ਸੋਨੀਪਤ: ਸੋਨੀਪਤ 'ਚ ਪੁਲਿਸ ਲਾਈਨ 'ਚ ਸਰਕਾਰੀ ਰਿਹਾਇਸ਼ 'ਚ ਰਹਿਣ ਵਾਲੀ ਮਹਿਲਾ ਕਾਂਸਟੇਬਲ ਨੂੰ ਡਰਾ ਕੇ ਦੇਰ ਰਾਤ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਮਹਿਲਾ ਕਾਂਸਟੇਬਲ ਦੀ ਸ਼ਿਕਾਇਤ 'ਤੇ ਪੁਲਿਸ ਨੇ ਬਲਾਤਕਾਰ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਅੱਧੀ ਰਾਤ ਨੂੰ ਪੁਲਿਸ ਲਾਈਨ ਵਿੱਚ ਪੁੱਜਣ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਭੱਜਣ ਵਾਲੇ ਬਾਹਰੀ ਨੌਜਵਾਨਾਂ ਨੂੰ ਵੀ ਗੰਭੀਰਤਾ ਨਾਲ ਲਿਆ ਹੈ। ਪੁਲਿਸ ਲਾਈਨ ਦੇ ਆਰਆਈ ਇਸ ਦੀ ਜਾਂਚ ਕਰਨਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪੁਲਿਸ ਲਾਈਨ ਸਥਿਤ ਸਰਕਾਰੀ ਰਿਹਾਇਸ਼ 'ਚ ਪੁਲਿਸ ਕਾਂਸਟੇਬਲ ਨੂੰ ਡਰਾ ਧਮਕਾ ਕੇ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮਹਿਲਾ ਕਾਂਸਟੇਬਲ ਨੇ ਕੋਰਟ ਕੰਪਲੈਕਸ ਚੌਕੀ ਦੀ ਪੁਲਿਸ ਨੂੰ ਦੱਸਿਆ ਕਿ ਉਹ ਹਰਿਆਣਾ ਪੁਲਿਸ ਦੀ ਕਾਂਸਟੇਬਲ ਹੈ ਤੇ ਪੁਲਿਸ ਲਾਈਨ ਵਿੱਚ ਸਰਕਾਰੀ ਰਿਹਾਇਸ਼ ਵਿੱਚ ਰਹਿੰਦੀ ਹੈ।
ਪੀੜਤਾ ਦੇ ਦੱਸਣ ਮੁਤਾਬਕ ਅੱਧੀ ਰਾਤ ਨੂੰ ਉਸ ਨੇ ਦਰਵਾਜ਼ਾ ਖੜਕਾਉਣ ਦੀ ਆਵਾਜ਼ ਸੁਣੀ। ਦਰਵਾਜ਼ੇ 'ਤੇ ਉਸ ਦਾ ਪੁਰਾਣਾ ਜਾਣਕਾਰ ਅਕਸ਼ੈ ਉਰਫ਼ ਮੋਨੂੰ ਖੜ੍ਹਾ ਸੀ। ਉਸ ਨੇ ਬਹਾਨੇ ਨਾਲ ਦਰਵਾਜ਼ਾ ਖੁਲ੍ਹਵਾ ਲਿਆ ਤੇ ਇਸ ਤੋਂ ਬਾਅਦ ਉਹ ਡਰਾ ਕੇ ਉਸ ਨੂੰ ਕਮਰੇ ਵਿੱਚ ਲੈ ਗਿਆ ਜਿੱਥੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ। ਅਕਸ਼ੈ ਨੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਭੱਜ ਗਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਲਾਈਨ 'ਚ ਰਹਿਣ ਵਾਲੀ ਇੱਕ ਮਹਿਲਾ ਕਾਂਸਟੇਬਲ ਨੇ ਬਲਾਤਕਾਰ ਦੀ ਸ਼ਿਕਾਇਤ ਦਿੱਤੀ ਹੈ ਜਿਸ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਾਂਸਟੇਬਲ ਤੇ ਦੋਸ਼ੀ ਨੌਜਵਾਨ ਲਿਵ-ਇਨ 'ਚ ਰਹਿ ਰਹੇ ਸਨ। ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਬਲਾਤਕਾਰ ਦੀ ਸ਼ਿਕਾਇਤ ਦਿੱਤੀ ਗਈ ਹੈ। ਮੈਡੀਕਲ ਜਾਂਚ ਤੋਂ ਬਾਅਦ ਪੀੜਤਾ ਦੇ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਦਰਜ ਕੀਤੇ ਜਾਣਗੇ।
ਇਹ ਵੀ ਪੜ੍ਹੋ : MBA ਚਾਹ ਵਾਲੇ ਤੋਂ ਬਾਅਦ ਹੁਣ ਆਇਆ IITian ਚਾਏਵਾਲਾ, ਲੱਖਾਂ 'ਚ ਹੋ ਰਹੀ ਕਮਾਈ
ਔਰਤਾਂ ਨੂੰ ਸੁਰੱਖਿਅਤ ਦੇਣ ਵਾਲੇ ਖੁਦ ਸੇਫ ਨਹੀਂ, ਪੁਲਿਸ ਲਾਈਨ 'ਚ ਮਹਿਲਾ ਪੁਲਿਸ ਮੁਲਾਜ਼ਮ ਨਾਲ ਰੇਪ
ਏਬੀਪੀ ਸਾਂਝਾ
Updated at:
14 Apr 2022 10:47 AM (IST)
Edited By: shankerd
ਸੋਨੀਪਤ 'ਚ ਪੁਲਿਸ ਲਾਈਨ 'ਚ ਸਰਕਾਰੀ ਰਿਹਾਇਸ਼ 'ਚ ਰਹਿਣ ਵਾਲੀ ਮਹਿਲਾ ਕਾਂਸਟੇਬਲ ਨੂੰ ਡਰਾ ਕੇ ਦੇਰ ਰਾਤ ਬਲਾਤਕਾਰ ਦੀ ਘਟ
Police_Constable_Rape_1
NEXT
PREV
Published at:
14 Apr 2022 10:46 AM (IST)
- - - - - - - - - Advertisement - - - - - - - - -