ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਤੋਂ ਗੈਂਗ ਰੇਪ ਦੀ ਘਟਨਾ ਸਾਹਮਣੇ ਆਈ ਹੈ। ਇੱਕ ਬਿਊਟੀ ਪਾਰਲਰ 'ਚ ਕੰਮ ਕਰਨ ਵਾਲੀ ਮਹਿਲਾ ਨਾਲ ਨੌਜਵਾਨ ਨੇ ਫੋਨ ਤੇ ਦੋਸਤੀ ਕੀਤੀ ਤੇ ਫਿਰ ਆਪਣੇ ਚਚੇਰੇ ਭਰਾਵਾਂ ਨਾਲ ਮਿਲ ਕੇ ਉਸ ਦਾ ਬਲਾਤਕਾਰ ਕੀਤਾ। ਕੁਕਰਮ ਕਰਨ ਮਗਰੋਂ ਮਹਿਲਾ ਨੂੰ ਸ਼ੁੱਕਰਵਾਰ ਦੇਰ ਰਾਤ ਮੁਲਜ਼ਮ ਲੁਧਿਆਣਾ ਦੇ ਇੱਕ ਮਾਲ ਨੇੜੇ ਸੁੱਟ ਕੇ ਫਰਾਰ ਹੋ ਗਏ।
ਇਸ ਮਗਰੋਂ ਮਹਿਲਾ ਨੇ ਕਿਸੇ ਤਰ੍ਹਾਂ ਆਪਣੇ ਪਤੀ ਨੂੰ ਫੋਨ ਕਰਕੇ ਘਟਨਾ ਦੀ ਸੂਚਨਾ ਦਿੱਤੀ। ਮਹਿਲਾ ਨੂੰ ਫੇਰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਥਾਣਾ ਦਾਖਾ ਦਾ ਪੁਲਿਸ ਨੇ ਪੰਜ ਮੁਲਜ਼ਮਾਂ ਖਿਲਾਫ ਗੈਂਗ ਰੇਪ ਦਾ ਮਾਮਲਾ ਦਰਜ ਕਰ ਲਿਆ ਹੈ। ਇਸ 'ਚ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਹੈ ਜਦਕਿ ਪੰਜਵੇਂ ਦੀ ਭਾਲ ਜਾਰੀ ਹੈ।
ਪੁਲਿਸ ਮੁਤਾਬਕ ਪੀੜਤ ਮਹਿਲਾ ਘਰ ਵਿੱਚ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ। ਕੁਝ ਸਮਾਂ ਪਹਿਲਾਂ ਉਸ ਦੀ ਪਛਾਣ ਪਿੰਡ ਮੰਡਿਆਣੀ ਨਿਵਾਸੀ ਜਸਕਰਨ ਸਿੰਘ ਉਰਫ ਮਨੀ ਨਾਲ ਫੋਨ 'ਤੇ ਹੋਈ। ਦੋਵੇਂ ਕਈ ਵਾਰ ਫ਼ੋਨ 'ਤੇ ਗੱਲਬਾਤ ਕਰਦੇ ਸੀ। ਸ਼ੁੱਕਰਵਾਰ ਨੂੰ ਜਸਕਰਨ ਸਿੰਘ ਉਰਫ ਮਨੀ ਨੇ ਪੀੜਤ ਲੜਕੀ ਨੂੰ ਫ਼ੋਨ ਕੀਤਾ ਤੇ ਕਿਹਾ ਕਿ ਉਸ ਦੀ ਭੈਣ ਦਾ ਵਿਆਹ ਹੈ, ਇਸ ਲਈ ਉਸ ਨੂੰ ਮਹਿੰਦੀ ਲਵਾਉਣੀ ਹੈ। ਉਹ ਆਪਣੇ ਚਚੇਰੇ ਭਰਾ ਨੂੰ ਉਸ ਨੂੰ ਐਮਬੀਡੀ ਮਾਲ ਤੋਂ ਲੈਣ ਲਈ ਭੇਜ ਰਿਹਾ ਹੈ।
ਤਕਰੀਬਨ ਸਾਢੇ ਸੱਤ ਵਜੇ ਪੀੜਤ ਲੜਕੀ ਦਾ ਪਤੀ ਉਸ ਨੂੰ ਐਮਬੀਡੀ ਮਾਲ ਨੇੜੇ ਛੱਡ ਗਿਆ। ਮੁਲਜ਼ਮ ਇੱਕ ਆਲਟੋ ਕਾਰ 'ਚ ਇੰਤਜ਼ਾਰ ਕਰ ਰਹੇ ਸੀ। ਦੋਵਾਂ ਮੁਲਜ਼ਮਾਂ ਨੇ ਉਸ ਦੇ ਪਤੀ ਨੂੰ ਵਿਆਹ ਵਿੱਚ ਮਹਿੰਦੀ ਲਗਾਉਣ ਲਈ ਚਾਰ ਹਜ਼ਾਰ ਰੁਪਏ ਐਡਵਾਂਸ ਦਿੱਤੇ। ਫਿਰ ਮੁਲਜ਼ਮ ਉਸ ਨੂੰ ਪਿੰਡ ਮੰਡਿਆਣੀ ਸਥਿਤ ਇੱਕ ਐਨਆਰਆਈ ਦੀ ਕੋਠੀ ਤੇ ਲੈ ਗਏ।
ਜਦੋਂ ਪੀੜਤ ਲੜਕੀ ਨੇ ਦੇਖਿਆ ਕਿ ਉਥੇ ਵਿਆਹ ਦਾ ਕੋਈ ਮਾਹੌਲ ਨਹੀਂ, ਤਾਂ ਉਸ ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਜ਼ਬਰਦਸਤੀ ਅੰਦਰ ਲੈ ਗਏ। ਤਿੰਨ ਮੁਲਜ਼ਮ ਪਹਿਲਾਂ ਹੀ ਅੰਦਰ ਬੈਠੇ ਸੀ। ਸਾਰਿਆਂ ਨੇ ਪੀੜਤ ਨਾਲ ਸਮੂਹਿਕ ਬਲਾਤਕਾਰ ਕੀਤਾ ਤੇ ਫੇਰ ਦੇਰ ਰਾਤ ਕਰੀਬ 1:30 ਵਜੇ ਮੁਲਜ਼ਮਾਂ ਨੇ ਪੀੜਤ ਲੜਕੀ ਦਾ ਮੋਬਾਈਲ ਫੋਨ ਖੋਹ ਲਿਆ ਤੇ ਗ੍ਰੈਂਡ ਵਾਕ ਮਾਲ ਦੇ ਕੋਲ ਸੁੱਟ ਕੇ ਫਰਾਰ ਹੋ ਗਏ।