Crime news: ਹੈਦਰਾਬਾਦ 'ਚ 16 ਸਾਲਾ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਨਮਦਿਨ ਪਾਰਟੀ 'ਚ ਦੋਸ਼ੀਆਂ ਨੇ ਨਾਬਾਲਗ ਨੂੰ ਨਸ਼ੀਲਾ ਪਦਾਰਥ ਦੇ ਕੇ ਸਮੂਹਿਕ ਜਬਰ ਜ਼ਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ।


ਜਾਣਕਾਰੀ ਮੁਤਾਬਕ ਇਹ ਘਟਨਾ 4 ਫਰਵਰੀ ਨੂੰ ਹੈਦਰਾਬਾਦ ਦੀ ਓਲਡ ਸਿਟੀ 'ਚ ਹੋਈ ਸੀ ਪਰ ਬੁੱਧਵਾਰ ਨੂੰ ਉਦੋਂ ਇਸ ਘਟਨਾ ਬਾਰੇ ਪਤਾ ਲੱਗਿਆ, ਜਦੋਂ ਪੀੜਤਾ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ।ਪੁਲਿਸ ਨੇ ਅਪਰਾਧ ਲਈ ਉਕਸਾਉਣ ਦੇ ਦੋਸ਼ 'ਚ ਇਕ ਕੁੜੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕੀਤਾ ਹੈ। 16 ਸਾਲਾ ਕੁੜੀ 4 ਫਰਵਰੀ ਦੀ ਰਾਤ ਚਟ੍ਰੀਨਾਕਾ ਇਲਾਕੇ 'ਚ ਇਕ ਮੈਡੀਕਲ ਸਟੋਰ 'ਤੇ ਗਈ ਸੀ।


ਉਸੇ ਇਲਾਕੇ ਦੀ ਇਕ ਹੋਰ ਕੁੜੀ ਨੇ ਉਸ ਨੂੰ ਭੋਈਗੁੜਾ 'ਚ ਇਕ ਦੋਸਤ ਦੇ ਇੱਥੇ ਜਨਮ ਦਿਨ ਦੀ ਪਾਰਟੀ 'ਚ ਆਉਣ ਲਈ ਬੁਲਾਇਆ। ਜਦੋਂ ਉਹ ਘਰ ਪਹੁੰਚੇ ਤਾਂ ਪੀੜਤਾ ਨੂੰ ਲਿਆਉਣ ਵਾਲੀ ਕੁੜੀ ਆਪਣੇ ਪ੍ਰੇਮੀ ਨਾਲ ਇਕ ਕਮਰੇ 'ਚ ਚੱਲੀ ਗਈ, ਉੱਥੇ ਹੀ ਘਰ 'ਚ ਮੌਜੂਦ 5 ਨੌਜਵਾਨਾਂ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ।


ਇਹ ਵੀ ਪੜ੍ਹੋ: Relationship Tips: ਤਲਾਕ ਤੋਂ ਬਾਅਦ ਕਰੋ ਜ਼ਿੰਦਗੀ ਦੀ ਨਵੀਂ ਸ਼ੁਰੂਆਤ, Move on ਕਰਨ ਲਈ ਅਪਣਾਓ ਇਹ ਟਿਪਸ


ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਨਸ਼ੀਲੀ ਦਵਾਈ ਮਿਲੀ ਹੋਈ ਕੋਲਡ ਡਰਿੰਕ ਪੀਣ ਲਈ ਮਜ਼ਬੂਰ ਕੀਤਾ। ਇਸ ਤੋਂ ਬਅਦ ਦੋਸ਼ੀਆਂ ਨੇ ਉਸ ਨਾਲ ਜਬਰ ਜ਼ਨਾਹ ਕੀਤਾ। ਪੁਲਿਸ ਅਨੁਸਾਰ ਰਾਤ ਕਰੀਬ 3 ਵਜੇ ਘਰ ਆਉਣ ਤੋਂ ਬਾਅਦ ਪੀੜਤਾ ਨੇ ਸਾਰੀ ਗੱਲਬਾਤ ਆਪਣੀ ਮਾਂ ਨੂੰ ਦੱਸੀ। ਬਾਅਦ 'ਚ ਉਨ੍ਹਾਂ ਨੇ ਚਟ੍ਰੀਨਾਕਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ।


ਪੁਲਿਸ ਨੇ ਉਸ ਦਾ ਬਿਆਨ ਦਰਜ ਕਰ ਕੇ ਮੈਡੀਕਲ ਜਾਂਚ ਲਈ ਭੇਜ ਦਿੱਤਾ। ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਜਬਰ ਜ਼ਨਾਹ ਦੇ ਦੋਸ਼ 'ਚ 18 ਤੋਂ 21 ਸਾਲ ਦੀ ਉਮਰ ਦੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। 16 ਸਾਲਾ ਕੁੜੀ ਅਤੇ ਉਸ ਦੇ ਪ੍ਰੇਮੀ ਨੂੰ ਵੀ ਅਪਰਾਧ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। 5 ਲੋਕਾਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ, ਜਦੋਂ ਕਿ ਕੁੜੀ ਨੂੰ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ।


ਇਹ ਵੀ ਪੜ੍ਹੋ: Promise Day 'ਤੇ ਇਦਾਂ ਸਜਾਓ ਆਪਣਾ ਰੂਮ, ਪਾਰਟਨਰ ਹੋ ਜਾਵੇਗਾ ਖੁਸ਼