ਸੰਗਰੂਰ: ਪੰਜਾਬ ਵਿੱਚ ਏਐਸਆਈ ਦਵਿੰਦਰ ਸਿੰਘ ਰਾਹੀਂ ਕਥਿਤ ਤੌਰ 'ਤੇ 3 ਲੱਖ ਰੁਪਏ ਦੀ ਮੰਗ ਕਰਨ ਅਤੇ ਲੈਣ ਦੇ ਦੋਸ਼ ਵਿੱਚ ਐਸਪੀ ਸੰਗਰੂਰ ਕਰਨਵੀਰ ਸਿੰਘ ਪੀਪੀਐਸ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ 2018 ਦੇ ਤਹਿਤ ਐਫਆਈਆਰ ਦਰਜ ਕੀਤਾ ਗਿਆ ਹੈ। ਏਐਸਆਈ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਐਸਪੀ ਕਰਨਵੀਰ ਸਿੰਘ ਫਰਾਰ ਹੈ। ਇਹ ਜਾਣਕਾਰੀ ਐਸਐਸਪੀ ਸੰਗਰੂਰ ਐਮਐਸ ਸਿੱਧੂ ਨੇ ਦਿੱਤੀ।


ਦੱਸ ਦਈਏ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੰਡਵੀ ਵਿੱਚ ਸਹੁਰਿਆਂ ਵੱਲੋਂ ਇੱਕ ਔਰਤ ਦੀ ਕੁੱਟਮਾਰ ਕਰਕੇ ਅੱਗ ਲਾ ਦਿੱਤੀ ਗਈ। ਜਿਸ ਤੋਂ ਬਾਅਦ ਸਹੁਰੇ ਪੱਖ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਸੰਗਰੂਰ ਦੇ ਐਸਪੀ ਕਰਨਵੀਰ ਸਿੰਘ ਅਤੇ ਉਸ ਦੇ ਰੀਡਰ ਨੇ ਸਾਢੇ ਤਿੰਨ ਲੱਖ ਦੀ ਮੰਗ ਕੀਤੀ ਸੀ। ਜਿਸ ਵਿੱਚੋਂ 3 ਲੱਖ ਰੁਪਏ ਦਿੱਤੇ ਗਏ। ਇਹ ਮਾਮਲਾ ਫਰਵਰੀ ਮਹੀਨੇ ਦਾ ਹੈ।






ਇਸ ਦੌਰਾਨ ਕੁਝ ਦਿਨਾਂ ਬਾਅਦ ਪੀੜਤ ਔਰਤ ਦੀ ਮੌਤ ਹੋ ਗਈ। ਇਸ ਲਈ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਮਾਮਲੇ ਜਾਂਚ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਐੱਸ.ਆਈ.ਟੀ. ਜਾਂਚ ਵਿੱਚ ਪਤਾ ਲੱਗਿਆ ਕਿ ਐਸਪੀ ਕਰਨਵੀਰ ਸਿੰਘ ਅਤੇ ਉਸਦੇ ਰੀਡਰ ਏਐਸਆਈ ਦਵਿੰਦਰ ਸਿੰਘ ਨੇ 3 ਲੱਖ ਰੁਪਏ ਦੀ ਰਿਸ਼ਵਤ ਲਈ ਸੀ।


ਹੁਣ ਐਸਆਈਟੀ ਮੈਂਬਰ ਮੂਨਕ ਦੇ ਡੀਐਸਪੀ ਬਲਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਇਨ੍ਹਾਂ ਖ਼ਿਲਾਫ਼ ਐਫਆਈਆਰ ਨੰਬਰ 66 ਦਰਜ ਕੀਤੀ ਗਈ ਹੈ। ਅੱਜ ਸੰਗਰੂਰ ਪੁਲਿਸ ਨੇ ਰੀਡਰ ਦਵਿੰਦਰ ਸਿੰਘ ਨੂੰ ਮਾਨਯੋਗ ਅਦਾਲਤ ਸੰਗਰੂਰ ਵਿੱਚ ਪੇਸ਼ ਕੀਤਾ, ਐਸਪੀ ਦੀ ਗ੍ਰਿਫ਼ਤਾਰੀ ਬਾਕੀ ਹੈ।


ਡੀਐਸਪੀ ਸੰਗਰੂਰ ਹੰਸ ਰਾਜ ਨੇ ਦੱਸਿਆ ਕਿ ਮਾਣਯੋਗ ਜੱਜ ਸਾਹਿਬ ਨੇ ਸ਼ੁੱਕਰਵਾਰ ਤੱਕ ਦਾ ਰਿਮਾਂਡ ਦਿੱਤਾ ਹੈ, ਉਨ੍ਹਾਂ ਕਿਹਾ ਕਿ ਕੇਐਸਪੀ ਕਰਨਵੀਰ ਦੀ ਗ੍ਰਿਫ਼ਤਾਰੀ ਬਾਕੀ ਹੈ ਜਦੋਂ ਡੀਐਸਪੀ ਨੂੰ ਪੂਰੇ ਮਾਮਲੇ ਬਾਰੇ ਪੁੱਛਿਆ ਤਾਂ ਉਹ ਜਾਂਚ ਦਾ ਹਿੱਸਾ ਹਨ।


ਇਹ ਵੀ ਪੜ੍ਹੋ: ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਟਰ ਵਿਖੇ ਹੋਏ ਗ੍ਰਨੇਡ ਧਮਾਕੇ 'ਤੇ ਡੂੰਘੀ ਚਿੰਤਾ ਪ੍ਰਗਟਾਈ