Chandigarh news: ਚੰਡੀਗੜ੍ਹ ਦੇ ਪਿੰਡ ਬਹਿਲਾਣਾ ਵਿੱਚ ਸਾਈਬਰ ਅਪਰਾਧੀਆਂ ਵਲੋਂ ਇੱਕ ਵਿਅਕਤੀ ਨਾਲ ਲੱਖਾਂ ਦੀ ਠੱਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਅਪਰਾਧੀਆਂ ਨੇ ਵਿਅਕਤੀ ਨਾਲ 16 ਲੱਖ 91 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।


ਵਟਸਐਪ ਤੇ ਲਿੰਕ ਭੇਜ ਕੇ ਖਾਤਾ ਖਾਲੀ ਕੀਤਾ


ਸਾਈਬਰ ਠੱਗਾਂ ਨੇ ਪੀੜਤ ਦੇ ਵਟਸਐਪ 'ਤੇ ਇਕ ਲਿੰਕ ਭੇਜਿਆ ਸੀ, ਜਿਸ 'ਤੇ ਕਲਿੱਕ ਕਰਨ 'ਤੇ ਸਾਈਬਰ ਅਪਰਾਧੀਆਂ ਨੇ ਇਕ ਪਲ 'ਚ ਉਸ ਦਾ ਖਾਤਾ ਖਾਲੀ ਕਰ ਦਿੱਤਾ। ਪੀੜਤ ਨੇ ਥਾਣਾ ਸਾਈਬਰ ਕਰਾਈਮ ਸੈਕਟਰ-17 ਵਿਖੇ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ: Wrestlers Protest: ਪਹਿਲਵਾਨਾਂ ਦੇ ਧਰਨੇ ਵਾਲੀ ਥਾਂ ਜੰਤਰ-ਮੰਤਰ 'ਤੇ ਬੈਰੀਕੇਡਾਂ ਨੂੰ ਕੀਤਾ ਵੈਲਡ, ਕਿਸਾਨਾਂ ਨੇ ਕੀਤਾ ਹੰਗਾਮਾ


16 ਲੱਖ 91 ਹਜ਼ਾਰ ਰੁਪਏ ਦੀ ਮਾਰੀ ਠੱਗੀ


ਜਾਣਕਾਰੀ ਅਨੁਸਾਰ ਪਿੰਡ ਬਹਿਲਾਣਾ ਵਾਸੀ ਅਲੋਕ ਕੁਮਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਵਟਸਐਪ ’ਤੇ ਲਿੰਕ ਭੇਜਿਆ ਸੀ। ਜਿਵੇਂ ਹੀ ਉਸ ਨੇ ਲਿੰਕ 'ਤੇ ਕਲਿੱਕ ਕੀਤਾ, ਸਾਈਬਰ ਠੱਗਾਂ ਨੇ ਉਸ ਦੇ ਖਾਤੇ 'ਚੋਂ ਉਸ ਦੀ ਮਿਹਨਤ ਦੀ ਕਮਾਈ 'ਚੋਂ 16 ਲੱਖ 91 ਹਜ਼ਾਰ ਰੁਪਏ ਕੱਢ ਲਏ। ਪੁਲਿਸ ਨੇ ਸ਼ਿਕਾਇਤ 'ਤੇ ਆਈਪੀਸੀ ਦੀ ਧਾਰਾ 419, 420, 120ਬੀ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


ਸਾਈਬਰ ਧੋਖਾਧੜੀ ਹੋਣ ‘ਤੇ 1930 'ਤੇ ਕਾਲ ਕਰੋ


ਜੇਕਰ ਤੁਸੀਂ ਵੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਵੋ, ਤਾਂ ਤੁਰੰਤ 1930 'ਤੇ ਕਾਲ ਕਰੋ। ਆਪਣੇ ਨਜ਼ਦੀਕੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਲਿਖਤੀ ਸ਼ਿਕਾਇਤ ਵੀ ਦਿਓ। ਸਾਈਬਰ ਮਾਹਰਾਂ ਅਨੁਸਾਰ ਸ਼ਿਕਾਇਤ ਮਿਲਦੇ ਹੀ ਸਾਈਬਰ ਟੀਮ ਬੈਂਕ ਨੋਡਲ ਅਫ਼ਸਰ ਨੂੰ ਸੂਚਿਤ ਕਰਦੀ ਹੈ। ਨੋਡਲ ਅਫ਼ਸਰ ਆਪਣੇ ਬੈਂਕਾਂ ਵਿਚ ਫਰਜ਼ੀ ਲੈਣ-ਦੇਣ 'ਤੇ ਤੁਰੰਤ ਕਾਰਵਾਈ ਕਰਦੇ ਹਨ।


ਇਹ ਵੀ ਪੜ੍ਹੋ: Crime news: ਪੈਟਰੋਲ ਪੰਪ 'ਤੇ 3 ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਪੈਸੇ ਲੁੱਟ ਕੇ ਹੋਏ ਫਰਾਰ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।