ਸ਼ਿਮਲਾ : ਸ਼ਿਮਲਾ ਦੇ ਠਿਯੋਗ ਵਿੱਚ ਇੱਕ HRTC ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਸਮੇਂ ਬੱਸ ਨੰਬਰ ( HP03B 6126) ਵਿੱਚ ਸਿਰਫ਼ ਡਰਾਈਵਰ ਹੀ ਬੈਠਾ ਸੀ ,ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ। ਇਹ ਹਾਦਸਾ ਥੀਓਗ-ਪਤੀਨਾਲ ਰੋਡ 'ਤੇ ਵਾਪਰਿਆ ਹੈ। 


ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਿਮਲਾ ਤੋਂ 30 ਕਿਲੋਮੀਟਰ ਦੂਰ ਥੀਓਗ ਦੇ ਪੱਤੀਨਾਲ 'ਚ ਵਾਪਰਿਆ ਹੈ। ਹਾਦਸੇ ਦੌਰਾਨ ਬੱਸ 'ਚ ਸਿਰਫ ਡਰਾਈਵਰ ਮੌਜੂਦ ਸੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।ਡਰਾਈਵਰ ਦੀ ਪਛਾਣ ਵਿਨੋਦ ਠਾਕੁਰ ਪੁੱਤਰ ਗਿਆਨ ਸਿੰਘ ਠਾਕੁਰ ਵਾਸੀ ਪਿੰਡ ਸਿਰੂ, ਡਾਕਖਾਨਾ ਮਹੋਗ, ਤਹਿਸੀਲ ਠਿਯੋਗ ਵਜੋਂ ਹੋਈ ਹੈ। ਖਾਸ ਗੱਲ ਇਹ ਹੈ ਕਿ ਬੱਸ 'ਚ ਸਵਾਰੀਆਂ ਨਹੀਂ ਸਨ ਨਹੀਂ ਤਾਂ ਹੋਰ ਜਾਨੀ ਨੁਕਸਾਨ ਹੋ ਸਕਦਾ ਸੀ।


 ਇਹ ਵੀ ਪੜ੍ਹੋ : Terrorist arrested : ਸੋਪੋਰ 'ਚ ਲਸ਼ਕਰ ਦੇ 2 ਹਾਈਬ੍ਰਿਡ ਅੱਤਵਾਦੀ ਗ੍ਰਿਫਤਾਰ, ਹਥਿਆਰ ਵੀ ਬਰਾਮਦ



 

ਜਾਣਕਾਰੀ ਅਨੁਸਾਰ ਬੱਸ ਠਿਯੋਗ ਤੋਂ Patti Naal ਰੂਟ 'ਤੇ ਸ਼ਾਮ 5:15 ਵਜੇ ਥੀਓਗ ਤੋਂ ਰਵਾਨਾ ਹੁੰਦੀ ਹੈ। ਹਾਦਸਾ ਮੰਗਲਵਾਰ ਰਾਤ ਕਰੀਬ 8:30 ਵਜੇ ਵਾਪਰਿਆ ਹੈ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦਾ ਕਾਰਨ ਓਵਰ ਸਪੀਡ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਡਰਾਈਵਰ ਚਾਲਕ ਸਮੇਤ ਸਵਾਰੀਆਂ ਨੂੰ ਉਤਾਰ ਕੇ ਬੱਸ ਅੱਡੇ ਦੇ ਅੱਗੇ ਲਿਜਾ ਰਿਹਾ ਸੀ ਕਿ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਪਰ ਸਹੀ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।

 


 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।