Crime News : ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Indira Gandhi International Airport) 'ਤੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੀਆਈਐਸਐਫ ਨੇ 15.5 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ (foreign currency) ਜ਼ਬਤ ਕੀਤੀ ਹੈ। ਇਸ ਕਰੰਸੀ ਨੂੰ ਪਾਪੜ ਦੇ ਪੈਕੇਟ ਦੇ ਵਿਚਕਾਰ ਛੁਪਾ ਕੇ ਦੇਸ਼ ਤੋਂ ਬਾਹਰ ਲੈ ਕੇ ਜਾ ਰਿਹਾ ਸੀ। ਸੀਆਈਐਸਐਫ ਸ਼ੱਕ ਹੋਣ 'ਤੇ ਪੜਤਾਲ ਕੀਤਾ ਤਾਂ ਵੱਡਾ ਖੁਲਾਸਾ ਹੋਇਆ।
ਇਸ ਮਾਮਲੇ 'ਚ ਕਥਿਤ ਮੁਲਜ਼ਮ ਰਿਸ਼ੀਕੇਸ਼ ਨੂੰ ਕਸਟਮ ਵਿਭਾਗ ਨੇ ਹਿਰਾਸਤ 'ਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਵਿਸਤਾਰਾ ਦੀ ਫਲਾਈਟ ਰਾਹੀਂ ਰਿਸ਼ੀਕੇਸ਼ ਬੈਂਕਾਕ ਜਾ ਰਿਹਾ ਸੀ। ਸ਼ੱਕ ਪੈਣ 'ਤੇ ਸੀਆਈਐਸਐਫ ਨੇ ਉਸ ਨੂੰ ਰੋਕ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ।
Corona Cases in India: ਦੇਸ਼ 'ਚ ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ, ਕੱਲ੍ਹ ਨਾਲੋਂ 4000 ਵੱਧ ਕੇਸ ਆਏ ਸਾਹਮਣੇ
ਇਸ ਦੌਰਾਨ ਬੈਗ ਵਿੱਚੋਂ ਪਾਪੜ ਦੇ ਪੈਕੇਟ ਮਿਲੇ ਹਨ। ਪਾਪੜ ਦੇ ਵਿਚਕਾਰ 19,900 ਅਮਰੀਕੀ ਡਾਲਰ ਸਨ, ਜੋ ਕਿ ਭਾਰਤੀ ਰੁਪਏ ਵਿੱਚ 15.5 ਲੱਖ ਰੁਪਏ ਹਨ। ਸੀਆਈਐਸਐਫ ਦੀ ਪੁੱਛਗਿੱਛ ਦੌਰਾਨ ਰਿਸ਼ੀਕੇਸ਼ ਇਸ ਰਕਮ ਦਾ ਕੋਈ ਸਹੀ ਹਿਸਾਬ ਨਹੀਂ ਦੇ ਸਕਿਆ। ਇਹ ਅਮਰੀਕੀ ਡਾਲਰ ਪਾਪੜ ਦੇ ਪੈਕੇਟ ਦੇ ਵਿਚਕਾਰ ਛੁਪਾ ਕੇ ਦੇਸ਼ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ।
ਇਸ ਤੋਂ ਬਾਅਦ ਸੀਆਈਐਸਐਫ ਨੇ ਮੁਲਜ਼ਮ ਨੂੰ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ। ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਸਟਮ ਵਿਭਾਗ ਨੂੰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੁਲਜ਼ਮ ਕਿਸ ਮਕਸਦ ਨਾਲ ਅਮਰੀਕੀ ਡਾਲਰ ਛੁਪਾ ਰਿਹਾ ਸੀ।
ਸਿੱਖ ਨੌਜਵਾਨ ਵੱਖਵਾਦੀ ਸੰਗਠਨਾਂ ਦੇ "ਡਾਲਰ ਦੇ ਸੁਪਨਿਆਂ" ਦੇ ਲਾਲਚ 'ਚ ਨਾ ਆਉਣ: ਦਾਦੂਵਾਲ