Crime News: ਫੇਸਬੁੱਕ 'ਤੇ ਦੋਸਤੀ ਕਰਨ ਤੋਂ ਬਾਅਦ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਗਲਤ ਕੰਮ ਕੀਤਾ। ਇਸ ਮਾਮਲੇ ਵਿੱਚ ਪ੍ਰੇਮੀ ਅਤੇ ਉਸ ਦੇ ਪਰਿਵਾਰ ਵਾਲਿਆਂ ਦੇ ਖਿਲਾਫ ਥਾਣਾ ਬਿਥਰੀ ਵਿੱਚ ਰਿਪੋਰਟ ਦਰਜ ਕਰਵਾਈ ਗਈ। ਬਰੇਲੀ ਦੇ ਇਜੱਤਨਗਰ ਖੇਤਰ ਵਿੱਚ ਰਹਿਣ ਵਾਲੀ ਕੁੜੀ ਦਾ ਕਹਿਣਾ ਹੈ ਕਿ 25 ਮਈ 2022 ਨੂੰ ਫੇਸਬੁੱਕ 'ਤੇ ਬਿਥਰੀ ਦੇ
ਪਿੰਡ ਡੋਹਰੀਆ ਦੇ ਰਹਿਣ ਵਾਲੇ ਕੁਨਾਲ ਪਟੇਲ ਨਾਲ ਉਸ ਦੀ ਗੱਲਬਾਤ ਹੋਈ। ਇਸ ਤੋਂ ਬਾਅਦ ਦੋਹਾਂ ਨੇ ਆਪਸ ਵਿੱਚ ਮਿਲਣਾ ਸ਼ੁਰੂ ਕਰ ਦਿੱਤਾ ਅਤੇ ਕੁਨਾਲ ਨੇ ਉਸ ਨਾਲ ਵਿਆਹ ਦਾ ਵਾਅਦਾ ਕਰਕੇ ਸਰੀਰਕ ਸਬੰਧ ਬਣਾ ਲਏ। ਕੁਨਾਲ ਉਸ ਨੂੰ ਧੋਖਾ ਨਾ ਦੇਵੇ ਜਿਸ ਕਰਕੇ ਕੁੜੀ ਨੇ ਆਪਣੇ ਘਰ ਜਾ ਕੇ ਮਾਪਿਆਂ, ਭੈਣ, ਮਾਮਾ-ਮਾਮੀ ਅਤੇ ਨਾਨੀ ਨੂੰ ਇਸ ਬਾਰੇ ਦੱਸ ਦਿੱਤਾ।
ਕੁੜੀ ਦੇ ਪਰਿਵਾਰ ਵਾਲਿਆਂ ਨੂੰ ਲਵ ਮੈਰਿਜ ਤੋਂ ਕੋਈ ਦਿੱਕਤ ਨਹੀਂ ਸੀ। ਇਸ ਤੋਂ ਬਾਅਦ ਕੁਨਾਲ ਉਸ 'ਤੇ ਹੱਕ ਜਤਾਉਣ ਲੱਗ ਪਿਆ। ਉੱਥੇ ਹੀ ਨੈਨੀਤਾਲ, ਕਾਠਗੋਦਾਮ ਅਤੇ ਹੋਟਲ ਵਿੱਚ ਲਿਜਾ ਕੇ ਪਤੀ-ਪਤਨੀ ਵਾਂਗ ਰੁਕਣ ਲੱਗ ਗਿਆ। ਜਦੋਂ ਕੁੜੀ ਦੀ ਮਾਂ ਮੁੰਡੇ ਦੇ ਘਰ ਵਿਆਹ ਦੀ ਗੱਲਬਾਤ ਕਰਨ ਲਈ ਗਈ ਤਾਂ ਉਨ੍ਹਾਂ ਨੇ ਗਾਲਾਂ ਕੱਢ ਕੇ ਵਿਆਹ ਤੋਂ ਮਨ੍ਹਾ ਕਰ ਦਿੱਤਾ। ਕੁਨਾਲ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਇਸ ਦੇ ਨਾਲ ਹੀ ਕਤਲ ਕਰਕੇ ਲਾਸ਼ ਗਾਇਬ ਕਰਨ ਦੀ ਧਮਕੀ ਦੇਣ ਲੱਗ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਐਸਐਸਪੀ ਨੂੰ ਸ਼ਿਕਾਇਤ ਕਰਕੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।