Haryana Crime News: ਬਹੁਤ ਸਾਰੇ ਲੋਕ ਵਿਦੇਸ਼ਾਂ ਦੇ ਵਿੱਚ ਕੰਮ ਕਰਨ ਦੇ ਸੁਫਨੇ ਦੇਖਦੇ ਹਨ। ਪੰਜਾਬ ਅਤੇ ਹਰਿਆਣੇ ਦੇ ਬਹੁਤ ਸਾਰੇ ਯੁਵਾ ਹਰ ਸਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਹਨ। ਕੁੱਝ ਨੌਜਵਾਨ ਸਟੱਡੀ ਵੀਜ਼ਾ ਲਗਵਾ ਕੇ ਜਾਂਦੇ ਹਨ ਅਤੇ ਕੁੱਝ ਹੋਰ ਜੁਗਾੜ ਲਗਾਉਂਦੇ ਹਨ। ਅਜਿਹੇ ਵਿੱਚ ਜਦੋਂ ਨੌਜਵਾਨ ਗਲਤ ਲੋਕਾਂ ਦੇ ਹੱਥ ਚੜ੍ਹ ਜਾਂਦੇ ਹਨ ਤਾਂ ਪੈਸੇ ਤੋਂ ਲੈ ਕੇ ਜਾਨ ਤੱਕ ਦਾ ਨੁਕਸਾਨ ਹੋ ਜਾਂਦਾ ਹੈ। ਇੱਕ ਹੋਰ ਮਾਮਲਾ ਹਿਸਾਰ ਤੋਂ ਆਇਆ ਹੈ ਜਿੱਥੇ ਇੱਕ ਨੌਜਵਾਨ ਕਬੂਤਰਬਾਜੀ ਦੇ ਨਾਂ ‘ਤੇ ਵਿਦੇਸ਼ ਭੇਜਣ ਨੂੰ ਲੈ ਕੇ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਹੈ। ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਪਿੰਡ ਭੈਣੀ ਅਮੀਰਪੁਰ ਦੇ ਰਹਿਣ ਵਾਲੇ ਨੌਜਵਾਨ ਤੋਂ 28.30 ਲੱਖ ਰੁਪਏ ਠੱਗ ਲਏ ਗਏ। ਨੌਜਵਾਨ ਨੂੰ ਇਹ ਧੋਖਾ ਦਿੱਤਾ ਗਿਆ ਕਿ 10 ਦਿਨ ਦੁਬਈ ਵਿਚ ਰਹਿਣ ਤੋਂ ਬਾਅਦ ਉਸ ਨੂੰ ਆਸਟ੍ਰੇਲੀਆ ਦਾ ਵੀਜ਼ਾ ਮਿਲ ਜਾਵੇਗਾ।



ਦਿੱਤਾ ਜਾਅਲੀ ਵੀਜ਼ਾ


ਦੁਬਈ ਪਹੁੰਚ ਕੇ ਨੌਜਵਾਨ ਨੂੰ ਆਸਟ੍ਰੇਲੀਆ ਦਾ ਜਾਅਲੀ ਵੀਜ਼ਾ ਦੇ ਦਿੱਤਾ ਗਿਆ। ਫਰਜ਼ੀ ਵੀਜ਼ੇ ਬਾਰੇ ਪਤਾ ਲੱਗਣ ਤੋਂ ਬਾਅਦ ਨੌਜਵਾਨ ਭਾਰਤ ਵਾਪਸ ਆ ਗਿਆ। ਪਿੰਡ ਭੈਣੀ ਅਮੀਰਪੁਰ ਦੇ ਰਹਿਣ ਵਾਲੇ ਜਤਿੰਦਰ ਉਰਫ ਮੀਕੂ ਨੇ ਮੰਗਲਵਾਰ ਨੂੰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤ ਨੇ ਦੱਸਿਆ ਕਿ ਪਿੰਡ ਦੇ ਹੀ ਪ੍ਰਦੀਪ ਉਰਫ਼ ਲਾਲੂ ਨੇ ਉਸ ਨੂੰ ਆਸਟ੍ਰੇਲੀਆ ਭੇਜਣ ਦਾ ਭਰੋਸਾ ਦਿੱਤਾ ਸੀ।


ਵਿਦੇਸ਼ ਭੇਜਣ ਦੇ ਨਾਂ 'ਤੇ ਮਾਰੀ 28 ਲੱਖ ਦੀ ਠੱਗੀ


ਇਸ ਦੇ ਲਈ ਉਸ ਦਾ ਭਰਾ ਵਿਕਾਸ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ। ਉਸ ਨੇ ਕਿਹਾ ਕਿ ਅਸੀਂ ਤੇਰੇ ਭਰਾ ਜਤਿੰਦਰ ਨੂੰ ਵਰਕ ਪਰਮਿਟ 'ਤੇ ਆਸਟ੍ਰੇਲੀਆ ਭੇਜਾਂਗੇ। ਅਸੀਂ ਤੁਹਾਡੇ ਪੈਸੇ ਅਤੇ ਤੁਹਾਨੂੰ ਆਸਟ੍ਰੇਲੀਆ ਵਿੱਚ ਕੰਮ ਦਿਵਾਉਣ ਦੀ ਪੂਰੀ ਜ਼ਿੰਮੇਵਾਰੀ ਲਵਾਂਗੇ। ਪ੍ਰਦੀਪ 24 ਅਪ੍ਰੈਲ 2023 ਨੂੰ ਟੋਕਨ ਮਨੀ ਵਜੋਂ ਘਰੋਂ ਪੰਜ ਲੱਖ ਰੁਪਏ ਲੈ ਗਿਆ। ਇਸ ਤੋਂ ਬਾਅਦ 22 ਮਈ 2023 ਨੂੰ ਪ੍ਰਦੀਪ ਉਰਫ਼ ਲਾਲੂ ਨੇ ਪਾਣੀਪਤ ਜ਼ਿਲ੍ਹੇ ਦੇ ਮਤਲੌਦਾ ਵਾਸੀ ਆਯੂਸ਼ ਉਰਫ਼ ਅਮੀਨ ਦੇ ਪਿਤਾ ਦਿਲਬਾਗ ਦੇ ਬੈਂਕ ਖਾਤੇ ਵਿੱਚ ਸੱਤ ਲੱਖ ਰੁਪਏ ਜਮ੍ਹਾਂ ਕਰਵਾਏ।


ਦੁਬਈ 'ਚ ਮਿਲਿਆ ਜਾਅਲੀ ਆਸਟ੍ਰੇਲੀਆਈ ਵੀਜ਼ਾ


ਫਿਰ 28 ਜੂਨ 2023 ਨੂੰ ਪ੍ਰਦੀਪ ਉਰਫ ਲਾਲੂ ਨੇ 15 ਲੱਖ ਰੁਪਏ ਬੈਂਕ ਖਾਤੇ 'ਚ ਟਰਾਂਸਫਰ ਕਰ ਦਿੱਤੇ। ਪੈਸੇ ਲੈਣ ਤੋਂ ਬਾਅਦ ਪ੍ਰਦੀਪ ਨੇ ਉਸ ਨੂੰ ਦੁਬਈ ਦਾ ਟੂਰਿਸਟ ਵੀਜ਼ਾ ਦੇ ਦਿੱਤਾ। ਉਸ ਨੇ ਦੱਸਿਆ ਕਿ 10 ਦਿਨ ਦੁਬਈ ਵਿਚ ਰਹਿਣ ਤੋਂ ਬਾਅਦ ਉਹ ਉਸ ਨੂੰ ਵਰਕ ਪਰਮਿਟ 'ਤੇ ਆਸਟ੍ਰੇਲੀਆ ਭੇਜ ਦੇਵੇਗਾ। ਇਸ ਤੋਂ ਬਾਅਦ ਪ੍ਰਦੀਪ ਨੇ ਉਸ ਨੂੰ ਚੰਡੀਗੜ੍ਹ ਤੋਂ ਦੁਬਈ ਦੀ ਟਿਕਟ ਅਤੇ ਵੀਜ਼ਾ ਭੇਜ ਦਿੱਤਾ। 25 ਜੁਲਾਈ 2023 ਨੂੰ ਚੰਡੀਗੜ੍ਹ ਤੋਂ ਦੁਬਈ ਲਈ ਉਡਾਣ ਭਰੀ। ਪ੍ਰਦੀਪ ਨੇ ਡਾਲਰ ਬਦਲੇ ਇਕ ਲੱਖ ਰੁਪਏ ਲਏ। ਉਸ ਨੂੰ ਵਾਰ-ਵਾਰ ਸਮਾਂ ਦਿੰਦੇ ਰਹੇ ਕਿ ਉਹ ਉਸ ਨੂੰ ਦੋ-ਚਾਰ ਦਿਨਾਂ ਵਿਚ ਆਸਟ੍ਰੇਲੀਆ ਭੇਜ ਦੇਵੇਗਾ।


ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ 30,000 ਰੁਪਏ ਫੋਨ ਪੇਅ ਰਾਹੀਂ ਆਨਲਾਈਨ ਟਰਾਂਸਫਰ ਕਰਵਾ ਲਏ। ਪੈਸੇ ਕਢਵਾਉਣ ਤੋਂ ਬਾਅਦ ਮੁਲਜ਼ਮ ਨੇ ਜਾਅਲੀ ਵੀਜ਼ਾ ਦੇ ਦਿੱਤਾ। ਇਸ ਲਈ ਆਸਟ੍ਰੇਲੀਆ ਨਹੀਂ ਜਾ ਸਕਿਆ। ਲੰਮਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ 11 ਸਤੰਬਰ 2023 ਨੂੰ ਦੁਬਈ ਤੋਂ ਭਾਰਤ ਪਰਤਿਆ। ਘਰ ਆਉਣ ਤੋਂ ਬਾਅਦ ਜਤਿੰਦਰ ਪ੍ਰਦੀਪ ਤੋਂ ਪੈਸੇ ਲੈਣ ਘਰ ਚਲਾ ਗਿਆ। ਦੋਸ਼ ਹੈ ਕਿ ਪਿਓ-ਪੁੱਤ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪ੍ਰਦੀਪ ਦੇ ਵੱਡੇ ਭਰਾ ਚਤਰ ਨੇ ਵੀ ਧਮਕੀਆਂ ਦਿੱਤੀਆਂ। ਆਖਿਰ ਨਾਰਨੌਂਦ ਪੁਲਿਸ ਨੂੰ ਸ਼ਿਕਾਇਤ ਕੀਤੀ।