲਾਸ਼ਾਂ ਮਿਲੀਆਂ ਤਾਂ ਬੱਚਿਆਂ ਦੀ ਰਹੱਸਮਈ ਮੌਤ ਦੀ ਜਾਂਚ ਕਿਸੇ ਨੇ ਵੀ ਨਹੀਂ ਕੀਤੀ।17 ਜੁਲਾਈ ਨੂੰ, ਉਸਨੇ ਆਪਣੀਆਂ ਧੀਆਂ ਨੂੰ ਜ਼ਹਿਰ ਦੇ ਕੇ ਰਾਤ ਵੇਲੇ ਨਹਿਰ ਵਿੱਚ ਸੁੱਟ ਦਿੱਤਾ।
ਜੁੰਮਾ ਨੇ ਪੰਚਾਇਤ ਨੂੰ ਦੱਸਿਆ ਕਿ ਉਹ ਗਰੀਬੀ ਕਾਰਨ ਬੱਚਿਆਂ ਦੀ ਦੇਖਭਾਲ ਨਹੀਂ ਕਰ ਪਾ ਰਿਹਾ ਸੀ ਅਤੇ ਇੱਕ ਤਾਂਤਰਿਕ ਨੇ ਉਸ ਨੂੰ ਬੱਚਿਆਂ ਨੂੰ ਮਾਰਨ ਦੀ ਸਲਾਹ ਦਿੱਤੀ ਸੀ।ਪੁਲਿਸ ਹੁਣ ਨੇ ਮੁਲਜ਼ਮ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।